ਮੋਢਿਆ 'ਤੇ ਰਾਹਤ ਸਮੱਗਰੀ ਪਹੁੰਚਾ ਕੇ ਚਰਚਾ ਵਿਚ ਆਏ IAS ਗੋਪੀਨਾਥ ਕਨਨ ਨੇ ਦਿੱਤਾ ਅਸਤੀਫ਼ਾ
Published : Aug 25, 2019, 3:57 pm IST
Updated : Aug 25, 2019, 3:57 pm IST
SHARE ARTICLE
Gopinath Kannan
Gopinath Kannan

ਉਹ 2012 ਬੈਚ ਦੇ ਆਈਏਐਸ ਅਧਿਕਾਰੀ ਸਨ

ਨਵੀਂ ਦਿੱਲੀ- ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਵਿਚ ਤੈਨਾਤ ਭਾਰਤੀ ਪ੍ਰਸ਼ਾਸ਼ਨਿਕ ਸੇਵਾ ਦੇ ਅਧਿਕਾਰੀ ਗੋਪੀਨਾਥ ਕਨਨ ਨੇ ਸੇਵਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਪਿੱਛੇ ਕੇਂਦਰ ਸਰਕਾਰ ਦੀ ਨੀਤੀਆਂ ਨਾਲ ਨਾਰਾਜਗੀ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ। ਗੋਪੀਨਾਥ ਬਿਜਲੀ ਵਿਭਾਗ ਦੇ ਸਕੱਤਰ ਵਜੋਂ ਤੈਨਾਤ ਸਨ। ਕਨਨ ਨੇ 2018 ਵਿਚ ਕੇਰਲ ਵਿਚ ਆਏ ਭਾਰੀ ਹੜ੍ਹ ਦੇ ਦੌਰਾਨ ਰਾਹਤ ਸਮੱਗਰੀ ਨੂੰ ਆਪਣੇ ਮੋਢਿਆਂ 'ਤੇ ਰੱਖ ਕੇ ਲੋਕਾਂ ਤੱਕ ਪਹੁੰਚਾਇਆ ਸੀ।

ਉਹ 2012 ਬੈਚ ਦੇ ਆਈਏਐਸ ਅਧਿਕਾਰੀ ਸਨGopinath Kannan

ਇਹਨਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਉਹ ਨੌਜਵਾਨਾਂ ਲਈ ਆਦਰਸ਼ ਬਣ ਗਏ। ਆਪਣੇ ਅਸਤੀਫ਼ੇ ਨੂੰ ਲੈ ਕੇ ਆਈਏਐਸ ਗੋਪੀਨਾਥ ਨੇ ਕੋਈ ਵਜ੍ਹਾਂ ਨਹੀਂ ਦੱਸੀ ਪਰ ਖ਼ਬਰਾਂ ਅਨੁਸਾਰ ਉਹ ਕੇਂਦਰ ਸਰਕਾਰ ਦੀ ਨੀਤੀਆਂ ਨਾਲ ਨਰਾਜ਼ ਚੱਲ ਰਹੇ ਸਨ। ਕਨ ਨੇ ਆਪਣਾ ਅਸਤੀਫ਼ਾ ਕੇਂਦਰ ਸ਼ਾਸ਼ਤ ਪ੍ਰਦੇਸ਼ ਦੇ ਐਡਮਨਿਸਟ੍ਰੇਟ ਦੇ ਸਲਾਹਕਾਰ ਦੇ ਮਾਧਿਅਮ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਨੂੰ ਭੇਜ ਦਿੱਤਾ ਹੈ।

IAS Gopinath Kannan ResignIAS Gopinath Kannan Resign

ਉਹ 2012 ਬੈਚ ਦੇ ਆਈਏਐਸ ਅਧਿਕਾਰੀ ਸਨ। ਜ਼ਿਕਰਯੋਗ ਹੈ ਕਿ ਮੌਜੂਦਾ ਸਰਕਾਰ, ਦਾਦਰਾ ਅਤੇ ਨਗਰ ਹਵੇਲੀ ਦੇ ਪ੍ਰਸ਼ਾਸ਼ਕ ਪ੍ਰਫੁਲਖੋਦਾ ਪਟੇਲ ਅਤੇ ਗੋਪੀਨਾਥ ਕਨਨ ਦੇ ਵਿਚਕਾਰ ਵਾਰ-ਵਾਰ ਮਤਭੇਦ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਗੋਪੀਨਾਥ ਕਨਨ ਉਸ ਸਮੇਂ ਚਰਚਾ ਵਿਚ ਆਏ ਸਨ ਜਦੋਂ ਉਹਨਾਂ ਨੇ 2018 ਵਿਚ  ਕੇਰਲ ਵਿਚ ਆਏ ਹੜ੍ਹ ਦੌਰਾਨ ਰਾਹਤ ਸਮੱਗਰੀ ਆਪਣੇ ਮੋਢਿਆ 'ਤੇ ਚੁੱਕ ਕੇ ਲੋਕਾਂ ਤੱਕ ਪਹੁੰਚਾਈ ਸੀ। ਪੂਰੇ ਦੇਸ਼ ਵਿਚ ਉਹਨਾਂ ਦੇ ਇਸ ਕੰਮ ਦੀ ਤਾਰੀਫ਼ ਹੋਈ ਸੀ।

Gopinath KannanGopinath Kannan

ਹਾਲ ਹੀ ਵਿਚ ਲੋਕ ਸਭਾ ਚੋਣਾਂ ਦੌਰਾਨ ਗੋਪੀਨਾਥ ਨੇ ਚੋਣ ਕਮਿਸ਼ਨ ਨੂੰ ਮੌਜੂਦਾ ਦਾਦਰਾ ਨਗਰ ਹਵੇਲੀ ਦੇ ਵੱਡੇ ਅਧਿਕਾਰੀਆਂ  ਦੀ ਸ਼ਿਕਾਇਤ ਕੀਤੀ ਸੀ। ਉਸ ਸਮੇਂ ਉਹ ਸਿਲਵਾਸਾ ਦੇ ਜ਼ਿਲ੍ਹਾਅਧਿਕਾਰੀ ਪਦ 'ਤੇ ਤੈਨਾਤ ਸਨ। ਉਹਨਾਂ ਨੇ ਆਰੋਪ ਲਗਾਇਆ ਸੀ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਹਨਾਂ ਨੂੰ ਹਟਾ ਕੇ ਘੱਟ ਗਿਣਤੀ ਵਾਲੇ ਵਿਭਾਗ ਦੀ ਜਿੰਮੇਵਾਰੀ ਸੌਂਪ ਦਿੱਤੀ ਗਈ ਸੀ। ਕਨਨ ਨੇ ਜ਼ਿਲ੍ਹਾ ਅਧਿਕਾਰੀ ਬਣ ਕੇ ਵੀ ਕਈ ਤਾਰੀਫ਼ ਖੱਟਣ ਵਾਲੇ ਕੰਮ ਕੀਤੇ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement