
ਆਈਐਮਐਫ ਨੇ ਭਾਰਤ ਵਿਚ ਜਨਮੀ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੂੰ ਚੀਫ਼ ਇਕੋਨੋਮਿਸਟ ਨਿਯੁਕਤ ਕੀਤਾ ਹੈ। ਆਈਐਮਐਫ ਨੇ ਇਕ ਬਿਆਨ ਅਨੁਸਾਰ...
ਨਵੀਂ ਦਿੱਲੀ : ਆਈਐਮਐਫ ਨੇ ਭਾਰਤ ਵਿਚ ਜਨਮੀ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੂੰ ਚੀਫ਼ ਇਕੋਨੋਮਿਸਟ ਨਿਯੁਕਤ ਕੀਤਾ ਹੈ। ਆਈਐਮਐਫ ਨੇ ਇਕ ਬਿਆਨ ਅਨੁਸਾਰ ਗੋਪੀਨਾਥ ‘ਮਾਰੀਸ ਓਬਸਟਰਫੀਲਡ’ ਦਾ ਸਥਾਨ ਲੈਣਗੇ। ਓਬਸਟਰਫੀਲਡ 2018 ਦੇ ਅੰਤ ਵਿਚ ਸੇਵਾ ਮੁਕਤ ਹੋਣਗੇ। ਗੀਤਾ ਗੋਪੀਨਾਥ ਫਿਲਹਾਲ ਹਾਵਰਡ ਵਿਸ਼ਵ ਵਿਦਿਆਲੇ ਵਿਚ ਪ੍ਰੋਫੈਸਰ ਹਨ। ਆਈਐਮਐਫ ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟੀਨਾ ਲੇਗਾਰਡ ਨੇ ਕਿਹਾ, ‘ਗੋਪੀਨਾਥ ਦੁਨੀਆਂ ਦੀ ਮਹਾਨ ਅਰਥਸ਼ਾਸਤਰੀਆਂ ਵਿਚੋਂ ਇਕ ਹਨ। ਉਨ੍ਹਾਂ ਦੇ ਕੋਲ ਸਿੱਖਿਆ ਯੋਗਤਾ ਦੇ ਨਾਲ ਵਿਆਪਕ ਅੰਤਰਰਾਸ਼ਟਰੀ ਅਨੁਭਵ ਵੀ ਹੈ।’
IMF Chief Economistਗੋਪੀਨਾਥ ਨੇ ਦਿੱਲੀ ਵਿਸ਼ਵ ਵਿਦਿਆਲੇ ਤੋਂ ਬੀ.ਏ. ਅਤੇ ਦਿੱਲੀ ਸਕੂਲ ਆਫ ਇਕੋਨੋਮਿਸਟ ਅਤੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਐਮ.ਏ. ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਰਥਸ਼ਾਸਤਰ ‘ਚ ਪੀ.ਐਚ.ਡੀ. ਦੀ ਡਿਗਰੀ ਪ੍ਰਿੰਸਟਨ ਵਿਸ਼ਵ ਵਿਦਿਆਲੇ ਤੋਂ 2001 ਵਿਚ ਹਾਸਲ ਕੀਤੀ। ਇਸ ਦੇ ਬਾਅਦ ਉਸੇ ਸਾਲ ਉਨ੍ਹਾਂ ਨੇ ਸ਼ਿਕਾਗੋ ਵਿਸ਼ਵ ਵਿਦਿਆਲੇ ‘ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 2005 ਤੋਂ ਉਹ ਹਾਵਰਡ ਵਿਸ਼ਵ ਵਿਦਿਆਲੇ ‘ਚ ਪੜ੍ਹਾ ਰਹੇ ਹਨ।
Christine Lagarde ਕ੍ਰਿਸਟਨਾ ਲੇਗਾਰਡ ਨੇ ਕਿਹਾ, ‘ਗੀਤਾ ਦੁਨੀਆਂ ਦੇ ਮਹਾਨ ਅਰਥਸ਼ਾਸਤਰੀਆਂ ਵਿਚੋਂ ਇਕ ਹੈ। ਉਨ੍ਹਾਂ ਦਾ ਅਕੈਡਮਿਕ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ। ਇਸ ਲਈ ਉਹ ਇਸ ਮਹੱਤਵਪੂਰਨ ਮੋੜ ‘ਤੇ ਸਾਡੇ ਵਿਭਾਗ ਦੀ ਅਗਵਾਈ ਕਰਨ ਲਈ ਬਿਲਕੁਲ ਯੋਗ ਹਨ। ਮੈਨੂੰ ਇਸ ਤਰ੍ਹਾਂ ਦੇ ਵਿਅਕਤੀ ਨੂੰ ਅਰਥਸ਼ਾਸਤਰੀ ਬਣਾਉਣ ਦੀ ਖ਼ੁਸ਼ੀ ਹੈ।’