
ਯੂਏਈ ਕਸ਼ਮੀਰ ਮੁੱਦੇ 'ਤੇ ਵੀ ਭਾਰਤ ਦਾ ਸਮਰਥਨ ਕਰ ਚੁੱਕਾ ਹੈ। ਪਾਕਿਸਤਾਨ ਲਗਾਤਾਰ ਕਸ਼ਮੀਰ ਮੁੱਦੇ 'ਤੇ ਮੁਸਲਿਮ ਦੇਸ਼ਾਂ ਤੋਂ ਸਮਰਥਨ ਦੀ ਅਪੀਲ ਕਰ ਰਿਹਾ ਹੈ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਨੂੰ ਯੂਏਈ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਆਰਡਰ ਆਫ਼ ਜ਼ਾਇਦ' ਨਾਲ ਸਨਮਾਨਤ ਕੀਤਾ ਗਿਆ। ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਇਸ ਪੁਰਸਕਾਰ ਨੂੰ ਲੈ ਕੇ ਬਹੁਤ ਮਾਣ ਮਹਿਸੂਸ ਹੋਇਆ ਹੈ। ਇਹ ਭਾਰਤ ਦੀ 1.3 ਅਰਬ ਜਨਤਾ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਸਾਂਝਾ ਸੁਰੱਖਿਆ, ਸ਼ਾਂਤੀ ਅਤੇ ਖੁਸ਼ਹਾਲੀ ਲਈ ਬੇਮਿਸਾਲ ਤਾਲਮੇਲ ਨੂੰ ਦਰਸਾਉਂਦਾ ਹੈ।
PM Narendra modi gets top honour in uae pakistanis reactions
ਯੂਏਈ ਕਸ਼ਮੀਰ ਮੁੱਦੇ 'ਤੇ ਵੀ ਭਾਰਤ ਦਾ ਸਮਰਥਨ ਕਰ ਚੁੱਕਾ ਹੈ। ਪਾਕਿਸਤਾਨ ਲਗਾਤਾਰ ਕਸ਼ਮੀਰ ਮੁੱਦੇ 'ਤੇ ਮੁਸਲਿਮ ਦੇਸ਼ਾਂ ਤੋਂ ਸਮਰਥਨ ਦੀ ਅਪੀਲ ਕਰ ਰਿਹਾ ਹੈ। ਹਾਲਾਂਕਿ ਯੂਏਈ ਨੇ ਪਾਕਿਸਤਾਨ ਨੂੰ ਝਟਕਾ ਦਿੰਦਿਆਂ ਕਿਹਾ ਸੀ ਕਿ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣਾ ਭਾਰਤ ਦਾ ਅੰਦਰੂਨੀ ਮਾਮਲਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਵੱਡੇ ਯੂਏਈ ਪੁਰਸਕਾਰ ਤੋਂ ਬਾਅਦ, ਸਾਰੇ ਪਾਕਿਸਤਾਨੀ ਟਵਿੱਟਰ 'ਤੇ ਆਪਣਾ ਗੁੱਸਾ ਕੱਢ ਰਹੇ ਹਨ।
PM Narendra modi gets top honour in uae pakistanis reactions
ਆਇਸ਼ਾ ਨਾਮ ਦੀ ਯੂਜ਼ਰ ਨੇ ਲਿਖਿਆ, ਮੋਦੀ ਨੂੰ ਯੂਏਈ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ ਮਿਲਿਆ ਹੈ? ਕੀ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਸ਼ਮੀਰ ਵਿਚ ਕੀ ਕਰ ਰਹੇ ਹਨ? ਕੀ ਯੂਏਈ ਇੱਕ ਮੁਸਲਮਾਨ ਦੇਸ਼ ਵੀ ਹੈ?
If the matter of Kashmir is settled then v will start watching the Indian movies again. Why? Because we are hypocrites. We only speak up when its against our interest. Criticize Dubai Sheikh as much as you want, because he took a stand which suits his country interest. #ModiInUAE https://t.co/xXYX3tXGIq
— Uzair Ahmad Khan ?? (@UzairAhmad_Khan) August 24, 2019
ਉਜੈਰ ਅਹਿਮਦ ਨੇ ਟਵਿੱਟਰ 'ਤੇ ਲਿਖਿਆ,' 'ਜੇਕਰ ਕਸ਼ਮੀਰ ਦਾ ਮਸਲਾ ਹੱਲ ਹੋ ਜਾਂਦਾ ਹੈ ਤਾਂ ਅਸੀਂ ਫਿਰ ਤੋਂ ਭਾਰਤੀ ਫਿਲਮਾਂ ਨੂੰ ਵੇਖਣਾ ਸ਼ੁਰੂ ਕਰਾਂਗੇ, ਅਸੀਂ ਹਿਪੋਕ੍ਰੇਟਸ ਹਾਂ। ਅਸੀਂ ਸਿਰਫ ਉਦੋਂ ਬੋਲਦੇ ਹਾਂ ਜਦੋਂ ਸਾਡੇ ਹਿੱਤਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ। ਦੁਬਈ ਦੇ ਸ਼ੇਖ ਦੀ ਜਿੰਨੀ ਮਰਜੀ ਆਲੋਚਨਾ ਕਰ ਲਵੋ ਪਰ ਉਸਨੇ ਉਹੀ ਕੀਤਾ ਜੋ ਉਸ ਦੇ ਦੇਸ਼ ਦੇ ਹਿੱਤ ਵਿਚ ਹੈ। ”
History will be witness that while Kashmir was suffering, leading Muslim countries were giving awards to the fascist Modi.
— Kumail Soomro (@kumailsoomro) August 24, 2019
Today, he received Order of Zayed, highest civilian award of UAE. In 2016, he was conferred Abdul Aziz Award by Saudi Arabia. #ModiInUAE pic.twitter.com/ce02mY3VnD
ਕੁਮੈਲ ਨਾਮ ਦੇ ਇਕ ਯੂਜ਼ਰ ਨੇ ਲਿਖਿਆ, ਇਤਿਹਾਸ ਵਿਚ ਇਹ ਦਰਜ ਹੋਵੇਗਾ ਕਿ ਜਦੋਂ ਕਸ਼ਮੀਰ ਇਕ ਸੰਕਟ ਵਿਚੋਂ ਲੰਘ ਰਿਹਾ ਸੀ, ਮੁਸਲਿਮ ਦੇਸ਼ ਮੋਦੀ ਨੂੰ ਇਨਾਮ ਦੇਣ ਵਿਚ ਲੱਗੇ ਹੋਏ ਸਨ। ਇਕ ਪਾਕਿਸਤਾਨੀ ਯੂਜ਼ਰ ਨੇ ਇਰਾਨ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਨੂੰ ਸਤਿਕਾਰ ਦੇਣ ਕਿਉਂਕਿ ਈਰਾਨ ਨੇ ਕਸ਼ਮੀਰ 'ਤੇ ਖੁੱਲ ਕੇ ਆਪਣੀ ਗੱਲ ਕਹੀ।
I Think The Iranian President Should Be Honored With The Presidential Award Of Pakistan For His Courage To Speak Bravely On Kashmir Issue. And We Must Promise Ourselves That We Will Never Be A Part Of The Arab Sectarian And Ethnic Wars.#ModiInUAE #كشمير_تذبح_وكتارا_تحتفل pic.twitter.com/WqN19I2L6v
— Sohaib Saleem (@Sohaib0118) August 24, 2019
ਤਾਹਿਰ ਨਾਮ ਦੇ ਇਕ ਯੂਜ਼ਰ ਨੇ ਲਿਖਿਆ, ਮੁਸਲਮਾਨ ਅੱਜ ਕੱਲ ਸਿਰਫ਼ ਇੱਕ ਸ਼ਬਦ ਜਾਣਦੇ ਹਨ- ਕਾਰੋਬਾਰ। ਮੋਦੀ ਨੂੰ ਸਭ ਤੋਂ ਵੱਡਾ ਸਨਮਾਨ ਦੇਣਾ ਜਲੇ 'ਤੇ ਲੂਣ ਛਿੜਕਣ ਵਾਂਗ ਹੈ। ਇਕ ਯੂਜ਼ਰ ਨੇ ਕਿਹਾ ਕਿ ਯੀਏਈ ਨੂੰ ਸ਼ਰਮ ਆਉਣੀ ਚਾਹੀਦੀ ਹੈ, ਕਸ਼ਮੀਰ ਵਿਚ ਪਾਬੰਦੀਆਂ ਜਾਰੀ ਹਨ।
PM Narendra modi gets top honour in uae pakistanis reactions
ਇਕ ਪਾਕਿਸਤਾਨੀ ਯੂਜ਼ਰ ਨੇ ਲਿਖਿਆ, ਸਾਰੀ ਉਮਰਾ- ਕਾਰੋਬਾਰ ਆਖ਼ਿਰ ਕਾਰੋਬਾਰ ਹੀ ਹੈ। ਉੱਤੇ ਹੀ, ਇੱਕ ਉਪਭੋਗਤਾ ਨੇ ਕਸ਼ਮੀਰ ਦਾ ਇੱਕ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, ਪੀਐਮ ਮੋਦੀ ਨੂੰ ਦੱਖਣੀ ਏਸ਼ੀਆ ਵਿਚ ਸ਼ਾਂਤੀ ਦੇ ਯਤਨਾਂ ਦਾ ਸਤਿਕਾਰ ਮਿਲ ਰਿਹਾ ਹੈ।
PM Narendra modi gets top honour in uae pakistanis reactions
ਫਰਾਜ਼ ਨਿਆਜ਼ ਨਾਮ ਦੇ ਇਕ ਯੂਜ਼ਰ ਨੇ ਇਹ ਵੀ ਕਿਹਾ ਕਿ ਯੂਏਈ ਨੂੰ ਆਪਣੀਆਂ ਹਰਕਤਾਂ ਤੋਂ ਸ਼ਰਮਿੰਦਾ ਹੋਣਾ ਚਾਹੀਦਾ ਹੈ।