
ਮੱਛਰਾਂ ਦੀ ਆਬਾਦੀ ਘਟਾਉਣ ਲਈ 'ਜੈਨੇਟਿਕਲੀ ਮੋਡੀਫਾਈਡ ਮੱਛਰ' ਛੱਡੇਗਾ ਇਹ ਦੇਸ਼
ਬਰਸਾਤਾਂ ਦਾ ਮੌਸਮ ਆਉਂਦਿਆਂ ਹੀ ਮੱਛਰ ਸਾਰਿਆਂ ਨੂੰ ਪਰੇਸ਼ਾਨ ਕਰਦੇ ਨੇ। ਇਹ ਸਮੱਸਿਆ ਸਿਰਫ਼ ਸਾਡੇ ਦੇਸ਼ ਵਿਚ ਹੀ ਨਹੀਂ ਬਲਕਿ ਅਮਰੀਕਾ ਵਰਗੇ ਦੇਸ਼ ਦੇ ਲੋਕ ਵੀ ਮੱਛਰਾਂ ਤੋਂ ਪਰੇਸ਼ਾਨ ਨੇ ਪਰ ਹੁਣ ਅਮਰੀਕਾ ਦੇ ਫਲੋਰਿਡਾ ਸੂਬੇ ਵਿਚ ਮੱਛਰਾਂ ਦੀ ਆਬਾਦੀ ਘਟਾਉਣ ਲਈ ਸਥਾਨਕ ਪ੍ਰਸ਼ਾਸਨ ਨੇ ਇਕ ਅਨੋਖਾ ਕਦਮ ਚੁੱਕਣ ਦੀ ਯੋਜਨਾ ਬਣਾਈ ਹੈ।
Mosquitoes
ਜਿਸ ਜ਼ਰੀਏ ਮੱਛਰਾਂ ਨੂੰ ਮੱਛਰਾਂ ਦੇ ਨਾਲ ਲੜਾ ਕੇ ਖ਼ਤਮ ਕੀਤਾ ਜਾਵੇਗਾ। ਜੀ ਹਾਂ, ਸੁਣਨ ਨੂੰ ਭਾਵੇਂ ਇਹ ਗੱਲ ਕਾਫ਼ੀ ਅਜ਼ੀਬ ਲਗਦੀ ਹੋਵੇ ਪਰ ਸਥਾਨਕ ਪ੍ਰਸ਼ਾਸਨ ਨੇ 750 ਮਿਲੀਅਨ ਦੇ ਕਰੀਬ ਜੈਨੇਟਿਕਲੀ ਮੋਡੀਫਾਈਡ ਮੱਛਰਾਂ ਨੂੰ ਛੱਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਕਿਵੇਂ ਘਟੇਗੀ ਮੱਛਰਾਂ ਦੀ ਆਬਾਦੀ ਆਓ ਤੁਹਾਨੂੰ ਦੱਸਦੇ ਆਂ।
Mosquitoes
ਮਾਹਿਰਾਂ ਅਨੁਸਾਰ ਏਡੀਜ਼ ਏਜਿਪਟੀ ਮੱਛਰਾਂ ਨੂੰ ਮਨੁੱਖਾਂ ਵਿਚ ਜਾਨਲੇਵਾ ਬਿਮਾਰੀਆਂ ਡੇਂਗੂ, ਜ਼ੀਕਾ, ਚਿਕਨਗੁਨੀਆ ਅਤੇ ਯੈਲੂ ਫੀਵਰ ਫੈਲਾਉਣ ਲਈ ਜਾਣਿਆ ਜਾਂਦਾ। ਇਸ ਪ੍ਰਜਾਤੀ ਵਿਚ ਕੇਵਲ ਮਾਦਾ ਮੱਛਰ ਹੀ ਮਨੁੱਖੀ ਖੂਨ ਪੀਂਦੀਆਂ ਨੇ ਕਿਉਂਕਿ ਉਨ੍ਹਾਂ ਨੂੰ ਆਂਡੇ ਤਿਆਰ ਕਰਨ ਲਈ ਖੂਨ ਦੀ ਲੋੜ ਹੁੰਦੀ ਹੈ। ਹੁਣ ਨਵੀਂ ਯੋਜਨਾ ਰਾਹੀਂ ਇਹ ਕਿਹਾ ਜਾ ਰਿਹੈ ਕਿ ਜਨੈਟਿਕ ਰੱਦੋਬਦਲ ਨਾਲ ਤਿਆਰ ਕੀਤੇ ਨਰ ਮੱਛਰ ਇਨ੍ਹਾਂ ਮਦੀਨਾਂ ਨਾਲ ਜੋੜੇ ਬਣਾਉਣਗੇ।
Mosquitoes
ਦਰਅਸਲ ਇਨ੍ਹਾਂ ਨਰ ਮੱਛਰਾਂ ਵਿਚ ਇੱਕ ਅਜਿਹਾ ਪ੍ਰੋਟੀਨ ਹੈ ਜੋ ਕਿ ਮਾਦਾ ਦੇ ਅੰਡਿਆਂ ਨੂੰ ਡੰਗ ਮਾਰਨ ਦੇ ਪੜਾਅ 'ਤੇ ਪਹੁੰਚਣ ਤੋਂ ਪਹਿਲਾਂ ਹੀ ਮਾਰ ਦੇਵੇਗਾ। ਜ਼ਿਕਰਯੋਗ ਹੈ ਕਿ ਨਰ ਮੱਛਰ ਸਿਰਫ਼ ਰਸ ਉੱਪਰ ਹੀ ਜਿੰਦਾ ਰਹਿੰਦੇ ਨੇ ਜੋ ਇਸੇ ਤਰ੍ਹਾਂ ਆਪਣੇ ਜੀਨ ਨੂੰ ਅੱਗੇ ਤੋਰਦੇ ਰਹਿਣਗੇ।
Mosquitoes
ਇਸ ਤਰ੍ਹਾਂ ਹੌਲੀ-ਹੌਲੀ ਸਮਾਂ ਪਾ ਕੇ ਖ਼ਤਰਨਾਕ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੀ ਅਬਾਦੀ ਵਿਚ ਕਮੀ ਆ ਜਾਵੇਗੀ ਅਤੇ ਜਾਨਲੇਵਾ ਬੀਮਾਰੀਆਂ ਦੇ ਫੈਲਾਅ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੇਗੀ।
Mosquitoes
ਦੂਜੇ ਪਾਸੇ ਬਹੁਤ ਸਾਰੇ ਲੋਕ ਇਸ ਯੋਜਨਾ ਦੇ ਵਿਰੋਧ ਵਿਚ ਆ ਖੜ੍ਹੇ ਹੋਏ ਨੇ। ਵਾਤਾਵਰਣ ਪ੍ਰੇਮੀਆਂ ਦੇ ਇਕ ਗਰੁੱਪ ਨੇ ਇਸ ਯੋਜਨਾ ਨੂੰ “ਜੁਰਾਸਿਕ ਪਾਰਕ ਅਕਸਪੈਰੀਮੈਂਟ'' ਕਹਿ ਕੇ ਇਸ ਦੀ ਨਿੰਦਾ ਕੀਤੀ ਹੈ। ਕਾਰਕੁਨਾਂ ਦਾ ਕਹਿਣਾ ਕਿ ਇਸ ਨਾਲ ਈਕੋ ਸਿਸਟਮ ਨੂੰ ਨੁਕਸਾਨ ਪਹੁੰਚ ਸਕਦੈ ਅਤੇ ਮੱਛਰਾਂ ਦੀ ਇਕ ਹਾਈਬਰੀਡ ਨਸਲ ਪੈਦਾ ਹੋ ਸਕਦੀ ਹੈ।
ਜਿਸ ਉੱਪਰ ਕੀਟਨਾਸ਼ਕ ਬੇਅਸਰ ਹੋ ਜਾਣਗੇ। ਜਦਕਿ ਕੰਪਨੀ ਦਾ ਕਹਿਣਾ ਕਿ ਇਸ ਨਾਲ ਮਨੁੱਖਾਂ ਅਤੇ ਵਾਤਾਵਰਣ ਉੱਪਰ ਕੋਈ ਮਾੜਾ ਅਸਰ ਨਹੀਂ ਪਵੇਗਾ। ਕੰਪਨੀ ਮੁਤਾਬਕ ਇਨ੍ਹਾਂ ਮੱਛਰਾਂ ਉੱਪਰ ਬ੍ਰਾਜ਼ੀਲ ਵਿਚ ਕੀਤੇ ਗਏ ਟਰਾਇਲਜ਼ ਦੇ ਵਧੀਆ ਨਤੀਜੇ ਮਿਲ ਚੁੱਕੇ ਨੇ। ਫਿਲਹਾਲ ਇਹ ਮੱਛਰ ਫੋਲਿਰੀਡਾ ਕੀਜ਼ ਨਾਂਅ ਦੇ ਦੀਪ ਸਮੂਹ ਉੱਪਰ ਅਗਲੇ ਸਾਲ ਯਾਨੀ 2021 ਵਿਚ ਛੱਡੇ ਜਾਣੇ ਨੇ।