
ਚੰਡੀਗੜ੍ਹ ਵਿਚ ਤਕਰੀਬਨ 24000 ਵੱਡੇ ਜਾਨਵਰ ਹਨ, ਜਿਵੇਂ ਕਿ ਗਾਂ, ਮੱਝ, ਭੇਡ, ਬੱਕਰੀ ਅਤੇ ਸੂਰ
ਨਵੀਂ ਦਿੱਲੀ - ਅੱਜ ਕੱਲ੍ਹ ਹਰ ਇਕ ਵਿਅਕਤੀ ਲਈ ਆਧਾਰ ਨੰਬਰ ਜਰੂਰੀ ਹੈ ਭਾਵੇਂ ਕਿਸੇ ਜਾਇਦਾਦ ਦੀ ਵਿਕਰੀ, ਵਾਹਨ ਦੀ ਰਜਿਸਟਰੀਕਰਣ ਜਾਂ ਕਿਰਾਏ ਦਾ ਐਗਰੀਮੈਂਟ ਕਰਵਾਉਣਾ ਹੋਵੇ, ਅਧਾਰ ਕਾਰਡ ਜ਼ਰੂਰ ਲੱਗਦਾ ਹੈ।
File Photo
ਪਰ ਹੁਣ ਪਸ਼ੂਆਂ ਲਈ ਆਧਾਰ ਨੰਬਰ ਜਾਰੀ ਕੀਤਾ ਜਾਵੇਗਾ। ਇਹ ਨਿਯਮ ਸੋਮਵਾਰ ਤੋਂ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਪ੍ਰੋਗਰਾਮ ਦੇ ਉਦਘਾਟਨ ਨਾਲ ਚੰਡੀਗੜ੍ਹ ਵਿਚ ਸ਼ੁਰੂ ਹੋਇਆ। ਹੁਣ ਸ਼ਹਿਰ ਦੇ ਸਾਰੇ ਪਾਲਤੂਆਂ ਦਾ ਅਧਾਰ ਨੰਬਰ ਜਾਰੀ ਕੀਤਾ ਜਾਵੇਗਾ।
Now, also an Aadhaar card for cattle and buffaloes
ਚੰਡੀਗੜ੍ਹ ਵਿਚ ਤਕਰੀਬਨ 24000 ਵੱਡੇ ਜਾਨਵਰ ਹਨ, ਜਿਵੇਂ ਕਿ ਗਾਂ, ਮੱਝ, ਭੇਡ, ਬੱਕਰੀ ਅਤੇ ਸੂਰ। ਸਾਰੇ ਪਸ਼ੂਆਂ ਨੂੰ ਆਧਾਰ ਨੰਬਰ ਦਿੱਤੇ ਜਾਣਗੇ, ਜੋ ਪਸ਼ੂ ਪਾਲਣ ਅਤੇ ਮੱਛੀ ਪਾਲਣ ਵਿਭਾਗ ਦੁਆਰਾ ਕੇਂਦਰ ਤਹਿਤ ਜਾਰੀ ਕੀਤੇ ਜਾਣਗੇ।
Now, also an Aadhaar card for cattle and buffaloes
ਸੋਮਵਾਰ ਨੂੰ ਕੁਝ ਥਾਵਾਂ 'ਤੇ ਪਸ਼ੂਆਂ ਨੂੰ ਆਧਾਰ ਨੰਬਰ ਜਾਰੀ ਕੀਤੇ ਗਏ ਹਨ। ਅਧਿਕਾਰੀ ਅਨੁਸਾਰ ਜਾਨਵਰਾਂ ਦਾ ਆਧਾਰ ਨੰਬਰ 12 ਅੰਕ ਦਾ ਹੋਵੇਗਾ।
ਜਾਨਵਰਾਂ ਦੀ ਖਰੀਦੋ ਫਰੋਖ਼ਤ ਦੇ ਸਮੇਂ ਇਹ ਜ਼ਰੂਰੀ ਹੋਵੇਗਾ।
Now, also an Aadhaar card for cattle and buffaloes
ਇਸਦੇ ਨਾਲ ਹੀ, ਪਸ਼ੂਆਂ ਲਈ ਕੇਂਦਰੀ ਫੰਡਿੰਗ ਸਕੀਮਾਂ ਇਸ ਆਧਾਰ ਨੰਬਰ ਦੇ ਤਹਿਤ ਜਾਰੀ ਕੀਤੀਆਂ ਜਾਣਗੀਆਂ। ਜਾਨਵਰਾਂ ਦੀ ਪਛਾਣ ਲਈ ਅਧਾਰ ਨੰਬਰ ਦਾ ਟੈਗ ਉਨ੍ਹਾਂ ਦੇ ਕੰਨ 'ਤੇ ਕੀਤਾ ਜਾਵੇਗਾ।