ਨਹਿਲਾਉਣ ਸਮੇਂ ਉਠ ਕੇ ਬੈਠ ਗਈ 12 ਸਾਲਾਂ ਦੀ ਮ੍ਰਿਤਕ ਬੱਚੀ!
Published : Aug 25, 2020, 12:12 pm IST
Updated : Aug 25, 2020, 12:12 pm IST
SHARE ARTICLE
Viral dead girl wakes up while the family clean her body for burial in Indonesia
Viral dead girl wakes up while the family clean her body for burial in Indonesia

ਹਾਲਾਂਕਿ ਪਰਿਵਾਰ ਦੀਆਂ ਖੁਸ਼ੀਆਂ ਜ਼ਿਆਦਾ ਦੇਰ ਤਕ...

ਨਵੀਂ ਦਿੱਲੀ: ਇੰਡੋਨੇਸ਼ੀਆ ਦੇ ਈਸਟ ਜਾਵਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਸੋਸ਼ਲ ਮੀਡੀਆ ਦੀਆਂ ਸੁਰਖ਼ੀਆਂ ਵਿਚ ਬਣਿਆ ਹੋਇਆ ਹੈ। ਇੱਥੋਂ ਦੀ 12 ਸਾਲ ਦੀ ਬੱਚੀ ਦੀ ਮੌਤ ਹੋ ਗਈ ਸੀ। ਜਦੋਂ ਬੱਚੀ ਦੀ ਮਾਂ ਉਸ ਦੇ ਮ੍ਰਿਤਕ ਸ਼ਰੀਰ ਨੂੰ ਨਹਿਲਾ ਰਹੀ ਸੀ ਤਾਂ ਉਸ ਸਮੇਂ ਅਚਾਨਕ ਇਹ ਲੜਕੀ ਫਿਰ ਤੋਂ ਉਠ ਕੇ ਬੈਠ ਗਈ ਅਤੇ ਗੱਲਾਂ ਕਰਨ ਲੱਗੀ।

IndonesiaIndonesia

ਹਾਲਾਂਕਿ ਪਰਿਵਾਰ ਦੀਆਂ ਖੁਸ਼ੀਆਂ ਜ਼ਿਆਦਾ ਦੇਰ ਤਕ ਨਹੀਂ ਟਿਕੀਆਂ ਅਤੇ ਕਰੀਬ ਇਕ ਘੰਟੇ ਬਾਅਦ ਇਸ ਬੱਚੀ ਦੀ ਫਿਰ ਤੋਂ ਮੌਤ ਹੋ ਗਈ। ਲੜਕੀ ਦੀ ਮਾਂ ਨੇ ਦਸਿਆ ਕਿ ਉਸ ਦਾ ਸ਼ਰੀਰ ਠੰਡਾ ਸੀ ਪਰ ਅਚਾਨਕ ਉਸ ਦੀ ਧੜਕਣ ਵੀ ਚੱਲਣ ਲੱਗੀ ਤੇ ਉਸ ਦਾ ਸ਼ਰੀਰ ਵੀ ਗਰਮ ਹੋ ਗਿਆ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਲੜਕੀ ਨੂੰ ਫਿਰ ਤੋਂ ਜ਼ਿੰਦਾ ਦੇਖ ਕੇ ਡਾਕਟਰਾਂ ਨੂੰ ਬੁਲਾਇਆ ਗਿਆ।

IndonesiaIndonesia

ਡਾਕਟਰਾਂ ਨੇ ਲੜਕੀ ਨੂੰ ਆਕਸੀਜ਼ਨ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਲੜਕੀ ਦਾ ਨਾਮ ਸੀਤੀ ਮਾਸਫੂਫਾਹ ਦਸਿਆ ਜਾ ਰਿਹਾ ਹੈ। ਲੜਕੀ ਨੂੰ 18 ਅਗਸਤ ਸ਼ਾਮ 6 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਮ੍ਰਿਤਕ ਐਲਾਨ ਕਰਨ ਵਾਲੇ ਡਾਕਟਰ ਮੁਹੰਮਦ ਸਾਲੇਹ ਨੇ ਦਸਿਆ ਕਿ ਲੜਕੀ ਨੂੰ ਕ੍ਰੋਨਿਕ ਡਾਇਬਿਟੀਜ਼ ਦੀ ਦਿੱਕਤ ਸੀ ਜਿਸ ਦੇ ਚਲਦੇ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।

Man Man

ਉਸ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ 7 ਵਜੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਸੀ। ਡਾਕਟਰ ਨੇ ਦਸਿਆ ਕਿ ਕਰੀਬ ਇਕ ਘੰਟੇ ਬਾਅਦ ਉਸ ਦੇ ਕੋਲ ਫੋਨ ਆਇਆ ਕਿ ਲੜਕੀ ਜ਼ਿੰਦਾ ਹੈ ਅਤੇ ਉਠ ਕੇ ਬੈਠ ਗਈ ਹੈ। ਉਹਨਾਂ ਮੁਤਾਬਕ ਲੜਕੀ ਨੂੰ ਹਾਰਟ ਫੇਲੀਅਰ ਹੋਇਆ ਸੀ ਅਤੇ ਅਜਿਹਾ ਮੁਮਕਿਨ ਹੀ ਨਹੀਂ ਸੀ। ਕਦੇ-ਕਦੇ ਅਜਿਹੇ ਮਾਮਲਿਆਂ ਵਿਚ ਦਿਲ ਫਿਰ ਤੋਂ ਧਕੜਣ ਲਗਦਾ ਹੈ ਪਰ ਮ੍ਰਿਤਕ ਵਿਅਕਤੀ ਦੇ ਉਠ ਕੇ ਬੈਠ ਜਾਣ ਵਰਗੀਆਂ ਗੱਲਾਂ ਕਦੇ ਨਹੀਂ ਸੁਣੀਆਂ।

doctorsDoctors

ਡਾਕਟਰਾਂ ਨੇ ਦਸਿਆ ਕਿ ਸਾਲ 2007 ਵਿਚ ਅਜਿਹੇ ਕੇਸ ਤੇ ਇਕ ਰਿਪੋਰਟ ਜਨਰਲ ਆਫ਼ ਰਾਇਲ ਸੋਸਾਇਟੀ ਆਫ਼ ਮੈਡੀਸੀਨ ਵਿਚ ਛਪੀ ਸੀ ਪਰ ਉਸ ਤੋਂ ਵੀ 10 ਮਿੰਟ ਬਾਅਦ ਦੇ ਅੰਦਰ ਧੜਕਣਾਂ ਵਾਪਸ ਆਉਣ ਦੀ ਗੱਲ ਸੀ ਨਾ ਕਿ ਘੰਟਿਆਂ ਬਾਅਦ। ਲੜਕੀ ਦੇ ਪਿਤਾ ਨਗਸਿਓ ਨੇ ਮੀਡੀਆ ਨੂੰ ਦਸਿਆ ਕਿ ਜਦੋਂ ਮ੍ਰਿਤਕ ਸ਼ਰੀਰ ਨੂੰ ਨਹਿਲਾਇਆ ਜਾ ਰਿਹਾ ਸੀ ਤਾਂ ਉਸ ਦਾ ਸ਼ਰੀਰ ਗਰਮ ਹੋ ਗਿਆ ਅਤੇ ਦਿਲ ਧੜਕਣ ਲੱਗਾ।

ਕੁੱਝ ਹੀ ਦੇਰ ਵਿਚ ਉਹ ਹਿਲੀ ਅਤੇ ਉਠ ਕੇ ਬੈਠ ਗਈ। ਸਾਰੇ ਲੋਕ ਘਬਰਾ ਗਏ ਪਰ ਉਹ ਅਪਣੀ ਮਾਂ ਨੂੰ ਕੁੱਝ ਕਹਿਣ ਲੱਗੀ। ਇਸ ਤੋਂ ਬਾਅਦ ਉਹ ਲੇਟ ਗਈ ਅਤੇ ਡਾਕਟਰਾਂ ਨੂੰ ਬੁਲਾਇਆ ਗਿਆ। ਲੜਕੀ ਕਰੀਬ 1 ਘੰਟੇ ਤਕ ਜ਼ਿੰਦਾ ਰਹੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement