
ਇੰਦਰਾ ਗਾਂਧੀ ਤੋਂ ਬਾਅਦ ਮੋਦੀ ਗ੍ਰੀਸ ਦਾ ਦੌਰਾ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਇਕ ਦਿਨਾਂ ਦੌਰੇ 'ਤੇ ਯੂਰਪੀ ਦੇਸ਼ ਗ੍ਰੀਸ ਦੀ ਰਾਜਧਾਨੀ ਏਥਨਜ਼ ਪਹੁੰਚ ਗਏ। ਉਨ੍ਹਾਂ ਦਾ ਇਥੇ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਜਾਰਜ ਗੇਰਾਪੇਟ੍ਰੀਟਿਸ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਏਥਨਜ਼ ਦੇ ਇਕ ਹੋਟਲ ਦੇ ਬਾਹਰ ਭਾਰਤੀ ਮੂਲ ਦੇ ਲੋਕਾਂ ਨੇ ਢੋਲ ਨਗਾੜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: ਦੇਰ ਰਾਤ ਛੇਹਰਟਾ ਗਰੀਨ ਵੈਲੀ 'ਚ ਗੁੰਡਾਗਰਦੀ, ਦੋ ਗੁੱਟਾਂ ਵਿਚਾਲੇ ਗੋਲੀਬਾਰੀ
ਭਾਰਤੀ ਭਾਈਚਾਰੇ ਨੇ ਮੋਦੀ ਨੂੰ ਪਰੰਪਰਾਗਤ ਯੂਨਾਨੀ ਤਾਜ ਵੀ ਭੇਟ ਕੀਤਾ, ਜਿਸ ਨੂੰ ਹੈੱਡਡ੍ਰੈਸ ਕਿਹਾ ਜਾਂਦਾ ਹੈ। ਇਸ ਦੌਰਾਨ ਉਥੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ ਗਏ। 40 ਸਾਲਾਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਗ੍ਰੀਸ ਦਾ ਦੌਰਾ ਕਰ ਰਿਹਾ ਹੈ। ਇੰਦਰਾ ਗਾਂਧੀ ਤੋਂ ਬਾਅਦ ਮੋਦੀ ਗ੍ਰੀਸ ਦਾ ਦੌਰਾ ਕਰਨ ਵਾਲੇ ਦੂਜੇ ਪ੍ਰਧਾਨ ਮੰਤਰੀ ਹਨ। ਇੰਦਰਾ ਨੇ 1983 ਵਿਚ ਗ੍ਰੀਸ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ: ਚੱਲਦੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਦੀਪਕ
ਦੋਵਾਂ ਦੇਸ਼ਾਂ ਵਿਚਾਲੇ ਵਪਾਰ, ਤਕਨਾਲੋਜੀ ਤੋਂ ਲੈ ਕੇ ਰੱਖਿਆ ਸਹਿਯੋਗ 'ਤੇ ਚਰਚਾ ਹੋਵੇਗੀ।ਮੀਡੀਆ ਰਿਪੋਰਟਾਂ ਮੁਤਾਬਕ ਗ੍ਰੀਸ ਲੰਬੇ ਸਮੇਂ ਤੋਂ ਭਾਰਤ ਦੀ ਬ੍ਰਹਮੋਸ ਕਰੂਜ਼ ਮਿਜ਼ਾਈਲ ਖਰੀਦਣ ਵਿੱਚ ਦਿਲਚਸਪੀ ਦਿਖਾ ਰਿਹਾ ਹੈ। ਅਜਿਹੇ 'ਚ ਪੀਐੱਮ ਮੋਦੀ ਦੇ ਦੌਰੇ ਦੌਰਾਨ ਭਾਰਤ ਦੀ ਬ੍ਰਹਮਾਸਤਰ ਕਹੀ ਜਾਣ ਵਾਲੀ ਬ੍ਰਹਮੋਸ ਮਿਜ਼ਾਈਲ ਗ੍ਰੀਸ ਨੂੰ ਮਿਲਣ 'ਤੇ ਸੌਦਾ ਹੋ ਸਕਦਾ ਹੈ।
ਪੀਐਮ ਨਰਿੰਦਰ ਮੋਦੀ ਨੇ ਇਸ ਬਾਰੇ ਟਵੀਟ ਵੀ ਕੀਤਾ ਤੇ ਕਿਹਾ ਕਿ ਗ੍ਰੀਸ ਵਿਚ ਮੇਰਾ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਮੈਂ ਇਥੇ ਕਈ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਦੇਖ ਕੇ ਖੁਸ਼ ਹੋਇਆ। ਸੱਚੇ ਸਿੱਖੀ ਸਿਧਾਂਤਾਂ ਦੇ ਧਾਰਨੀ ਹੋ ਕੇ, ਉਹ ਇੱਥੇ ਬੜੀ ਸਦਭਾਵਨਾ ਨਾਲ ਰਹਿ ਰਹੇ ਹਨ।
ਮੇਰਾ ਗ੍ਰੀਸ ਵਿੱਚ ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਮੈਂ ਇੱਥੇ ਕਈ ਸਿੱਖ ਭੈਣਾਂ ਅਤੇ ਭਰਾਵਾਂ ਨੂੰ ਦੇਖ ਕੇ ਖੁਸ਼ ਹੋਇਆ। ਸੱਚੇ ਸਿੱਖੀ ਸਿਧਾਂਤਾਂ ਦੇ ਧਾਰਨੀ ਹੋ ਕੇ, ਉਹ ਇੱਥੇ ਬੜੀ ਸਦਭਾਵਨਾ ਨਾਲ ਰਹਿ ਰਹੇ ਹਨ। pic.twitter.com/Vfjy6K24lH
— Narendra Modi (@narendramodi) August 25, 2023