
ਨਕੋਦਰ ਮੱਥਾ ਟੇਕ ਕੇ ਆ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ
ਖੰਨਾ: ਨੈਸ਼ਨਲ ਹਾਈਵੇਅ ’ਤੇ ਚੱਲਦੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੀਪਕ ਵਾਸੀ ਗਊਸ਼ਾਲਾ ਰੋਡ ਖੰਨਾ ਵਜੋਂ ਹੋਈ। ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਰਹਿਣ ਵਾਲੇ ਚਾਰ ਦੋਸਤ ਵੀਰਵਾਰ ਨੂੰ ਦੋ ਮੋਟਰਸਾਈਕਲਾਂ 'ਤੇ ਨਕੋਦਰ ਸਥਿਤ ਪੀਰ ਬਾਬਾ ਮੁਰਾਦ ਸ਼ਾਹ ਦੀ ਦਰਗਾਹ 'ਤੇ ਮੱਥਾ ਟੇਕਣ ਗਏ ਸਨ।
ਇਹ ਵੀ ਪੜ੍ਹੋ: ਦੇਰ ਰਾਤ ਛੇਹਰਟਾ ਗਰੀਨ ਵੈਲੀ 'ਚ ਗੁੰਡਾਗਰਦੀ, ਦੋ ਗੁੱਟਾਂ ਵਿਚਾਲੇ ਗੋਲੀਬਾਰੀ
ਉਹ ਸ਼ੁਕਰਵਾਰ ਸਵੇਰੇ ਵਾਪਸ ਆ ਰਹੇ ਸਨ, ਇਸ ਦੌਰਾਨ ਪਿੰਡ ਦਹੇੜੂ ਨੇੜੇ ਮੋਟਰਸਾਈਕਲ ਦਾ ਟਾਇਰ ਫਟ ਗਿਆ। ਹਾਦਸੇ ਦੌਰਾਨ ਪਿੱਛੇ ਬੈਠਾ ਨੌਜਵਾਨ ਸਰਵਿਸ ਲੇਨ ਉਪਰ ਜਾ ਡਿੱਗਿਆ ਜਦਕਿ ਮੋਟਰਸਾਇਕਲ ਚਲਾ ਰਿਹਾ ਦੀਪਕ ਨਾਲੇ 'ਚ ਡਿੱਗ ਗਿਆ।
ਇਹ ਵੀ ਪੜ੍ਹੋ: Fact Check: ਗੰਦੇ ਪਾਣੀ ਨਾਲ ਨਹੀਂ ਬਣਾ ਰਹੇ ਸੀ ਬਿਰਯਾਨੀ, ਬਜਰੰਗ ਦਲ ਦੇ ਲੋਕਾਂ ਨੇ ਫੈਲਾਇਆ ਸੀ ਝੂਠ
ਦੀਪਕ ਦੇ ਦੋਸਤਾਂ ਨੇ ਦਸਿਆ ਕਿ ਜਦੋਂ ਦੀਪਕ ਟਾਇਰ ਫਟਣ ਕਾਰਨ ਨਾਲੇ ਵਿਚ ਡਿੱਗਿਆ ਤਾਂ ਉਸ ਨੂੰ ਬਚਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਦੋ ਰਾਹਗੀਰਾਂ ਨੇ ਅਪਣੀਆਂ ਪੱਗਾਂ ਖੋਲ੍ਹ ਕੇ ਵੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦੀਪਕ ਨੂੰ ਨਾਲੇ 'ਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ, ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਨੌਜਵਾਨਾਂ ਨੇ ਦਸਿਆ ਕਿ ਦੀਪਕ ਅਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਗੁਲਜ਼ਾਰ ਕਾਲਜ ਵਿਚ ਬੀ.ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ।