ਮਾਂ ਦੀ ਹੱਤਿਆ ਕਰ ਵਾਟਸਐਪ 'ਤੇ ਕਬੂਲਿਆ ਜ਼ੁਰਮ, ਫ਼ਰਾਰ
Published : Sep 25, 2018, 3:55 pm IST
Updated : Sep 25, 2018, 3:55 pm IST
SHARE ARTICLE
accepted-crimes-committed-at-whatsapp-by-killing-mother-fleeing
accepted-crimes-committed-at-whatsapp-by-killing-mother-fleeing

ਰਾਜਸਥਾਨ ਦੇ ਉਦੈਪੁਰ ਵਿਖੇ ਸਥਿਤ ਸ਼ਾਂਤ ਅਤੇ ਛੋਟੇ ਜਿਹੇ ਸ਼ਹਿਰ ਬਾਂਸਵਾੜਾ ਵਿਚ ਰੋਂਗਟੇ ਖੜੇ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ।

ਉਦੈਪੁਰ : ਰਾਜਸਥਾਨ ਦੇ ਉਦੈਪੁਰ ਵਿਖੇ ਸਥਿਤ ਸ਼ਾਂਤ ਅਤੇ ਛੋਟੇ ਜਿਹੇ ਸ਼ਹਿਰ ਬਾਂਸਵਾੜਾ ਵਿਚ ਰੋਂਗਟੇ ਖੜੇ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ। ਇੱਥੇ ਇਕ 18 ਸਾਲ ਦੇ ਮੁੰਡੇ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਗਾਇਬ ਹੋ ਗਿਆ। ਇਹੋ ਹੀ ਨਹੀਂ, ਉਸਨੇ ਖੁਦ ਇੱਕ ਵਾਟਸਐਪ ਗਰੁੱਪ ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਅਤੇ ਆਪਣਾ ਜ਼ੁਰਮ ਕਬੂਲਿਆ ਹੈ। ਘਟਨਾ ਤੋਂ ਬਾਅਦ ਪੁਲਿਸ ਵਿਵੇਕ ਪਾਂਚਾਲ ਨਾਮ ਦੇ ਇਸ ਯੂਵਕ ਨੂੰ ਫੜਨ ਦੀ ਕੋਸ਼ਿਸ਼ਾਂ ਵਿੱਚ ਜੁੱਟ ਗਈ ਹੈ।

ਉਸਨੇ ਗਰੁੱਪ ਵਿੱਚ ਐਤਵਾਰ ਰਾਤ ਨੂੰ ਕਿਤੇ ਗਏ ਮੈਸੇਜ ਵਿਚ ਇਹ ਵੀ ਲਿਖਿਆ ਕਿ ਉਹ ਖੁਦ ਵੀ ਖੁਦਕੁਸ਼ੀ ਕਰਨ ਜਾ ਰਿਹਾ ਹੈ। ਉਸਨੇ ਲਿਖਿਆ ਕਿ ਮੇਰੀ ਲਾਸ਼ ਕਲ ਜੀਮਨ ਬ੍ਰਿਜ ਤੇ ਮਿਲੇਗੀ। ਹਾਲਾਂਕਿ ਤਾਜ਼ਾ ਜਾਣਕਾਰੀ ਮੁਤਾਬਕ ਉਹ ਹਾਲੇ ਵੀ ਗਾਇਬ ਹੈ। ਪੁਲਿਸ ਤੁਰੰਤ ਮਹਿਲਾ ਦੇਵ ਕੰਨਿਆ ਦੀ ਖਾਂਡੂ ਕੋਲੋਨੀ ਵਿਖੇ ਪੁੱਜੀ। ਉਥੇ ਮਹਿਲਾ ਦੀ ਲਾਸ਼ ਖੂਨ ਨਾਲ ਸੰਨੀ ਹੋਈ ਮਿਲੀ। ਮੁੱਢਲੀ ਜਾਂਚ ਵਿਚ ਅਧਿਕਾਰੀਆਂ ਵੱਲੋਂ ਕੰਧਾਂ ਤੇ ਖੂਨ ਪਾਇਆ ਜਿਸਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਸ਼ੀ ਨੇ ਪਹਿਲਾਂ ਮਹਿਲਾ ਦੇ ਸਿਰ ਤੇ ਜ਼ੋਰਦਾਰ ਵਾਰ ਕੀਤਾ ਹੋਵੇਗਾ।

ਲਾਸ਼ ਦਾ ਚਿਹਰਾ ਵੀ ਬੁਰੀ ਹਾਲਤ ਵਿਚ ਸੀ। ਜਿਸਤੋਂ ਅਪਰਾਧ ਦੀ ਬਰਬਰਤਾ ਦਾ ਸਹਿਜੇ ਹੀ ਪਤਾ ਲਗਦਾ ਹੈ। ਦਸਿਆ ਗਿਆ ਹੈ ਕਿ ਵਿਵੇਕ ਦੋ ਭਰਾਵਾਂ ਵਿਚੋਂ ਛੋਟਾ ਸੀ ਅਤੇ ਜਬਲਪੁਰ ਵਿਚ ਆਪਣੇ ਪਿਤਾ ਨਾਲ ਕੰਮ ਕਰਦਾ ਸੀ। ਉਹ ਗਣੇਸ਼ ਚਤੁਰਥੀ ਲਈ ਘਰ ਆਇਆ ਹੋਇਆ ਸੀ। ਉਸਦਾ ਵੱਡਾ ਭਰਾ ਕੁਵੈਤ ਵਿਚ ਕੰਮ ਕਰਦਾ ਹੈ ਅਤੇ ਵਿਵੇਕ ਉਸਦੇ ਕੋਲ ਜਾਣਾ ਚਾਹੁੰਦਾ ਸੀ। ਕੋਤਵਾਲੀ ਪੁਲਿਸ ਸਟੇਸ਼ਨ ਦੇ ਹਾਊਸ ਅਫਸਰ ਦਿਲੀਪ ਦਾਨ ਨੇ ਦਸਿਆ ਕਿ ਮੈਸੇਜ ਦੇ ਆਧਾਰ ਤੇ ਪੁਲਿਸ ਵਿਵੇਕ ਨੂੰ ਹੀ ਉਸਦੀ ਮਾਂ ਦੀ ਹੱਤਿਆ ਲਈ ਜਿੰਮੇਵਾਰ ਮੰਨ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement