
ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ (ਐਨਸੀਐਸਕੇ) ਨੇ ਮੰਗਲਵਾਰ ਨੂੰ ਕਿਹਾ ਕਿ 1993 ਤੋਂ ਲੈ ਕੇ ਹੁਣ ਤੱਕ ਦਿੱਲੀ ਵਿਚ ਸੀਵਰੇਜ ਦੀ ਸਫ਼ਾਈ ਕਰਨ ਦੌਰਾਨ 64 ਲੋਕਾਂ ਦੀ ਮੌਤ ਹੋਈ ਹੈ
ਨਵੀਂ ਦਿੱਲੀ: ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ (ਐਨਸੀਐਸਕੇ) ਨੇ ਮੰਗਲਵਾਰ ਨੂੰ ਕਿਹਾ ਕਿ 1993 ਤੋਂ ਲੈ ਕੇ ਹੁਣ ਤੱਕ ਦਿੱਲੀ ਵਿਚ ਸੀਵਰੇਜ ਦੀ ਸਫ਼ਾਈ ਕਰਨ ਦੌਰਾਨ 64 ਲੋਕਾਂ ਦੀ ਮੌਤ ਹੋਈ ਹੈ ਅਤੇ ਪਿਛਲੇ ਦੋ ਸਾਲ ਵਿਚ ਇਸ ਤਰ੍ਹਾਂ ਦੇ ਕੰਮ ਵਿਚ 38 ਲੋਕਾਂ ਦੀ ਜਾਨ ਗਈ ਹੈ। ਹਾਲਾਂਕਿ ਇਕ ਰਿਪੋਰਟ ਮੁਤਾਬਕ ਇਹ ਅੰਕੜੇ 1993 ਤੋਂ ਨਹੀਂ ਬਲਕਿ 2003 ਤੋਂ ਲੈ ਕੇ ਹੁਣ ਤੱਕ ਦੇ ਹਨ।
National Commission for Safai Karamchari
ਰਿਪੋਰਟ ਵਿਚ ਐਨਸੀਐਸਕੇ ਮੁਖੀ ਮਨਹਰ ਵਾਲਜੀਭਾਈ ਜ਼ਾਲਾ ਦਾ ਜ਼ਿਕਰ ਕਰਦੇ ਹੋਏ ਲਿਖਿਆ, ‘ਦਿੱਲੀ ਵਿਚ ਮਾਰਚ 2017 ਤੋਂ ਲੈ ਕੇ ਹੁਣ ਤੱਕ 38 ਕਰਮਚਾਰੀਆਂ ਦੀ ਸੀਵਰੇਜ ਸਫਾਈ ਦੌਰਾਨ ਮੌਤ ਹੋਈ ਹੈ। ਜੇਕਰ 2003 ਤੋਂ ਅੰਕੜੇ ਦੇਖੀਏ ਤਾਂ ਇਹ ਗਿਣਤੀ 64’ਤੇ ਪਹੁੰਚ ਗਈ ਹੈ’। ਜ਼ਾਲਾ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ‘ਮੈਨੁਅਲ ਸਕੈਵੇਂਜਰਜ਼ ਵਜੋਂ ਰੁਜ਼ਗਾਰ ਦੀ ਮਨਾਹੀ ਅਤੇ ਉਨ੍ਹਾਂ ਦਾ ਮੁੜ ਵਸੇਬਾ ਐਕਟ 2013’ (Prohibition of Employment as Manual Scavengers and their Rehabilitation Act 2013) ਨੂੰ ਲਾਗੂ ਨਹੀਂ ਕਰ ਰਹੀ ਹੈ। ਇਸ ਨਾਲ ਬਾਕੀ ਦੇਸ਼ਾਂ ਨੂੰ ਗਲਤ ਸੰਦੇਸ਼ ਜਾ ਰਿਹਾ ਹੈ।
Manhar Valji Bhai Zala
ਦਿੱਲੀ ਦੇ ਸਮਾਜਕ ਕਲਿਆਣ ਮੰਤਰੀ ਰਾਂਜੇਂਦਰ ਪਾਲ ਗੌਤਮ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕਾਨੂੰਨ ਦਾ ਪ੍ਰਭਾਵਸ਼ਾਲੀ ਲਾਗੂ ਹੋਣਾ ਯਕੀਨੀ ਬਣਾਇਆ ਹੈ। ਮਾਲ ਅਤੇ ਬਹੁਮੰਜਲਾ ਇਮਾਰਤਾਂ ਦੇ ਸੈਪਟਿਕ ਟੈਂਕ ਵਿਚ ਇਹ ਮੌਤਾਂ ਹੋਈਆਂ ਹਨ, ਜਿੱਥੇ ਦਿੱਲੀ ਜਲ ਬੋਰਡ ਦੀ ਸੀਵਰੇਜ ਸਫਾਈ ਮਸ਼ੀਨ ਨਹੀਂ ਪਹੁੰਚ ਸਕਦੀ। ਦਿੱਲੀ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਬੈਠਕ ਤੋਂ ਬਾਅਦ ਜ਼ਾਲਾ ਨੇ ਕਿਹਾ ਕਿ ਪਿਛਲੇ ਦੋ ਸਾਲ ਵਿਚ ਸਿਰਫ ਦਿੱਲੀ ਵਿਚ ਹੀ ਸੀਵਰੇਜ ‘ਚ 38 ਲੋਕਾਂ ਦੀ ਮੌਤ ਹੋਈ ਹੈ।
64 people died in Delhi while cleaning sewers since 1993: NCSK
ਸੀਵਰੇਜ ਦੀ ਸਫਾਈ ਕਰਦੇ ਹੋਏ ਮਾਰੇ ਗਏ ਇਹਨਾਂ 64 ਲੋਕਾਂ ਵਿਚੋਂ ਸੂਬਾ ਸਰਕਾਰ ਨੇ 46 ਦੇ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ। ਕਮਿਸ਼ਨ ਨੇ ਦਿੱਲੀ ਪ੍ਰਸ਼ਾਸਨ ਤੋਂ ਬਾਕੀ ਪਰਿਵਾਰਾਂ ਲਈ ਵੀ ਇਕ ਹਫ਼ਤੇ ਦੇ ਅੰਦਰ ਮੁਆਵਜ਼ਾ ਦੇਣ ਨੂੰ ਕਿਹਾ ਹੈ। ਇਸ ਤੋਂ ਇਲਾਵਾ ਹਾਲ ਹੀ ਵਿਚ ਸੀਵਰੇਜ ਮੌਤਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਲੋਕਾਂ ਨੂੰ ਮਰਨ ਲਈ ਗੈਸ ਚੈਂਬਰ ਵਿਚ ਨਹੀਂ ਭੇਜਿਆ ਜਾਂਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।