
ਸੀਵਰੇਜ ਸਫਾਈ ਦੇ ਦੌਰਾਨ ਹਾਦਸੇ ‘ਚ ਸਫ਼ਾਈ ਕਰਮਚਾਰੀਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ...
ਨਵੀਂ ਦਿੱਲੀ : ਸੀਵਰੇਜ ਸਫਾਈ ਦੇ ਦੌਰਾਨ ਹਾਦਸੇ ‘ਚ ਸਫ਼ਾਈ ਕਰਮਚਾਰੀਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵੀਰਵਾਰ ਰਾਤ ਨੂੰ ਨੋਇਡਾ ਦੇ ਸਲਾਰਪੁਰ ਵਿੱਚ ਸੀਵਰੇਜ ਸਫ਼ਾਈ ਦੇ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਖਬਰ ਦੇ ਮੁਤਾਬਕ ਨੋਇਡਾ ਸੈਕਟਰ 107 ‘ਚ ਸਥਿਤ ਸਲਾਰਪੁਰ ‘ਚ ਵੀਰਵਾਰ ਦੇਰ ਰਾਤ ਸੀਵਰੇਜ ਦੀ ਖੁਦਾਈ ਕਰਦੇ ਸਮੇਂ ਨਜ਼ਦੀਕ ਵਗ ਰਹੇ ਨਾਲੇ ਦਾ ਪਾਣੀ ਭਰਨ ਨਾਲ ਦੋ ਮਜ਼ਦੂਰਾਂ ਦੀ ਸੀਵਰੇਜ ‘ਚ ਡੁੱਬਣ ਨਾਲ ਮੌਤ ਹੋ ਗਈ। ਦੋਨਾਂ ਦੀਆਂ ਲਾਸ਼ਾਂ ਪਾਣੀ ਦੇ ਨਾਲ ਨਿਕਲੀ ਮਿੱਟੀ ਨਾਲ ਦਬ ਗਈਆਂ ਸਨ।
Gutter
ਸੂਚਨਾ ਮਿਲਦੇ ਹੀ ਪ੍ਰਬੰਧਕੀ ਅਧਿਕਾਰੀ ਮੌਕੇ ‘ਤੇ ਪਹੁੰਚਕੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਲਾਸ਼ਾਂ ਨੂੰ ਨਾ ਕੱਢ ਸਕੇ। ਬਾਅਦ ‘ਚ ਐਨਡੀਆਰਐਫ ਦੀ ਟੀਮ ਨੂੰ ਗਾਜ਼ਿਆਬਾਦ ਤੋਂ ਬੁਲਾਇਆ ਗਿਆ। ਖਬਰ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਰਾਤ ਪੌਣੇ ਦੋ ਵਜੇ ਦੇ ਕਰੀਬ ਐਨਡੀਆਰਐਫ਼ ਦੀ ਗੋਤਾਖੋਰ ਟੀਮ, ਇੰਸਪੈਕਟਰ ਜਿਤੇਂਦਰ ਯਾਦਵ ਦੀ ਅਗਵਾਈ ‘ਚ ਗਾਜ਼ਿਆਬਾਦ ਤੋਂ ਪਹੁੰਚੀ ਅਤੇ ਸਰਚ ਐਂਡ ਰੇਸਕਿਊ ਆਪਰੇਸ਼ਨ ਸ਼ੁਰੂ ਕੀਤਾ। ਕਾਫ਼ੀ ਮੁਸ਼ੱਕਤ ਤੋਂ ਬਾਅਦ ਸਵੇਰੇ ਸਾਢੇ ਛੇ ਵਜੇ ਪਹਿਲੀ ਅਤੇ ਸਾਢੇ ਸੱਤ ਵਜੇ ਦੂਜੀ ਲਾਸ਼ ਨੂੰ ਰਿਕਵਰ ਕੀਤਾ ਗਿਆ।
ਐਨਡੀਆਰਐਫ ਦੀ ਗੋਤਾਖੋਰ ਟੀਮ ਨੇ ਸ਼ੁੱਕਰਵਾਰ ਸਵੇਰੇ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਲਾਸ਼ਾਂ ਦੀ ਪਹਿਚਾਣ ਹਾਮਿਦ ਅਤੇ ਅਸਲਮ ਦੇ ਰੂਪ ‘ਚ ਕੀਤੀ ਗਈ ਹੈ। ਦੋਨੋਂ ਮਜ਼ਦੂਰ ਮੂਲ ਰੂਪ ਤੋਂ ਬਦਾਯੂੰ ਦੇ ਰਹਿਣ ਵਾਲੇ ਸਨ ਅਤੇ ਇੱਥੇ ਜਹਾਂਗੀਰਪੁਰੀ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੇ ਸਨ। ਦੋਨੋਂ ਨੋਇਡਾ ਅਥਾਰਿਟੀ ‘ਚ ਸਫ਼ਾਈ ਕਰਮਚਾਰੀ ਸਨ, ਜੋ ਇੱਕ ਠੇਕੇਦਾਰ ਦੇ ਅਧੀਨ ਸਲਾਰਪੁਰ ਪਿੰਡ ‘ਚ ਕਰਾਏ ਜਾ ਰਹੇ ਸੀਵਰੇਜ ਲਾਇਨ ਦੀ ਖੁਦਾਈ ਦਾ ਕੰਮ ਕਰ ਰਹੇ ਸਨ। ਉੱਥੇ ਕਈ ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਸਨ।
ਸੀਵਰੇਜ ਲਾਇਨ ਪਾਉਣ ਲਈ ਲਗਭਗ 15-20 ਫੁਟ ਡੂੰਘਾ ਪੁੱਟਿਆ ਗਿਆ ਸੀ। ਵੀਰਵਾਰ ਰਾਤ 9 ਵਜੇ ਦੇ ਕਰੀਬ ਨੇੜੇ ‘ਚ ਵਗ ਰਹੀ ਸੀਵਰੇਜ ਲਾਇਨ ਫਟ ਗਈ ਅਤੇ ਖੱਡੇ ਵਿੱਚ ਵੱਡੀ ਮਾਤਰਾ ‘ਚ ਪਾਣੀ ਆ ਗਿਆ, ਜਿਸਦੀ ਚਪੇਟ ‘ਚ ਹਾਮਿਦ ਅਤੇ ਅਸਲਮ ਆ ਗਏ। ਧਿਆਨ ਯੋਗ ਹੈ ਕਿ ਸੀਵਰ ਸਫਾਈ ਦੇ ਦੌਰਾਨ ਹਾਦਸੇ ‘ਚ ਮਜ਼ਦੂਰਾਂ ਦੀ ਦਰਦਨਾਕ ਮੌਤ ਦੀ ਖਬਰ ਲਗਾਤਾਰ ਆਉਂਦੀ ਰਹਿੰਦੀ ਹੈ।
ਬੀਤੇ 15 ਅਪ੍ਰੈਲ ਨੂੰ ਦਿੱਲੀ ਤੋਂ ਸਟੇ ਗੁੜਗਾਓ ਦੇ ਨਰਸਿੰਘਪੁਰ ਵਿੱਚ ਇੱਕ ਆਟੋਮੋਬਾਇਲ ਕੰਪਨੀ ਵਿਚ ਸੇਪਟਿਕ ਟੈਂਕ ਸਾਫ਼ ਕਰਨ ਦੇ ਦੌਰਾਨ ਦੋ ਸਫਾਈ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ‘ਚ ਉੱਤਰੀ ਦਿੱਲੀ ਦੇ ਤੀਮਾਰਪੁਰ ‘ਚ ਸੀਵਰੇਜ ਲਾਇਨ ਸਾਫ਼ ਕਰਨ ਗਏ ਇੱਕ ਸਫਾਈ ਕਰਮਚਾਰੀ ਦੀ ਸਾਹ ਘੁਟਣ ਨਾਲ ਮੌਤ ਹੋ ਗਈ ਸੀ।