
ਅੱਤਵਾਦੀਆਂ ਕੋਲੋਂ ਦੋ ਏਕੇ-47 ਅਤੇ ਚਾਰ ਗ੍ਰਨੇਡ ਵੀ ਕੀਤੇ ਬਰਾਮਦ
ਸ਼੍ਰੀਨਗਰ: ਜੰਮੂ-ਕਸ਼ਮੀਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਭਾਰਤੀ ਫੌਜ ਅਤੇ ਸਥਾਨਕ ਪੁਲਿਸ ਨੇ ਕੰਟਰੋਲ ਰੇਖਾ ਨੇੜੇ ਦੋ ਬਦਨਾਮ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਨ੍ਹਾਂ ਕੋਲੋਂ ਦੋ ਏਕੇ-47 ਰਾਈਫਲਾਂ, ਦੋ ਪਿਸਤੌਲ ਅਤੇ 4 ਹੈਂਡ ਗ੍ਰੇਨੇਡ ਬਰਾਮਦ ਹੋਏ ਹਨ।
ਜਾਣਕਾਰੀ ਮੁਤਾਬਕ ਮੁੱਠਭੇੜ ਦੀ ਇਹ ਘਟਨਾ ਕੁਪਵਾੜਾ 'ਚ ਕੰਟਰੋਲ ਰੇਖਾ ਨੇੜੇ ਮਾਛਿਲ ਇਲਾਕੇ ਦੇ ਟੇਕਰੀ ਨਾਰ ਇਲਾਕੇ ਦੀ ਹੈ। ਜੰਮੂ-ਕਸ਼ਮੀਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਦੋ ਏਕੇ-47 ਰਾਈਫਲਾਂ, ਦੋ ਪਿਸਤੌਲ ਅਤੇ 4 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਕਿਹਾ ਕਿ ਅੱਤਵਾਦੀਆਂ ਦੀ ਪਛਾਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਕੰਟਰੋਲ ਰੇਖਾ ਦੇ ਨੇੜੇ ਸਰਹੱਦ ਪਾਰ ਤੋਂ ਆਏ ਅੱਤਵਾਦੀ ਵੀ ਆਪਣੇ ਹੱਥਕੰਡਿਆਂ ਨੂੰ ਅੰਜਾਮ ਦੇਣ ਦੀ ਨਾਪਾਕ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਇਸ ਇਲਾਕੇ 'ਚ ਸਥਾਨਕ ਅੱਤਵਾਦੀ ਵੀ ਨਜ਼ਰ ਆ ਰਹੇ ਹਨ। ਅਜਿਹੇ 'ਚ ਅਜੇ ਤੱਕ ਅੱਤਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਕੁਪਵਾੜਾ ਵਿੱਚ ਐਨਕਾਊਂਟਰ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਸਾਲ ਜੂਨ 'ਚ ਕੁਪਵਾੜਾ ਦੇ ਚਕਰਸ ਕੰਢੀ ਇਲਾਕੇ 'ਚ ਅੱਤਵਾਦੀਆਂ ਨਾਲ ਪੁਲਿਸ ਅਤੇ ਫੌਜ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ ਸਨ।