ਮਾਂ ਹੁੰਦੀ ਐ ਮਾਂ ਹੋ ਦੁਨੀਆਂ ਵਾਲਿਓ ਜਿਸ ਦੀ ਠੰਢੀ ਛਾਂ ਹੋ ਦੁਨੀਆਂ ਵਾਲਿਓ
Published : Oct 25, 2019, 3:54 pm IST
Updated : Oct 25, 2019, 3:54 pm IST
SHARE ARTICLE
A Bird Played On Its life to Save the Child
A Bird Played On Its life to Save the Child

ਆਪਣੇ ਬੱਚੇ ਨੂੰ ਬਚਾਉਣ ਲਈ ਚਿੜੀ ਉੱਤੇ ਪਹੁੰਚ ਜਾਂਦੀ ਹੈ ਅਤੇ ਦੋਨੋਂ ਕਾਵਾਂ ਨੂੰ ਆਪਣੀ ਚੁੰਝ ਮਾਰ ਕੇ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਨਵੀਂ ਦਿੱਲੀ- ਮਾਂ ਦੀ ਮਮਤਾ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਨਾ ਹੀ ਕੋਈ ਇਸ ਮੁੱਲ ਨੂੰ ਚੁਕਾ ਸਕਦਾ ਹੈ। ਇਕ ਮਾਂ ਆਪਣੇ ਬੱਚੇ ਨੂੰ ਬਚਾਉਣ ਲਈ ਰੱਬ ਨਾਲ ਵੀ ਲੜ ਜਾਂਦੀ ਹੈ ਫਿਰ ਆਸ-ਪਾਸ ਦੀਆਂ ਪਰੇਸ਼ਾਨੀਆਂ ਉਸ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਚਾਹੇ ਫਿਰ ਉਹ ਮਾਂ ਕੋਈ ਪੰਛੀ ਹੋਵੇ ਜਾਂ ਇਨਸਾਨ ਜਾਂ ਫਿਰ ਕੋਈ ਵੀ ਜੀਵ ਜੰਤੂ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਜਿਸ ਨੂੰ ਦੇਖ ਦੇ ਹੀ ਹਰ ਕੋਈ ਕਹਿ ਰਿਹਾ ਹੈ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ।



 

ਇਸ ਵਾਇਰਲ ਵੀਡੀਓ ਵਿਚ ਦਿਖ ਰਿਹਾ ਹੈ ਕਿ ਕਿਵੇਂ ਇਕ ਚਿੜੀ ਆਪਣੇ ਬੱਚੇ ਨੂੰ ਬਚਾਉਣ ਲਈ ਦੋ ਕਾਵਾਂ ਨਾਲ ਲੜ ਰਹੀ ਹੈ। ਇਕ ਕਾਂ ਨੇ ਚਿੜੀ ਦੇ ਬੱਚੇ ਨੂੰ ਆਪਣੇ ਪੈਰਾਂ ਥੱਲੇ ਫੜ ਕੇ ਰੱਖਿਆ ਹੈ ਅਤੇ ਦੂਜਾ ਕਾਂ ਵੀ ਉਹਨਾਂ ਕੋਲ ਹੀ ਖੜ੍ਹਾ ਹੈ। ਆਪਣੇ ਬੱਚੇ ਨੂੰ ਬਚਾਉਣ ਲਈ ਚਿੜੀ ਉੱਤੇ ਪਹੁੰਚ ਜਾਂਦੀ ਹੈ ਅਤੇ ਦੋਨੋਂ ਕਾਵਾਂ ਨੂੰ ਆਪਣੀ ਚੁੰਝ ਮਾਰ ਕੇ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਚਿੜੀ ਕਾਫੀ ਦੇਰ ਤੱਕ ਕਾਵਾਂ ਨਾਲ ਲੜਦੀ ਹੈ ਅਤੇ ਆਖਿਰ ਉਹ ਦੋਨੋਂ ਕਾਵਾਂ ਨੂੰ ਭਜਾਉਣ ਵਿਚ ਕਾਮਯਾਬ ਹੋ ਹੀ ਜਾਂਦੀ ਹੈ। ਚਿੜੀ ਦੀ ਸਾਹਸ ਵਾਲੀ ਵੀਡੀਓ ਨੂੰ ਲੋਕ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ ੍ਤੇ ਉਹਨਾਂ ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement