ਦੇਖੋ ਕਿਉਂ ਬਣ ਗਏ ਅਮਿਤਾਭ ਬਚਨ ਇਸ ਬੱਚੀ ਦੇ ਫੈਨ, ਵੀਡੀਓ ਵਾਇਰਲ
Published : Oct 25, 2019, 10:18 am IST
Updated : Oct 25, 2019, 10:19 am IST
SHARE ARTICLE
Cutest Girl
Cutest Girl

ਇਸ ਵੀਡੀਓ ਵਿਚ ਲੜਕੀ ਦੇ ਐਕਸਪ੍ਰੈਸ਼ਨ ਦੇਖ ਕੇ ਕੋਈ ਵੀ ਉਸ ਤੋਂ ਪ੍ਰਭਾਵਿਤ ਹੋ ਜਾਵੇਗਾ ਅਤੇ ਬਿੱਗ ਬੀ ਦੀ ਪੋਸਟ ਨੂੰ ਵੇਖਦਿਆਂ ਅਜਿਹਾ ਲਗਦਾ ਹੈ ਜਿਵੇਂ ਉਹ ਸੱਚਮੁੱਚ ਉਸ

ਨਵੀਂ ਦਿੱਲੀ: ਮਹਾਨਾਇਕ ਅਮਿਤਾਭ ਬਚਨ ਫ਼ਿਲਮ ਅਤੇ ਟੀਵੀ ਦੀ ਦੁਨੀਆਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਰਹਿੰਦੇ ਹਨ। ਆਪਣੇ ਵਿਚਾਰਾਂ, ਕਵਿਤਾਵਾਂ, ਫੋਟੋਆਂ ਅਤੇ ਵੀਡਿਓ ਨੂੰ ਸਾਂਝਾ ਕਰਨ ਨਾਲ, ਬਿੱਗ ਬੀ ਹਮੇਸ਼ਾਂ ਪ੍ਰਸ਼ੰਸਕਾਂ ਵਿਚ ਮੌਜੂਦਗੀ ਬਣਾਉਂਦੇ ਰਹਿੰਦੇ ਹਨ। ਹਾਲ ਹੀ ਵਿਚ, ਉਹਨਾਂ ਨੇ ਇੱਕ ਛੋਟੀ ਜਿਹੀ ਲੜਕੀ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਨੇ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਦਿੱਤਾ।

 



 

 

ਇਸ ਵੀਡੀਓ ਵਿਚ ਲੜਕੀ ਦੇ ਐਕਸਪ੍ਰੈਸ਼ਨ ਦੇਖ ਕੇ ਕੋਈ ਵੀ ਉਸ ਤੋਂ ਪ੍ਰਭਾਵਿਤ ਹੋ ਜਾਵੇਗਾ ਅਤੇ ਬਿੱਗ ਬੀ ਦੀ ਪੋਸਟ ਨੂੰ ਵੇਖਦਿਆਂ ਅਜਿਹਾ ਲਗਦਾ ਹੈ ਜਿਵੇਂ ਉਹ ਸੱਚਮੁੱਚ ਉਸ ਛੋਟੀ ਬੱਚੀ ਤੋਂ ਪ੍ਰਭਾਵਤ ਹੋ ਗਏ ਹਨ। ਅਮਿਤਾਭ ਬਚਨ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਬੱਚੀ ਪੰਜਾਬੀ ਗਾਣੇ ‘ਤੇ ਅਪਣੇ ਐਕਸਪ੍ਰੈਸ਼ਨ ਦਿੰਦੀ ਨਜ਼ਰ ਆ ਰਹੀ ਹੈ। ਇਸ ਬੱਚੀ ਦੇ ਐਕਸਪ੍ਰੈਸ਼ਨ ਦੇਖ ਕੇ ਕੋਈ ਵੀ ਅਪਣੇ ਆਪ ਨੂੰ ਇਸ ਦੀ ਤਾਰੀਫ਼ ਕਰਨ ਤੋਂ ਰੁਕ ਨਹੀਂ ਸਕਦਾ।

 



 

 

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬਿਗ ਬੀ ਨੇ ਲਿਖਿਆ ਕਿ ''ਵਾਹ ਕਿਆ ਬਾਤ ਹੈ’’ ਖਾਸ ਗੱਲ ਇਹ ਹੈ ਕਿ ਇਸ ਵੀਡੀਓ ਨੂੰ ਕੁੱਝ ਹੀ ਦੇਰ ਪਹਿਲਾ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਦੇ 13 ਹਜ਼ਾਰ ਤੋਂ ਵੱਧ ਲਾਈਕਸ ਆ ਚੁੱਕੇ ਹਨ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਅਮਿਤਾਭ ਬਚਨ ਨੇ ਕੋਈ ਜ਼ਬਰਦਸਤ ਵੀਡੀਓ ਪੋਸਟ ਕੀਤੀ ਹੋਵੇ। ਇਸ ਤੋਂ ਪਹਿਲਾਂ ਉਹਨਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿਚ ਇਕ ਵਿਅਕਤੀ ਇਕ ਕੁੱਤੇ ਨਾਲ ਖੇਡਦਾ ਨਜ਼ਰ ਆ ਰਿਹਾ ਸੀ। ਇੰਨੀ ਦਿਨੀਂ ਅਮਿਤਾਭ ਬਚਨ ਕੌਣ ਬਣੇਗਾ ਕਰੋੜਪਤੀ ਸ਼ੋਅ ਹੋਸਟ ਕਰ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement