
ਕਿਹਾ, ਸਿੱਖ ਗੁਰੂਆਂ ਨੇ ਦੇਸ਼ ਅਤੇ ਸਮਾਜ ਦੇ ਨਿਰਮਾਣ 'ਚ ਸੱਭ ਤੋਂ ਵੱਧ ਯੋਗਦਾਨ ਦਿਤਾ..........
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵਰਤ ਨੇ ਅੱਜ ਕਿਹਾ ਕਿ ਕੁੱਝ ਸਾਲ ਪਹਿਲਾਂ ਨਰਿੰਦਰ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਬੇਟੀ ਬਚਾਉ ਮੁਹਿੰਮ ਨੂੰ ਅਸਲ 'ਚ ਪਹਿਲੀ ਵਾਰੀ ਗੁਰੂ ਗੋਬਿੰਦ ਸਿੰਘ ਨੇ ਬੱਚੀਆਂ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਸੀ। ਦੇਵਵਰਤ ਨੇ ਸਿਰਮੌਰ ਜ਼ਿਲ੍ਹੇ 'ਚ ਇਟਰਨਲ ਯੂਨੀਵਰਸਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ, ''ਗੁਰੂ ਗੋਬਿੰਦ ਸਿੰਘ ਨੇ ਬੱਚੀਆਂ ਨੂੰ ਬਚਾਉਣ ਲਈ ਕਾਂਗੜਾ ਜ਼ਿਲ੍ਹ ਤੋਂ 'ਕੁੜੀ ਬਚਾਉ' ਨਾਮਕ ਮੁਹਿੰਮ ਸ਼ੁਰੂ ਕੀਤੀ ਸੀ
ਅਤੇ ਫਿਰ ਮੁਹਿੰਮ ਨੂੰ ਹੁਣ 'ਬੇਟੀ ਬਚਾਉ, ਬੇਟੀ ਪੜ੍ਹਾਉ' ਮੁਹਿੰਮ ਦਾ ਨਾਂ ਦਿਤਾ ਗਿਆ ਹੈ। ਲੋਕਾਂ ਨੂੰ ਇਸ ਮੁਹਿੰਮ ਦੀ ਹਮਾਇਤ ਕਰਨ ਅਤੇ ਇਸ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਦੇਵਵਰਤ ਨੇ ਕਿਹਾ ਕਿ ਸਿੱਖਾਂ ਦੇ ਮਹਾਨ ਗੁਰੂਆਂ ਨੇ ਸਮਾਜ ਅਤੇ ਦੇਸ਼ ਦੇ ਨਿਰਮਾਣ 'ਚ ਸੱਭ ਤੋਂ ਵੱਧ ਯੋਗਦਾਨ ਦਿਤਾ ਹੈ। (ਪੀਟੀਆਈ)