
ਮੋਦੀ ਦਾ ਕਹਿਣਾ ਹੈ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਰਾਮ ਮੰਦਰ ਮਾਮਲੇ ਦੀ ਸੁਣਵਾਈ 2019 ਤੋਂ ਪਹਿਲਾਂ ਹੋਵੇ ਕਿਉਂਕਿ ਸਾਲ 2019 ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ।
ਰਾਜਸਥਾਨ, ( ਭਾਸ਼ਾ ) : ਅਯੁੱਧਿਆ ਵਿਚ ਰਾਮ ਮੰਦਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਨਿਆਂ ਪ੍ਰਕਿਰਿਆ ਵਿਚ ਦਖਲ ਦੇ ਰਹੀ ਹੈ। ਮੋਦੀ ਦਾ ਕਹਿਣਾ ਹੈ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਰਾਮ ਮੰਦਰ ਮਾਮਲੇ ਦੀ ਸੁਣਵਾਈ 2019 ਤੋਂ ਪਹਿਲਾਂ ਹੋਵੇ ਕਿਉਂਕਿ ਸਾਲ 2019 ਵਿਚ ਆਮ ਚੋਣਾਂ ਹੋਣ ਜਾ ਰਹੀਆਂ ਹਨ। ਰਾਜਸਥਾਨ ਵਿਚ ਵਿਧਾਨਸਭਾ ਚੋਣਾਂ ਨੂੰ ਮੁਖ ਰਖਦੇ ਹੋਏ ਅਲਵਰ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਦਾ ਕੋਈ ਜੱਜ
Indian National Congress
ਅਯੁੱਧਿਆ ਜਿਹੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ 'ਤੇ ਦੇਸ਼ ਨੂੰ ਨਿਆ ਦਿਲਾਉਣ ਦੀ ਦਿਸ਼ਾ ਵਿਚ ਸਾਰਿਆਂ ਨੂੰ ਸੁਣਨਾ ਚਾਹੁੰਦੇ ਹਨ ਤਾਂ ਕਾਂਗਰਸ ਦੇ ਰਾਜਸਭਾ ਦੇ ਵਕੀਲ ਸੁਪਰੀਮ ਕੋਰਟ ਦੇ ਜੱਜਾਂ ਵੁਰਧ ਇੰਪਾਰਚਮੈਂਟ ਲਿਆ ਕੇ ਉਨ੍ਹਾਂ ਨੂੰ ਡਰਾਉਂਦੇ ਧਮਕਾਉਂਦੇ ਰਹਿੰਦੇ ਹਨ। ਕਾਂਗਰਸ ਨਿਆ ਪ੍ਰਕਿਰਿਆ ਵਿਚ ਦਖਲ ਦਿੰਦੀ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਲੋਕ ਸੁਪਰੀਮ ਕੋਰਟ ਵਿਚ ਜਾ ਕੇ ਬੋਲ ਰਹੇ ਹਨ ਕਿ ਰਾਮ ਮੰਦਰ ਮਾਮਲੇ ਦੀ ਸੁਣਵਾਈ 2019 ਤੋਂ ਪਹਿਲਾਂ ਨਹੀਂ ਹੋਣੀ ਚਾਹੀਦੀ।
Supreme court
ਪੀਐਮ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹੰਕਾਰ ਇਸ ਸਮੱਸਿਆ ਦਾ ਮੁਖ ਕਾਰਨ ਹੈ। ਕਾਂਗਰਸ ਲੋਕਤੰਤਰ ਨੂੰ ਸਵੀਕਾਰ ਨਹੀਂ ਕਰਦੀ ਅਤੇ ਨਾ ਹੀ ਉਹ ਹਾਰ ਨੂੰ ਕਬੂਲ ਕਰਦੀ ਹੈ। ਕਾਂਗਰਸ ਜਨਤਾ ਦੇ ਹੁਕਮ ਨੂੰ ਨਹੀਂ ਮੰਨਦੀ। ਕਾਂਗਰਸ ਇਹ ਮੰਨ ਕੇ ਬੈਠੀ ਹੈ ਕਿ ਇਹ ਗੱਦੀ ਉਨ੍ਹਾਂ ਦੇ ਪਰਵਾਰ ਦੇ ਨਾਮ ਲਿਖੀ ਹੋਈ ਹੈ ਅਤੇ ਇਸ 'ਤੇ ਕੋਈ ਦੂਜਾ ਨਹੀਂ ਆ ਸਕਦਾ। ਦੂਜੇ ਪਾਸੇ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਨੂੰ ਲੈ ਕੇ ਵਿਸ਼ਵ ਹਿੰਦੂ ਪਰਿਸ਼ਦ ਧਰਮ ਸਭਾ ਕਰ ਰਹੀ ਹੈ ਤਾਂ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਵੀ ਰਾਮ ਮੰਦਰ ਨੂੰ ਲੈ ਕੇ ਸਰਕਾਰ 'ਤੇ ਦਬਾਅ ਪਾ ਰਹੇ ਹਨ।