ਅਯੁੱਧਿਆ 'ਚ ਸ਼੍ਰੀ ਰਾਮਚੰਦਰ ਦੇ 221 ਮੀਟਰ ਉਚੇ ਬੁੱਤ ਦੀ ਸਥਾਪਨਾ 'ਤੇ ਬਣੀ ਸਹਿਮਤੀ
Published : Nov 25, 2018, 2:22 pm IST
Updated : Nov 25, 2018, 2:22 pm IST
SHARE ARTICLE
UP Cm Yogi Adityanath
UP Cm Yogi Adityanath

ਮੁਖ ਮੰਤਰੀ ਯੋਗੀ ਆਦਿੱਤਯਨਾਥ ਦੀ ਅਗਵਾਈ ਵਿਚ ਅਯੁੱਧਿਆ ਵਿਖੇ ਸ਼੍ਰੀ ਰਾਮਚੰਦਰ ਦੇ 221 ਮੀਟਰ ਉੱਚੇ ਬੁੱਤ ਨੂੰ ਸਥਾਪਿਤ ਕੀਤਾ ਜਾਵੇਗਾ।

ਲਖਨਊ ,  ( ਭਾਸ਼ਾ ) : ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮਸਭਾ ਵਿਚ ਰਾਮ ਮੰਦਰ ਉਸਾਰੀ ਦੀ ਤਰੀਕ 'ਤੇ ਸੰਤ ਸਮਾਜ ਦੇ ਫੈਸਲੇ ਤੋਂ ਪਹਿਲਾਂ ਮੁਖ ਮੰਤਰੀ ਯੋਗੀ ਆਦਿੱਤਯਨਾਥ ਦੀ ਅਗਵਾਈ ਵਿਚ ਅਯੁੱਧਿਆ ਵਿਖੇ ਸ਼੍ਰੀ ਰਾਮਚੰਦਰ ਦੇ 221 ਮੀਟਰ ਉੱਚੇ ਬੁੱਤ ਨੂੰ ਸਥਾਪਿਤ ਕੀਤਾ ਜਾਵੇਗਾ। ਇਹ ਬੱਤ ਦੁਨੀਆ ਦਾ ਸੱਭ ਤੋਂ ਉਚਾ ਬੁੱਤ ਹੋਵੇਗਾ। ਮੁਖ ਮੰਤਰੀ ਯੋਗੀ ਆਦਿੱਤਯਨਾਥ ਨੇ ਅਪਣੇ ਮੱਧ ਪ੍ਰਦੇਸ਼ ਦੌਰੇ ਦੌਰਾਨ ਜਨਤਕ ਰੈਲੀਆਂ ਵਿਚ ਸੰਬੋਧਨ ਕਰਨ ਤੋਂ ਬਾਅਦ ਅਪਣੇ ਘਰ ਵਿਚ ਨਵੀਂ ਅਯੁੱਧਿਆ ਪਰਿਯੋਜਨਾ ਅਧੀਨ ਲੱਗਣ ਵਾਲੇ ਇਸ ਬੁੱਤ ਦੀ ਪੇਸ਼ਕਾਰੀ ਦੇਖੀ।

The Presentation Of The StatueThe Presentation Of The Statue

ਇਸ ਵਿਚ 5 ਆਰਕੀਟੈਕਚਰ ਫਰਮਾਂ ਨੇ ਅਪਣੀ ਕਾਰਜਯੋਜਨਾ ਰੱਖੀ। ਪ੍ਰਸਤਾਵਿਤ ਬੁੱਤ ਦੀ ਊਂਚਾਈ 151 ਮੀਟਰ ਅਤੇ ਇਸ ਦਾ ਪੈਡੇਸਟਲ 50 ਮੀਟਰ ਦਾ ਹੋਵੇਗਾ। ਬੁੱਤ ਦਾ ਛਤਰ 20 ਮੀਟਰ ਦਾ ਹੋਵੇਗਾ। ਬੁੱਤ ਦੀ ਕੁਲ ਊਂਚਾਈ 221 ਮੀਟਰ ਹੋਵੇਗੀ। ਗੁਜਰਾਤ ਵਿਚ ਸਰਦਾਰ ਪਟੇਲ ਦੇ ਬੁੱਤ ਨੂੰ ਬਣਾਉਣ ਵਾਲੇ ਕਲਾਕਾਰ ਰਾਮ ਸੁਤਾਰ ਵੀ ਬੁੱਤ ਦੀ ਪੇਸ਼ਕਾਰੀ ਦੌਰਾਨ ਮੌਜੂਦ ਸਨ। ਬੁੱਤ ਦੇ 50 ਮੀਟਰ ਦੇ ਪੈਡੇਸਟਲ ਨੂੰ ਅਜਾਇਬ ਘਰ ਸਮੇਤ ਹੋਰਨਾਂ ਜਨਤਕ ਸਹੂਲਤਾਂ ਲਈ ਵਰਤਿਆ ਜਾਵੇਗਾ। ਸ਼੍ਰੀ ਰਾਮਚੰਦਰ ਇਕਸ਼ਵਾਕੂ ਵੰਸ਼ ਵਿਚ ਪੈਦਾ ਹੋਏ ਸਨ।

UP govt. will install a 221-metre statue Of Shri RamUP govt. will install a 221-metre statue Of Shri Ram

ਇਸ ਲਈ ਅਜਾਇਬ ਘਰ ਵਿਚ ਇਕਸ਼ਵਾਕੂ ਵੰਸ਼ ਦੀ ਪੂਰੀ ਵੰਸ਼ਾਵਲੀ ਅਤੇ ਉਨ੍ਹਾਂ ਦੀਆਂ ਖਾਸਅਤੀਆਂ ਦਾ ਪੂਰਾ ਵੇਰਵਾ ਦਿਖਾਇਆ ਜਾਵੇਗਾ। ਇਸ ਵਿਚ ਰਾਜਾ ਮਨੂੰ ਤੋ ਲੈ ਕੇ ਮੌਜੂਦਾ ਸਮੇਂ ਤੱਕ ਰਾਮ ਜਨਮਭੂਮੀ ਦਾ ਇਤਿਹਾਸ ਅਤੇ ਸ਼੍ਰੀ ਵਿਸ਼ਣੂ ਦੇ ਦਸ ਅਵਤਾਰਾਂ ਨੂੰ ਵੀ ਦਿਖਾਇਆ ਜਾਵੇਗਾ। ਇਸ ਦੇ ਲਈ ਥ੍ਰੀ ਡੀ ਤਕਨੀਕ, ਆਡਿਓ-ਵਿਜ਼ਉਲ ਦੀ ਆਧੁਨਿਕ ਤਕਨੀਕ ਸਮੇਤ ਹੋਰਨਾਂ ਸਾਧਨਾਂ ਦੀ ਵੀ ਵਰਤੋਂ ਕੀਤੀ ਜਾਵੇਗੀ।

Mr. Awanish Kumar AwasthiMr. Awanish Kumar Awasthi

ਪੈਡੇਟਸਲ ਵਿਖੇ ਆਰਾਮ ਘਰ, ਟਿਕਟ ਕਾਉਂਟਰ ਸਮੇਤ ਹੋਰਨਾਂ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ। ਸਰਯੂ ਤੱਟ 'ਤੇ ਲੱਗਣ ਵਾਲੇ ਇਸ ਬੁੱਤ ਦੇ ਲਈ ਜ਼ਮੀਨ ਦੀ ਚੋਣ ਕਰਨ ਲਈ ਮਿੱਟੀ ਦੀ ਜਾਂਚ ਸਮਤੇ ਹੋਰਨਾਂ ਲੋੜਾਂ ਸਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਪੇਸ਼ਕਾਰੀ ਦੌਰਾਨ ਵਧੀਕ ਮੁਖ ਸਕੱਤਰ ਸੈਰ ਸਪਾਟਾ ਅਵਨੀਸ਼ ਕੁਮਾਰ ਅਵਸਥੀ ਵੀ ਮੌਜੂਦ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement