MP ਕਿਸਾਨਾਂ ਨੇ ਪਾਕਿ ਪੀਐਮ ਨੂੰ ਲਿਖੀ ਚਿੱਠੀ, ਕਿਹਾ-POK ਦਿਓ ਟਮਾਟਰ ਲਓ!
Published : Nov 25, 2019, 4:10 pm IST
Updated : Nov 25, 2019, 4:10 pm IST
SHARE ARTICLE
Mp farmers wrote letter to pm of pakistan said pok take two tomatoes
Mp farmers wrote letter to pm of pakistan said pok take two tomatoes

ਭਾਰਤੀ ਕਿਸਾਨ ਯੂਨੀਅਨ ਦੀ ਝਾਬੂਆ ਜ਼ਿਲ੍ਹਾ ਇਕਾਈ...

ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਕਿਸਾਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿੱਠੀ ਲਿੱਖੀ ਹੈ। ਕਿਸਾਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ POK ਭਾਰਤ ਨੂੰ ਵਾਪਸ ਕਰਨ ਅਤੇ ਭਾਰਤ ਤੋਂ ਫ੍ਰੀ ਵਿਚ ਟਮਾਟਰ ਲੈ ਜਾਣ ਦੀ ਗੱਲ ਕਹੀ ਹੈ। ਕਿਸਾਨਾਂ ਨੇ ਪਾਕਿਸਤਾਨ ਦੀ ਜਨਤਾ ਨੂੰ ਮਹਿੰਗਾਈ ਨਾਲ ਰਾਹਤ ਦੇਣ ਦੀ ਗੱਲ ਵੀ ਕਹੀ ਹੈ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਿਸਾਨਾਂ ਨੇ ਟਵੀਟ ਕੀਤਾ ਹੈ।

PhotoPhotoਭਾਰਤੀ ਕਿਸਾਨ ਯੂਨੀਅਨ ਦੀ ਝਾਬੂਆ ਜ਼ਿਲ੍ਹਾ ਇਕਾਈ ਨੇ ਟਵਿੱਟਰ ਤੇ ਇਮਰਾਨ ਖ਼ਾਨ ਨੂੰ ਇਹ ਵੀ ਕਿਹਾ ਹੈ ਕਿ ਬੀਤੇ 2 ਦਿਨਾਂ ਵਿਚ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਵਿਚ ਇੰਨੀ ਜ਼ਿਆਦਾ ਮਹਿੰਗਾਈ ਹੈ ਕਿ ਲੋਕ ਟਮਾਟਰ ਵੀ ਨਹੀਂ ਖਰੀਦ ਪਾ ਰਹੇ ਹਨ। ਜਨਤਾ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਉਹ ਪੀਓਕੇ ਭਾਰਤ ਨੂੰ ਵਾਪਸ ਦੇਣ। ਇਸ ਦੇ ਬਦਲੇ ਵਿਚ ਜਿੰਨਾ ਵੀ ਟਮਾਟਰ ਚਾਹੀਦਾ ਹੈ ਉਹ ਭਾਰਤ ਤੋਂ ਲੈ ਲੈਣ।

PhotoPhoto ਦਸ ਦਈਏ ਕਿ ਝਾਬੂਆ ਦੇ ਪੇਟਲਾਵਾਦ ਖੇਤਰ ਦੇ ਟਮਾਟਰ ਕਾਫੀ ਵਧੀਆ ਅਤੇ ਬਹੁਤ ਫੇਮਸ ਹਨ ਅਤੇ ਇੱਥੇ ਦਾ ਟਮਾਟਰ ਦਿੱਲੀ ਦੇ ਵਾਘਾ ਬਾਰਡਰ ਹੁੰਦੇ ਹੋਏ ਪਾਕਿਸਤਾਨ ਵੀ ਜਾਂਦਾ ਹੈ। ਉਸ ਨਾਲ ਇੱਥੋਂ ਦੇ ਕਿਸਾਨਾਂ ਨੂੰ ਉਹਨਾਂ ਦੇ ਮੁੱਲ ਦਾ ਉਚਿਤ ਭਾਅ ਵੀ ਮਿਲ ਜਾਂਦਾ ਹੈ ਅਤੇ ਪਾਕਿਸਤਾਨ ਵਿਚ ਟਮਾਟਰਾਂ ਦੀ ਕਿੱਲਤ ਵੀ ਨਹੀਂ ਹੁੰਦੀ।

PhotoPhoto ਪਰ ਪੁਲਵਾਮਾ ਅਤੇ ਉਰੀ ਅਤਿਵਾਦੀ ਹਮਲਿਆਂ ਤੋਂ ਬਾਅਦ ਇੱਥੇ ਦੇ ਕਿਸਾਨਾਂ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ 18 ਦਸੰਬਰ 2016 ਤੋਂ ਪਾਕਿਸਤਾਨ ਨੂੰ ਟਮਾਟਰ ਭੇਜਣਾ ਬੰਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕਰੀਬ ਡੇਢ ਦਹਾਕਿਆਂ ਤੋਂ ਝਾਬੂਆ ਦੇ ਪੇਟਲਾਵਾਦ ਦੇ ਕਿਸਾਨ ਟਮਾਟਰ ਪਾਕਿਸਤਾਨ ਨੂੰ ਭੇਜ ਰਹੇ ਸਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement