ਮਹਾਰਾਸ਼ਟਰ ਬਾਰੇ ਫ਼ੈਸਲਾ ਅੱਜ- ਰਾਜਪਾਲ ਦੇ ਸੱਦੇ ਅਤੇ ਸਮਰਥਨ ਵਾਲੀਆਂ ਚਿੱਠੀਆਂ ਪੇਸ਼ ਕਰੋ : SC
Published : Nov 25, 2019, 8:02 am IST
Updated : Nov 25, 2019, 8:02 am IST
SHARE ARTICLE
Maharashtra decision today
Maharashtra decision today

ਕੇਂਦਰ ਤੇ ਮਹਾਰਾਸ਼ਟਰ ਸਰਕਾਰ, ਫੜਨਵੀਸ ਅਤੇ ਅਜੀਤ ਪਵਾਰ ਨੂੰ ਨੋਟਿਸ ਜਾਰੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਮਹਾਰਾਸ਼ਟਰ ਵਿਚ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਸਿਫ਼ਾਰਸ਼ ਅਤੇ ਭਾਜਪਾ ਆਗੂ ਦਵਿੰਦਰ ਫੜਨਵੀਸ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਵਾਲੀਆਂ ਰਾਜਪਾਲ ਦੀਆਂ ਚਿੱਠੀਆਂ ਸੋਮਵਾਰ ਸਵੇਰੇ ਸਾਢੇ ਦਸ ਵਜੇ ਤਕ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿਤਾ ਹੈ।

Maharashtra CM Devendra FadnavisMaharashtra CM Devendra Fadnavis

ਛੁੱਟੀ ਵਾਲੇ ਦਿਨ ਵਿਸ਼ੇਸ਼ ਸੁਣਵਾਈ ਦੌਰਾਨ ਜੱਜ ਐਨ ਵੀ ਰਮਨ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਸੰਜੀਵ ਖੰਨਾ ਦੇ ਬੈਂਚ ਨੇ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਦੇ ਮਹਾਰਾਸ਼ਟਰ ਦੇ ਰਾਜਪਾਲ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੀ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੀ ਪਟੀਸ਼ਨ 'ਤੇ ਐਤਵਾਰ ਨੂੰ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਨੋਟਿਸ ਜਾਰੀ ਕੀਤੇ। ਬੈਂਚ ਨੇ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਵੀ ਨੋਟਿਸ ਜਾਰੀ ਕੀਤਾ। ਇਸ ਮਾਮਲੇ ਵਿਚ ਸੁਪਰੀਮ ਕੋਰਟ ਸੋਮਵਾਰ ਸਵੇਰੇ ਫ਼ੈਸਲਾ ਸੁਣਾਏਗੀ।

Ajit PawarAjit Pawar

ਸੁਪਰੀਮ ਕੋਰਟ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਪੱਤਰ ਪੇਸ਼ ਕਰਨ ਲਈ ਦੋ ਦਿਨ ਦਾ ਸਮਾਂ ਮੰਗਣ ਦੀ ਮਹਿਤਾ ਦੀ ਬੇਨਤੀ ਨੂੰ ਅਣਡਿੱਠ ਕਰ ਦਿਤਾ। ਸੀਨੀਅਰ ਵਕੀਲ ਕਪਿਲ ਸਿੱਬਲ  ਅਤੇ ਏ ਐਮ ਸਿੰਘਵੀ ਨੇ ਸਾਂਝੇ ਗਠਜੋੜ ਵਲੋਂ ਪੇਸ਼ ਹੋਏ ਬੈਂਚ ਨੂੰ ਦਸਿਆ ਕਿ ਸ਼ਕਤੀ ਪ੍ਰਦਰਸ਼ਨ ਅੱਜ ਹੀ ਕਰਾਇਆ ਜਾਣਾ ਚਾਹੀਦਾ ਹੈ ਤਾਕਿ ਇਹ ਪਤਾ ਲੱਗ ਸਕੇ ਕਿ ਫੜਨਵੀਸ ਕੋਲ ਬਹੁਮਤ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੇ ਗਠਜੋੜ ਕੋਲ ਸਦਨ ਵਿਚ 288 ਮੈਂਬਰਾਂ ਦਾ ਸਮਰਥਨ ਹੈ।

Kapil SibalKapil Sibal

ਸਿੱਬਲ ਨੇ ਮੰਤਰੀ ਮੰਡਲ ਦੀ ਬੈਠਕ ਬਿਨਾਂ ਰਾਸ਼ਟਰਪਤੀ ਸ਼ਾਸਨ ਹਟਾਏ ਜਾਣ ਨੂੰ ਅਜੀਬ ਦਸਿਆ।
ਉਧਰ, ਸਿੰਘਵੀ ਨੇ ਕਿਹਾ ਕਿ ਇਹ ਜਮਹੂਰੀਅਤ ਦੀ ਹਤਿਆ ਹੈ। ਭਾਜਪਾ ਦੇ ਦੋ ਵਿਧਾਇਕਾਂ ਅਤੇ ਕੁੱਝ ਆਜ਼ਾਦ ਵਿਧਾਇਕਾਂ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕਲ ਰੋਹਤਗੀ ਨੇ ਕਿਹਾ ਕਿ ਇਹ ਪਟੀਸ਼ਨ ਬੰਬਈ ਹਾਈ ਕੋਰਟ ਵਿਚ ਦਾਇਰ ਹੋਣੀ ਚਾਹੀਦੀ ਹੈ। ਸਿੱਬਲ ਨੇ ਕਿਹਾ ਕਿ ਰਾਜਪਾਲ ਨੇ ਸੱਤਾਧਿਰ ਨੂੰ ਬਹੁਮਤ ਸਾਬਤ ਕਰਨ ਲਈ 30 ਨਵੰਬਰ ਤਕ ਸਮਾਂ ਦਿਤਾ ਹੈ ਪਰ ਇਸ ਦਾ ਮਤਲਬ ਕੁੱਝ ਹੋਰ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਨਾਲ ਪੂਰੀ ਤਰ੍ਹਾਂ ਧੋਖਾ ਹੈ।

shiv senashiv sena

ਸਰਕਾਰ ਬਣਾਉਣ ਦੀ ਪ੍ਰਵਾਨਗੀ ਤਦ ਦਿਤੀ ਗਈ ਜਦ ਐਨਸੀਪੀ ਦੇ 21 ਵਿਧਾਇਕ ਉਨ੍ਹਾਂ ਨਾਲ ਨਹੀਂ। ਸਿੱਬਲ ਨੇ ਕਿਹਾ, 'ਜੇ ਫੜਨਵੀਸ ਕੋਲ ਬਹੁਮਤ ਸਾਬਤ ਕਰਨ ਲਈ ਗਿਣਤੀ ਹੈ ਤਾਂ ਉਸ ਨੂੰ ਸਦਨ ਵਿਚ ਸਾਬਤ ਕਰਨ ਦਿਤਾ ਜਾਵੇ, ਨਹੀਂ ਤਾਂ ਸਾਡੇ ਕੋਲ ਸਰਕਾਰ ਬਣਾਉਣ ਲਈ ਗਿਣਤੀ ਹੈ। 

Abhishek SinghviAbhishek Singhvi

ਸ਼ਕਤੀ ਪ੍ਰਦਰਸ਼ਨ ਹੀ ਸੱਭ ਤੋਂ ਵਧੀਆ ਤਰੀਕਾ : ਅਦਾਲਤ

ਅਦਾਲਤ ਨੇ ਕਿਹਾ ਕਿ ਸ਼ਕਤੀ ਪ੍ਰਦਰਸ਼ਨ ਬਹੁਮਤ ਸਾਬਤ ਕਰਨ ਦਾ ਸੱਭ ਤੋਂ ਚੰਗਾ ਤਰੀਕਾ ਹੈ। ਰੋਹਤਗੀ ਨੇ ਕਿਹਾ ਕਿ ਕਿਵੇਂ ਕੋਈ ਰਾਜਨੀਤਕ ਪਾਰਟੀ ਮੌਲਿਕ ਅਧਿਕਾਰਾਂ ਦੀ ਉਲੰਘਣਾ ਲਈ ਧਾਰਾ 32 ਤਹਿਤ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੀ ਹੈ। ਸਿੰਘਵੀ ਨੇ ਉਤਰਾਖੰਡ ਵਿਚ ਕਾਂਗਰਸ ਸਰਕਾਰ ਦੀ ਬਰਖ਼ਾਸਤਗੀ ਜਿਹੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਦਨ ਵਿਚ ਸ਼ਕਤੀ ਪ੍ਰਦਰਸ਼ਨ ਹੀ ਸੱਭ ਤੋਂ ਵਧੀਆ ਹੈ। ਉਨ੍ਹਾਂ ਕਰਨਾਟਕ ਮਾਮਲੇ ਵਿਚ ਅਦਾਲਤ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼ਕਤੀ ਪ੍ਰਦਰਸ਼ਨ ਦਾ ਹੁਕਮ ਦਿਤਾ ਗਿਆ ਸੀ ਅਤੇ ਕੋਈ ਗੁਪਤ ਮਤਦਾਨ ਨਹੀਂ ਹੋਇਆ ਸੀ।

Shiv Sena, NCP, CongressShiv Sena, NCP, Congress

ਸਾਡੇ ਕੋਲ ਸਰਕਾਰ ਬਣਾਉਣ ਲਈ ਬਹੁਮਤ : ਸ਼ਿਵ ਸੈਨਾ, ਐਨਸੀਪੀ, ਕਾਂਗਰਸ
ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਉਨ੍ਹਾਂ ਕੋਲ ਮਹਾਰਾਸ਼ਟਰ ਵਿਧਾਨ ਸਭਾ ਵਿਚ ਬਹੁਮਤ ਹੈ ਅਤੇ ਜੇ ਦਵਿੰਦਰ ਫੜਨਵੀਸ ਕੋਲ ਬਹੁਮਤ ਹੈ ਤਾਂ ਸਦਨ ਵਿਚ ਸਾਬਤ ਕਰਨਾ ਚਾਹੀਦਾ ਹੈ। ਤਿੰਨਾਂ ਪਾਰਟੀਆਂ ਨੇ ਇਹ ਵੀ ਕਿਹਾ ਕਿ ਇਹ ਜਮਹੂਰੀਅਤ ਨਾਲ ਧੋਖਾ ਹੈ ਜਦ ਐਨਸੀਪੀ ਦੇ 41 ਵਿਧਾਇਕ ਭਾਜਪਾ ਨਾਲ ਨਹੀਂ ਹਨ ਪਰ ਫਿਰ ਵੀ ਸਰਕਾਰ ਬਣਾਉਣ ਦੀ ਮਨਜ਼ੂਰੀ ਦੇ ਦਿਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement