
ਇਕ ਰਿਪੋਰਟ ਮੁਤਾਬਕ ਇਸ ਵਿਚ 10 ਕੈਮਰਾਮੈਨ ਦੀ ਤੈਨਾਤੀ ਕੀਤੀ ਹੈ
ਨੋਇਡਾ: ਯੂਪੀ ਦੇ ਨੋਇਡਾ ਵਿਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਤੇ ਨਕੇਲ ਕਸਣ ਲਈ ਆਵਾਜਾਈ ਵਿਭਾਗ ਨੇ ਹੁਣ ਤਕ ਖ਼ਾਸ ਤਰੀਕਾ ਲੱਭਿਆ ਹੈ। ਨੋਇਡਾ ਵਿਚ ਟ੍ਰੈਫਿਕ ਨਿਯਮਾਂ ਦਾ ਸਖ਼ਤਾਈ ਨਾਲ ਪਾਲਣ ਕਰਨ ਲਈ ਹੁਣ ਜਗ੍ਹਾ-ਜਗ੍ਹਾ ਸਿੱਖਿਅਤ ਕੈਮਰਾਮੈਨ ਦੀ ਤੈਨਾਤੀ ਕੀਤੀ ਗਈ ਹੈ। ਸ਼ਹਿਰ ਵਿਚ ਤੈਨਾਤ ਕੈਮਰਾਮੈਨ ਦੇ ਵੀਡੀਉ ਰਿਕਾਰਡਿੰਗ ਦੇ ਆਧਾਰ ਤੇ ਵੀ ਹੁਣ ਚਲਾਨ ਕੱਟੇ ਜਾ ਰਹੇ ਹਨ।
Photoਆਵਾਜਾਈ ਵਿਭਾਗ ਦੇ ਇਸ ਨਵੇਂ ਤਰੀਕੇ ਦੇ ਪਹਿਲੇ ਦਿਨ ਹੀ ਸ਼ਨੀਵਾਰ ਨੂੰ 95 ਚਲਾਨ ਕੱਟੇ ਗਏ ਹਨ। ਦਸ ਦਈਏ ਕਿ ਦੇਸ਼ ਵਿਚ ਬੀਤੀ ਇਕ ਸਤੰਬਰ ਤੋਂ ਹੀ ਨਵਾਂ ਮੋਟਰ ਵਹੀਕਲ ਸੋਧ ਐਕਟ 2019 ਲਾਗੂ ਹੋ ਗਿਆ ਸੀ। ਦੇਸ਼ ਵਿਚ ਨਵੇਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਲਈ ਨਵੇਂ-ਨਵੇਂ ਤਰੀਕਿਆਂ ਨਾਲ ਫੜਿਆ ਜਾ ਰਿਹਾ ਹੈ।
Photoਨੋਇਡਾ ਵਿਚ ਜਾਸੂਸ ਕੈਮਰਾਮੈਨ ਦੀ ਮਦਦ ਨਾਲ ਟ੍ਰੈਫਿਕ ਨਿਯਮਾਂ ਦਾ ਵਾਇਲੈਸ਼ਨ ਕਰਨ ਵਾਲਿਆਂ ਵਿਰੁਧ ਕਦਮ ਉਠਾਏ ਜਾ ਰਹੇ ਹਨ। ਜਾਸੂਸ ਕੈਮਰਾਮੈਨ ਜ਼ਿਲ੍ਹੇ ਦੇ ਕਈ ਸਥਾਨਾਂ ਤੇ ਗੁਪਤ ਤਰੀਕੇ ਨਾਲ ਵੀਡੀਉ ਰਿਕਾਰਡਿੰਗ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਇਸ ਵਿਚ 10 ਕੈਮਰਾਮੈਨ ਦੀ ਤੈਨਾਤੀ ਕੀਤੀ ਹੈ। ਇਹ ਕੈਮਰਾਮੈਨ ਸ਼ਹਿਰ ਦੇ ਵਿਭਿੰਨ ਇਲਾਕਿਆਂ ਵਿਚ ਲੁੱਕ ਕੇ ਤੈਨਾਤ ਕੀਤੇ ਗਏ ਹਨ। ਆਵਾਜਾਈ ਵਿਭਾਗ ਦੀ ਤਰ੍ਹਾਂ ਇਹ ਕੈਮਰਾਮੈਨ ਟ੍ਰੈਫਿਕ ਪੁਲਿਸ ਨੂੰ ਮਦਦ ਕਰਨਗੇ।
Traffic policeਇਹ ਕੈਮਰਾਮੈਨ ਅਪਣਾ ਵੀਡੀਉ ਰਿਕਾਰਡਿੰਗ ਆਵਾਜਾਈ ਵਿਭਾਗ ਨੂੰ ਸੌਂਪਣਗੇ ਅਤੇ ਆਵਾਜਾਈ ਵਿਭਾਗ ਉਸ ਵੀਡੀਉ ਨੂੰ ਦੇਖ ਕੇ ਚਲਾਨ ਕੱਟੇਗੀ। ਕੈਮਰਾਮੈਨ ਦੀ ਵੀ ਮਾਨਿੰਟਰਿੰਗ ਕੀਤੀ ਜਾਵੇਗੀ, ਤਾਂ ਕਿ ਕਿਸੇ ਪ੍ਰਕਾਰ ਦੀ ਮਿਲੀਭਗਤ ਦੀ ਗੱਲ ਸਾਹਮਣੇ ਨਾ ਆਵੇ। ਲੋਕ ਟ੍ਰੈਫਿਕ ਨਿਯਮ ਦਾ ਪਾਲਣ ਨਾ ਕਰ ਕੇ ਅਪਣਾ ਹੀ ਨੁਕਸਾਨ ਕਰ ਰਹੇ ਹਨ। ਦਰਅਸਲ ਨੋਇਡਾ ਅਤੇ ਗ੍ਰੈਟਰ ਨੋਇਡਾ ਵਿਚ ਟ੍ਰੈਫਿਕ ਪੁਲਿਸ ਦੀ ਤੈਨਾਤੀ ਅਤੇ ਸੀਸੀਟੀਵੀ ਹੋਣ ਦੇ ਬਾਵਜੂਦ ਵੀ ਲੋਕ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰ ਰਹੇ ਸਨ।
Traffic Policeਜਿਹੜੀਆਂ ਥਾਵਾਂ ਤੇ ਟ੍ਰੈਫਿਕ ਪੁਲਿਸ ਜਾਂ ਸੀਸੀਟੀਵੀ ਨਹੀਂ ਲੱਗੇ ਹਨ ਉਹਨਾਂ ਥਾਵਾਂ ਤੇ ਲੋਕਾਂ ਦੀ ਲਾਪਰਵਾਹੀ ਵਰਤਣ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ। ਕੈਮਰਾਮੈਨ ਦੀ ਟ੍ਰੇਨਿੰਗ ਵੀ ਕਰਵਾਈ ਗਈ ਹੈ। ਟ੍ਰੇਨਿੰਗ ਵਿਚ ਦਸਿਆ ਗਿਆ ਹੈ ਕਿ ਫੋਟੋ ਨਾਲ ਚਲਾਨ ਲਈ ਸਬੂਤ ਦੀ ਜ਼ਰੂਰਤ ਹੁੰਦੀ ਹੈ। ਗਲਤ ਦਿਸ਼ਾ ਵਿਚ ਵਾਹਨ ਚਲਾਉਣਾ, ਦੋ ਪਹੀਆ ਵਾਹਨ ਚਾਲਕਾਂ ਦੇ ਹੈਲਮੇਟ ਨਹੀਂ ਪਾਉਣ, ਦੋ ਤੋਂ ਵਧ ਸਵਾਰੀਆਂ ਬੈਠਾਉਣਾ ਵਰਗੇ ਟ੍ਰੈਫਿਕ ਉਲੰਘਣ ਕਰਨ ਵਾਲਿਆਂ ਦਾ ਗੱਡੀ ਦਾ ਨੰਬਰ ਪਲੇਟ ਦੇ ਨਾਲ ਫੋਟੋ ਖਿੱਚਣ ਦੀ ਜਾਣਕਾਰੀ ਦਿੱਤੀ ਗਈ ਹੈ।
ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਅੱਗੇ ਇਸ ਅਭਿਆਨ ਨੂੰ ਜ਼ਿਲ੍ਹੇ ਦੇ ਪੈਟਰੋਲ ਪੰਪ ਤੇ ਵੀ ਤੈਨਾਤ ਕੀਤਾ ਜਾਵੇਗਾ। ਪੈਟਰੋਲ ਪੰਪ ਤੇ ਇਸ ਲਈ ਲਗਾਇਆ ਜਾਵੇਗਾ ਕਿ ਬਿਨਾਂ ਹੈਲਮੇਟ ਲਗਾਏ ਲੋਕਾਂ ਨੂੰ ਵੀ ਪੈਟਰੋਲ ਪੰਪ ਪੈਟਰੋਲ ਦੇਣ ਦੀ ਸ਼ਿਕਾਇਤ ਮਿਲ ਰਹੀ ਹੈ। ਇਸ ਲਈ ਹੁਣ ਪੈਟਰੋਲ ਪੰਪ ਕੈਮਰਾਮੈਨ ਦੀ ਤੈਨਾਤੀ ਕਰ ਨਿਗਰਾਨੀ ਰੱਖੀ ਜਾਵੇਗੀ। ਇਸ ਵਿਚ ਜੇ ਪੈਟਰੋਲ ਪੰਪ ਅਪਰਾਧੀ ਪਾਏ ਗਏ ਤਾਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।