
ਪੁਲਿਸ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਸ਼ਾਮ ਨੂੰ ਮੁੰਬਈ ਤੋਂ 580 ਕਿਲੋਮੀਟਰ ਦੂਰ ਮਨੋਰਾ ਚੌਕ 'ਤੇ ਵਾਪਰੀ। ਵਾਸ਼ਿਮ ਜ਼ਿਲ੍ਹੇ ਦੇ ਉਮਰੀ ਪਿੰਡ ਵਾਸੀ ਰਮੇਸ਼ ਬਾਲੂ ਜਾਧਵ....
ਮੁੰਬਈ : ਮਹਾਰਾਸ਼ਟਰ ਵਿਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਮੁੱਖ ਮੰਤਰੀ ਨਾ ਬਣਨ ਤੋਂ ਦੁਖੀ ਸ਼ਿਵ ਸੈਨਾ ਸਮਰਥਨ ਨੇ ਵਾਸ਼ਿਮ ਜ਼ਿਲ੍ਹੇ ਵਿਚ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦਸਿਆ ਕਿ ਇਹ ਘਟਨਾ ਸਨਿਚਰਵਾਰ ਸ਼ਾਮ ਨੂੰ ਮੁੰਬਈ ਤੋਂ 580 ਕਿਲੋਮੀਟਰ ਦੂਰ ਮਨੋਰਾ ਚੌਕ 'ਤੇ ਵਾਪਰੀ। ਵਾਸ਼ਿਮ ਜ਼ਿਲ੍ਹੇ ਦੇ ਉਮਰੀ ਪਿੰਡ ਵਾਸੀ ਰਮੇਸ਼ ਬਾਲੂ ਜਾਧਵ ਉਥੇ ਕਿਸੇ ਕੰਮ ਲਈ ਗਿਆ ਸੀ।
Shiv Sena
ਪੁਲਿਸ ਅਧਿਕਾਰੀ ਨੇ ਦਸਿਆ ਕਿ ਭਾਜਪਾ ਆਗੂ ਦਵਿੰਦਰ ਫੜਨਵੀਸ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਖ਼ਬਰ ਮਿਲਣ ਮਗਰੋਂ ਨਸ਼ੇ ਵਿਚ ਟੱਲੀ ਜਾਧਵ ਨੇ ਬਲੇਡ ਨਾਲ ਅਪਣਾ ਹੱਥ ਵੱਢ ਲਿਆ। ਉਨ੍ਹਾਂ ਦਸਿਆ ਕਿ ਟਰੈਫ਼ਿਕ ਮੁਲਾਜ਼ਮ ਨੇ ਜਾਧਵ ਨੂੰ ਅਪਣਾ ਹੱਥ ਜ਼ਖ਼ਮੀ ਕਰਦੇ ਨੂੰ ਵੇਖਿਆ ਤਾਂ ਉਸ ਨੇ ਭੱਜ ਕੇ ਉਸ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕ ਲਿਆ। ਜਾਧਵ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਪੁਲਿਸ ਮੁਤਾਬਕ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਇਹ ਕੰਮ ਕੀਤਾ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।