ਜਨਮ ਦੇਣ ਵਾਲੀ ਨੂੰ ਲੱਗਭੱਗ 40 ਸਾਲ ਬਾਅਦ ਇਸ ਤਰ੍ਹਾਂ ਮਿਲਿਆ ਪੁੱਤ
Published : Nov 25, 2019, 11:43 am IST
Updated : Nov 25, 2019, 11:43 am IST
SHARE ARTICLE
son meets mother
son meets mother

ਤਾਮਿਲਨਾਡੂ ਵਿਚ ਸ਼ਨੀਵਾਰ ਇਕ ਬੇਟੇ ਨੂੰ ਲੱਗਭੱਗ 40 ਸਾਲ ਦੀ ਉਮਰ ਵਿਚ ਉਸ ਮਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ।

ਚੇਨਈ : ਤਾਮਿਲਨਾਡੂ ਵਿਚ ਸ਼ਨੀਵਾਰ ਇਕ ਬੇਟੇ ਨੂੰ ਲੱਗਭੱਗ 40 ਸਾਲ ਦੀ ਉਮਰ ਵਿਚ ਉਸ ਮਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ। ਡੈਨਮਾਰਕ ਵਿਚ ਰਹਿਣ ਵਾਲਾ ਡੇਵਿਡ ਨੀਲਸਨ ਮਾਂ ਨੂੰ ਮਿਲ ਕੇ ਰੋ ਪਿਆ ਤੇ ਮਾਂ ਧਨਲਕਸ਼ਮੀ ਵੀ ਜਜ਼ਬਾਤੀ ਹੋ ਗਈ।  ਨੀਲਸਨ ਦਾ ਅਸਲ ਨਾਂਅ ਸ਼ਾਂਤਾ ਕੁਮਾਰ ਹੈ ਤੇ ਉਸ ਦਾ 25 ਜਨਵਰੀ 1978 ਨੂੰ ਧਨਲਕਸ਼ਮੀ ਤੇ ਕਾਲੀਆਮੂਰਤੀ ਦੇ ਘਰ ਜਨਮ ਹੋਇਆ ਸੀ। ਪਤੀ ਦੇ ਘਰੋਂ ਚਲੇ ਜਾਣ ਕਾਰਨ ਧਨਲਕਸ਼ਮੀ ਦੋਨੋਂ ਬੇਟਿਆਂ ਸ਼ਾਂਤਾ ਕੁਮਾਰ ਤੇ ਮੈਨੂਅਲ ਰਾਜਨ ਨਾਲ ਉਸੇ ਸਾਲ ਪੱਲਾਵਰਮ ਦੇ ਅਨਾਥ ਆਸ਼ਰਮ ਵਿਚ ਰਹਿਣ ਲੱਗ ਪਈ ਸੀ।

son meets motherson meets mother

ਇਕ ਸਾਲ ਬਾਅਦ ਅਧਿਕਾਰੀਆਂ ਨੇ ਧਨਲਕਸ਼ਮੀ ਨੂੰ ਇਹ ਕਹਿ ਕੇ ਉਥੋਂ ਚਲੇ ਜਾਣ ਨੂੰ ਕਹਿ ਦਿੱਤਾ ਸੀ ਕਿ ਹੋਰਨਾਂ ਬੱਚਿਆਂ ਨੂੰ ਘਰ ਦੀ ਯਾਦ ਸਤਾਉਣ ਲਗਦੀ ਹੈ। ਧਨਲਕਸ਼ਮੀ ਬੇਟਿਆਂ ਨੂੰ ਮਿਲਣ ਅਕਸਰ ਆਉਂਦੀ ਰਹਿੰਦੀ ਸੀ ਪਰ ਇਕ ਦਿਨ ਪ੍ਰਬੰਧਕਾਂ ਨੇ ਉਸ ਨੂੰ ਦੱਸਿਆ ਕਿ ਦੋਹਾਂ ਨੂੰ ਵਿਦੇਸ਼ ਭੇਜ ਦਿੱਤਾ ਗਿਆ ਹੈ ਤੇ ਉਹ ਉਥੇ ਵਧਿਆ ਜ਼ਿੰਦਗੀ ਗੁਜ਼ਾਰ ਸਕਦੇ ਹਨ। ਉਸ ਨੂੰ ਇਹ ਪਤਾ ਨਹੀਂ ਲੱਗਾ ਕਿ ਉਨ੍ਹਾਂ ਨੂੰ ਗੋਦ ਲਿਆ ਗਿਆ ਹੈ। ਕੁਝ ਮਹੀਨਿਆਂ ਬਾਅਦ ਪਤੀ ਵਾਪਸ ਆ ਗਿਆ ਤੇ ਤੀਜੇ ਬੱਚੇ ਨੇ ਜਨਮ ਲਿਆ। ਇਸ ਵਾਰ ਧਨਲਕਸ਼ਮੀ ਨੇ ਉਸ ਬੇਟੇ ਨੂੰ ਕਿਸੇ ਹਵਾਲੇ ਕਰਨ ਤੋਂ ਨਾਂਹ ਕਰ ਦਿੱਤੀ। ਪਤੀ ਫਿਰ ਗਾਇਬ ਹੋ ਗਿਆ।

son meets motherson meets mother

ਨੀਲਸਨ ਨੂੰ ਮਾਂ ਨਾਲ ਮਿਲਾਉਣ ਵਿਚ ਹਾਲੈਂਡ ਦੀ ਐੱਨ ਜੀ ਓ ਅਗੇਂਸਟ ਚਾਈਲਡ ਟਰੈਫਿਕਿੰਗ ਦੀ ਅੰਜਲੀ ਪਵਾਰ ਤੇ ਉਸ ਦੇ ਸਾਥੀ ਅਰੁਣ ਦੋਹਲੇ ਨੇ ਮਦਦ ਕੀਤੀ। ਫਰਵਰੀ 2013 ਵਿਚ ਨੀਲਸਨ ਦੇ ਹੱਥ ਦਸਤਾਵੇਜ਼ ਲੱਗੇ ਤੇ ਉਸ ਨੂੰ ਦੂਜੇ ਭਰਾ ਬਾਰੇ ਪਤਾ ਲੱਗਾ। ਉਸ ਨੂੰ ਵੀ ਡੈਨਮਾਰਕ ਦੇ ਕਿਸੇ ਪਰਵਾਰ ਨੇ ਗੋਦ ਲਿਆ ਸੀ। ਨੀਲਸਨ ਨੇ ਜਦੋਂ ਮਾਂ-ਬਾਪ ਨੂੰ ਲੱਭਣ ਲਈ ਮੁਹਿੰਮ ਚਲਾਈ, ਉਸ ਕੋਲ ਇਕ ਪੁਰਾਣੀ ਫੋਟੋ ਤੇ ਅਨਾਥ ਆਸ਼ਰਮ ਦਾ ਪਤਾ ਹੀ ਸੀ। ਇਹ ਆਸ਼ਰਮ ਵੀ 1990 ਵਿਚ ਬੰਦ ਹੋ ਗਿਆ ਸੀ।

son meets motherson meets mother

ਉਸ ਬਾਰੇ ਅਖਬਾਰਾਂ ਵਿਚ ਛਪੀਆਂ ਖਬਰਾਂ 'ਤੇ ਪੱਲਾਵਰਮ ਅਨਾਥ ਆਸ਼ਰਮ ਦੇ ਪਾਸਟਰ ਦੀ ਧੀ ਤੇ ਪਤਨੀ ਦੀ ਨਜ਼ਰ ਪਈ। ਉਨ੍ਹਾਂ ਨੀਲਸਨ ਨੂੰ ਧਨਲਕਸ਼ਮੀ ਦੀ ਤਸਵੀਰ ਭੇਜੀ। ਨੀਲਸਨ ਨੇ ਇਹ ਸੋਚ ਕੇ ਪੁਰਾਣੀ ਤਸਵੀਰ ਵਾਲੇ ਪੋਸਟਰ ਲੁਆਏ ਕਿ ਸ਼ਾਇਦ ਮਾਂ ਦੀ ਨਜ਼ਰੀਂ ਪੈ ਜਾਵਾਂ। ਸਫਲਤਾ ਉਦੋਂ ਮਿਲੀ, ਜਦੋਂ ਧਨਲਕਸ਼ਮੀ ਦੇ ਰਿਸ਼ਤੇਦਾਰਾਂ ਨੇ ਕੁਝ ਹਫਤੇ ਪਹਿਲਾਂ ਇਕ ਟੀ ਵੀ ਪ੍ਰੋਗਰਾਮ ਵਿਚ ਨੀਲਸਨ ਬਾਰੇ ਪ੍ਰੋਗਰਾਮ ਦੇਖਿਆ ਤੇ ਉਸ ਨਾਲ ਸੰਪਰਕ ਕੀਤਾ। ਛੇਤੀ ਬਾਅਦ ਮਾਂ ਤੇ ਬੇਟੇ ਨੇ ਵੀਡੀਓ ਕਾਲ ਨਾਲ ਗੱਲ ਕੀਤੀ। ਹੁਣ ਇਕ ਮੁਸ਼ਕਲ ਹੈ ਕਿ ਨੀਲਸਨ ਨੂੰ ਮਾਂ ਬੋਲੀ ਨਹੀਂ ਆਉਂਦੀ। ਉਸ ਨੇ ਮਾਂ ਨੂੰ ਬਚਪਨ ਦੀਆਂ ਤਸਵੀਰਾਂ ਦੀ ਐਲਬਮ ਦਿੱਤੀ ਹੈ। ਨੀਲਸਨ ਨੂੰ ਯਕੀਨ ਹੈ ਕਿ ਧਨਲਕਸ਼ਮੀ ਹੀ ਉਸ ਦੀ ਮਾਂ ਹੈ, ਹਾਲਾਂਕਿ ਇਸ ਦੀ ਪੁਸ਼ਟੀ ਡੀ ਐੱਨ ਏ ਟੈਸਟ ਨਾਲ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement