
ਤਰੁਣ ਗੋਗੋਈ ਨੇ ਸੋਮਵਾਰ ਨੂੰ ਲਏ ਆਖਰੀ ਸਾਹ
ਗੁਵਾਹਟੀ: ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਅਸਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਸ਼ਰਧਾਂਜਲੀ ਦੇਣ ਗੁਵਾਹਟੀ ਪਹੁੰਚੇ। ਦੱਸ ਦਈਏ ਕਿ ਅਸਮ ਦੇ ਮੁੱਖ ਮੰਤਰੀ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ 26 ਨਵੰਬਰ ਨੂੰ ਕੀਤਾ ਜਾਵੇਗਾ।
Tarun gogoi
ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨ ਲਈ ਗੁਵਾਹਟੀ ਵਿਚ ਰੱਖਿਆ ਗਿਆ ਹੈ। ਅਸਮ ਦੇ ਸਾਬਕਾ ਮੁੱਖ ਮੰਤਰੀ ਲੰਬੇ ਸਮੇਂ ਤੋਂ ਬਿਮਾਰ ਸਨ, ਉਹਨਾਂ ਨੇ 86 ਸਾਲਾਂ ਦੀ ਉਮਰ ਵਿਚ ਦੁਨੀਆਂ ਨੂੰ ਅਲ਼ਵਿਦਾ ਕਿਹਾ।