ਦੀਪਿਕਾ ਪਾਦੁਕੋਣ ਦੀ 'ਛਪਾਕ' 'ਤੇ ਵੱਡਾ ਵਿਵਾਦ, ਮਾਮਲਾ ਪਹੁੰਚਿਆ ਅਦਾਲਤ ਵਿਚ
Published : Dec 25, 2019, 10:02 am IST
Updated : Dec 25, 2019, 10:02 am IST
SHARE ARTICLE
Photo
Photo

10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਇਹ ਫ਼ਿਲਮ

ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫ਼ਿਲਮ 'ਛਪਾਕ' ਕਾਨੂੰਨੀ ਪੇਚਾਂ ਵਿਚ ਫਸਦੀ ਹੋਈ ਨਜ਼ਰ ਆ ਰਹੀ ਹੈ। ਰਾਕੇਸ਼ ਭਾਰਤੀ ਨਾਮ ਦੇ ਇਕ ਲੇਖਕ ਨੇ ਦਾਅਵਾ ਕੀਤਾ ਹੈ ਕਿ ਫਿਲਮ ਦੀ ਕਹਾਣੀ ਉਨ੍ਹਾਂ ਵੱਲੋਂ ਲਿਖੀ ਗਈ ਹੈ। ਇਸੇ ਮੁੱਦੇ ਨੂੰ ਲੈ ਕੇ ਪਟੀਸ਼ਨਰ ਭਾਰਤੀ ਨੇ ਬੋਮਬੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਕਿਹਾ ਹੈ ਕਿ ਐਸੀਡ ਅਟੈਕ ਪੀੜਤਾ ਲਕਸ਼ਮੀ ਅਗਰਵਾਲ ਦੀ ਜਿੰਦਗੀ 'ਤੇ ਅਧਾਰਿਤ ਇਸ ਫਿਲਮ ਦੀ ਕਹਾਣੀ ਦੇ ਇਕ ਲੇਖਕ ਦੇ ਰੂਪ ਵਿਚ ਉਨ੍ਹਾਂ ਨੂੰ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ।

photophoto

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਵੱਲੋਂ ਦਾਖ਼ਲ ਮੁਕੱਦਮੇ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਫਿਲਮ ਦੇ ਲਈ ਇਕ ਸਕਰੀਪਟ ਦੀ ਕਲਪਨਾ ਕੀਤੀ ਸੀ ਜਿਸ ਦਾ ਸਿਰਲੇਖ ਅਸਥਾਈ ਰੂਪ ਨਾਲ ਉਨ੍ਹਾਂ ਨੇ 'ਬਲੈਕ ਡੇ' ਰੱਖਿਆ ਸੀ ਅਤੇ ਫਰਵਰੀ 2015 ਵਿਚ ਇੰਡੀਅਨ ਮੋਸ਼ਨ ਪਿਕਚਰ ਪ੍ਰਡਿਊਸਰ ਐਸੋਸੀਏਸ਼ਨ ਕੋਲ ਰਜਿਸਟਰਡ ਕਰਵਾਇਆ ਸੀ

photophoto

ਆਪਣੀ ਪਟੀਸ਼ਨ ਵਿਚ ਭਾਰਤੀ ਨੇ ਕਿਹਾ ਕਿ ਉਹ ਆਪਣੀ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਸਨ ਅਤੇ ਇਸ ਸਦੰਰਭ ਵਿਚ ਉਨ੍ਹਾਂ ਨੇ ਕਲਾਕਾਰਾਂ ਅਤੇ ਨਿਰਮਾਤਾ ਨਾਲ ਵੀ ਮੁਲਾਕਾਤ ਕੀਤੀ ਜਿਸ ਵਿਚ ਫੋਕਸ ਸਟਾਰ ਸਟੂਡੀਓ ਵੀ ਸ਼ਾਮਲ ਹੈ। ਦਲੀਲ ਵਿਚ ਕਿਹਾ ਆ ਹੈ ਕਿ ਅਟੱਲ ਹਾਲਾਤਾਂ ਦੇ ਕਾਰਨ ਇਸ ਪ੍ਰੋਜੈਕਟ ਨੂੰ ਸ਼ੁਰੂ ਨਹੀਂ ਕੀਤਾ ਜਾ ਸਕਿਆ।

photophoto

ਅਭਿਯੋਗੀ ਨੇ ਫ਼ਿਲਮ ਛਪਾਕ ਦੇ ਪ੍ਰੋਡਕਸ਼ਨ ਹਾਊਸ ਨੂੰ ਵੀ ਇਹ ਕਹਾਣੀ ਸੁਣਾਈ ਸੀ। ਇਸ ਪੋਰਟਲ ਦੀ ਰਿਪੋਰਟ ਮੁਤਾਬਕ ਜਦੋਂ ਭਾਰਤੀ ਨੂੰ ਇਹ ਪਤਾ ਚੱਲਿਆ ਕਿ ਇਹ ਫ਼ਿਲਮ ਨਿਰਦੇਸ਼ਕ ਮੇਘਨਾ ਗੁਲਜਾਰ ਦੁਆਰਾ ਬਣਾਈ ਜਾ ਰਹੀ ਹੈ ਤਾਂ ਉਨ੍ਹਾਂ ਨੇ ਨਿਰਮਤਾਵਾਂ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਪਰ ਉਸ ਨੂੰ ਇਸ ਦਾ ਕੋਈ ਜਵਾਬ ਨਹੀਂ ਮਿਲਿਆ ਜਿਸ ਤੋਂ ਬਾਅਦ ਅਦਾਲਤ ਦਾ ਦਰਵਾਜ਼ਾ ਖੜਕਾਇਆ। ਆਪਣੀ ਪਟੀਸ਼ਨ ਵਿਚ ਭਾਰਤੀ ਨੇ ਉਨ੍ਹਾਂ ਨੂੰ ਸਿਹਰਾ ਦੇਣ ਅਤੇ ਜਦੋਂ ਤੱਕ ਅਜਿਹਾ ਨਾਂ ਹੋਣ 'ਤੇ ਉਦੋਂ ਤੱਕ ਛਪਾਕ ਦੀ ਰਿਲੀਜ਼ ਰੋਕਣ ਦੀ ਮੰਗ ਕੀਤੀ ਹੈ। ਛਪਾਕ ਵਿਚ ਵਿਕਰਾਤ ਮੇਸੀ ਵੀ ਹੈ ਇਹ ਫ਼ਿਲਮ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement