
ਹਾਲ ਹੀ ਵਿਚ ਦੀਪਿਕਾ ਪਾਦੂਕੋਣ ਦੀ ਫਿਲਮ ‘ਛਪਾਕ’ ਬਾਰੇ ਇਕ ਖ਼ਬਰ ਸਾਹਮਣੇ ਆਈ ਸੀ।
ਮੁੰਬਈ: ਹਾਲ ਹੀ ਵਿਚ ਦੀਪਿਕਾ ਪਾਦੂਕੋਣ ਦੀ ਫਿਲਮ ‘ਛਪਾਕ’ ਬਾਰੇ ਇਕ ਖ਼ਬਰ ਸਾਹਮਣੇ ਆਈ ਸੀ। ਕਿਹਾ ਜਾ ਰਿਹਾ ਸੀ ਕਿ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਅਧਾਰਤ ਇਸ ਫਿਲਮ ਲਈ ਲਕਸ਼ਮੀ ਨੂੰ ਫਿਲਮ ਦੇ ਕਾਪੀ ਰਾਈਟ ਵਜੋਂ 13 ਲੱਖ ਰੁਪਏ ਦਿੱਤੇ ਗਏ ਹਨ। ਕਿਹਾ ਜਾ ਰਿਹਾ ਸੀ ਕਿ ਲਕਸ਼ਮੀ ਇਸ ਫਿਲਮ ਲਈ ਹੋਰ ਪੈਸੇ ਮੰਗ ਰਹੀ ਹੈ ਪਰ ਲਕਸ਼ਮੀ ਨੇ ਅਜਿਹੀਆਂ ਖਬਰਾਂ ਨੂੰ ਬਕਵਾਸ ਦੱਸਿਆ ਹੈ।
ਮੇਘਨਾ ਗੁਲਜ਼ਾਰ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫਿਲਮ ਦੀ ਕਹਾਣੀ ਲਕਸ਼ਮੀ ਦੀ ਹੈ, ਇਸ ਲਈ ਅਜਿਹੀਆਂ ਖ਼ਬਰਾਂ ਫੈਲਾਈਆਂ ਗਈਆਂ ਪਰ ਲਕਸ਼ਮੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਤੋਂ ਇਨਕਾਰ ਕੀਤਾ ਹੈ। ਇਕ ਗੱਲਬਾਤ ਦੌਰਾਨ ਲਕਸ਼ਮੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਲੋਕ ਉਸ ਦੇ ਚਿਹਰੇ ਬਾਰੇ ਗੱਲ ਵੀ ਨਹੀਂ ਕਰਦੇ ਸੀ। ਲੋਕ ਡਰ ਜਾਂਦੇ ਸੀ।
ਲਕਸ਼ਮੀ ਨੇ ਕਿਹਾ ਛਪਾਕ ਵੇਖਣ ਤੋਂ ਬਾਅਦ ਉਹ ਲੋਕ ਕਾਫ਼ੀ ਪ੍ਰਭਾਵਿਤ ਹੋਏ। ਮੈਨੂੰ ਲੱਗਦਾ ਹੈ ਕਿ ਉਹ ਮੈਂ ਹੀ ਹਾਂ। ਉਹ ਬਿਲਕੁਲ ਮੇਰੇ ਵਰਗੀ ਦਿਖਾਈ ਦਿੰਦੀ ਹੈ।ਦੱਸ ਦਈਏ ਕਿ ਫਿਲਮ ‘ਛਪਾਕ’ 10 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਵਿਚ ਵਿਕਰਾਂਤ ਮੈਸੀ ਵੀ ਹਨ। ਹਾਲ ਹੀ ਵਿਚ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਅਤੇ ਦੀਪਿਕਾ ਇਸ ਪ੍ਰੋਗਰਾਮ ‘ਤੇ ਬੁਰੀ ਤਰ੍ਹਾਂ ਰੋਈ ਸੀ।
ਜ਼ਿਕਰਯੋਗ ਹੈ ਕਿ ਦੀਪਿਕਾ ਦੀ ਫਿਲਮ ‘ਛਪਾਕ’ ਨੂੰ ਰਿਲੀਜ਼ ਹੋਣ ਵਿਚ ਸਿਰਫ ਕੁਝ ਹੀ ਦਿਨ ਬਚੇ ਹਨ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਦੀਪਿਕਾ ਇਸ ਦੀ ਪ੍ਰਮੋਸ਼ਨ ਕਰ ਰਹੀ ਸੀ। ਪਰ ਨਾਗਰਿਕਤਾ ਸੋਧ ਕਾਨੂੰਨ ਦੇ ਹੋ ਰਹੇ ਵਿਰੋਧ ਨੂੰ ਲੈ ਕੇ ਦੀਪਿਕਾ ਅਤੇ ਫਿਲਮ ਨਿਰਮਾਤਾਵਾਂ ਨੇ ਦਿੱਲੀ ਵਿਚ ਫਿਲਮ ਦੀ ਪ੍ਰਮੋਸ਼ਨ ਨਾ ਕਰਨ ਦਾ ਫੈਸਲਾ ਲਿਆ ਸੀ।