Jammu Kashmir News: ਬਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ’ਚ ਡਿੱਗੀ; 2 ਲੋਕਾਂ ਦੀ ਮੌਤ ਅਤੇ 12 ਜ਼ਖ਼ਮੀ
Published : Dec 25, 2023, 1:45 pm IST
Updated : Dec 25, 2023, 1:45 pm IST
SHARE ARTICLE
2 died and 12 injured as mini bus falls into ditch in Jammu Kashmir
2 died and 12 injured as mini bus falls into ditch in Jammu Kashmir

ਤਿੰਨ ਤੋਂ 19 ਸਾਲ ਦੀਆਂ 9 ਕੁੜੀਆਂ ਸਮੇਤ 13 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ।

Jammu Kashmir News: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਸੋਮਵਾਰ ਨੂੰ ਬਰਾਤੀਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਸੜਕ ਤੋਂ ਫਿਸਲ ਕੇ ਇਕ ਖੱਡ ਵਿਚ ਡਿੱਗ ਗਈ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਚਸਾਣਾ ਥਾਣਾ ਇੰਚਾਰਜ ਸੁਮਨ ਸਿੰਘ ਨੇ ਦਸਿਆ ਕਿ ਬੱਸ ਬਲਮਾਤਕੋਟ ਤੋਂ ਪਿੰਡ ਬਦਰ ਨੂੰ ਜਾ ਰਹੀ ਸੀ ਅਤੇ ਸਵੇਰੇ 6 ਵਜੇ ਦੇ ਕਰੀਬ ਧਾਮਨੀ ਨੇੜੇ ਹਾਦਸਾ ਵਾਪਰ ਗਿਆ। ਤੁਰੰਤ ਬਚਾਅ ਮੁਹਿੰਮ ਚਲਾਈ ਗਈ ਅਤੇ ਮੁਹੰਮਦ ਅਸ਼ਰਫ (25) ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਿੰਨ ਤੋਂ 19 ਸਾਲ ਦੀਆਂ 9 ਕੁੜੀਆਂ ਸਮੇਤ 13 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਦਸਿਆ ਕਿ ਗੰਭੀਰ ਰੂਪ ਨਾਲ ਜ਼ਖਮੀਆਂ 'ਚੋਂ 17 ਸਾਲਾ ਤਾਹਿਰ ਅਹਿਮਦ ਦੀ ਵਿਸ਼ੇਸ਼ ਇਲਾਜ ਲਈ ਰਾਜੌਰੀ ਲਿਜਾਂਦੇ ਸਮੇਂ ਮੌਤ ਹੋ ਗਈ।

(For more Punjabi news apart from 2 died and 12 injured as mini bus falls into ditch in Jammu Kashmir, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement