
ਕੰਪਨੀ ਨੇ ਦਸਿਆ ਕਿ ਉਹ ਐਂਡਰੋਇਡ ਲਈ ਅਪਣੇ ਲਾਂਚਰ ਐਪ ਤੋਂ ਇਸ...
ਨਵੀਂ ਦਿੱਲੀ: ਮਾਈਕ੍ਰੋਸਾਫਟ ਨੇ ਹਾਲ ਹੀ ਵਿਚ ਅਪਣੇ ਵਿੰਡੋਜ਼ 7 ਲਈ ਸਪੋਰਟ ਬੰਦ ਕੀਤਾ ਹੈ ਅਤੇ ਹੁਣ ਕੰਪਨੀ ਨੇ ਅਪਣੀ ਇਕ ਹੋਰ ਸਰਵਿਸ ਬੰਦ ਕਰਨ ਦਾ ਐਲਾਨ ਕੀਤਾ ਹੈ। ਮਾਈਕ੍ਰੋਸਾਫਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਐਂਡਰੋਇਡ ਅਤੇ ਆਈਓਐਸ ਲਈ ਅਪਣੇ ਵਰਚੂਅਲ ਅਸਿਸਟੈਂਟ ਕੋਰਟਾਨਾ (Virtual assistant cortana) ਨੂੰ ਬੰਦ ਕਰ ਰਿਹਾ ਹੈ।
Cortana App
ਕੰਪਨੀ ਨੇ ਦਸਿਆ ਕਿ ਉਹ ਐਂਡਰੋਇਡ ਲਈ ਅਪਣੇ ਲਾਂਚਰ ਐਪ ਤੋਂ ਇਸ ਨੂੰ 31 ਜਨਵਰੀ ਤੋਂ ਹਟਾ ਦੇਵੇਗਾ। ਕੰਪਨੀ ਨੇ ਹੁਣ ਕਿਹਾ ਹੈ ਕਿ ਇਹ ਐਪ ਸਿਰਫ ਅਮਰੀਕਾ ਵਿਚ ਕੰਮ ਕਰੇਗਾ। ਮਾਈਕ੍ਰੋਸਾਫਟ ਦੇ ਸਪੋਰਟ ਪੇਜ਼ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਈਕ੍ਰੋਸਾਫਟ 31 ਜਨਵਰੀ 2020 ਨੂੰ ਇੰਡੀਆ, ਆਸਟ੍ਰੇਲੀਆ, ਕੇਨੈਡਾ, ਚੀਨ, ਜਰਮਨੀ, ਮੈਕਸਿਕੋ, ਸਪੇਨ ਅਤੇ ਇੰਗਲੈਂਡ ਵਿਚ ਕਾਰਟਾਨਾ ਐਪ ਨੂੰ ਸਪੋਰਟ ਖਤਮ ਕਰ ਦੇਵੇਗਾ।
Cortana App
ਕੋਰਟਾਨਾ ਟੀਮ ਦੇ ਅਗੁਲਾ ਐਂਡਰਯੂ ਸ਼ੁਮੈਨ ਨੇ ਵੈਂਚਰਬੀਚ ਨੂੰ ਦਸਿਆ ਕਿ ਕੋਰਟਾਨਾ ਮੋਬਾਇਲ ਐਪ ਅਮਰੀਕਾ ਨੂੰ ਛੱਡ ਕੇ ਸਾਰੇ ਦੇਸ਼ਾਂ ਚੋਂ 31 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ। ਸ਼ੁਮੈਨ ਨੇ ਕਿਹਾ ਕਿ ਅਮਰੀਕਾ ਵਿਚ ਹੁਣ ਵੀ ਅਜਿਹੇ ਯੂਜ਼ਰਸ ਹਨ ਜੋ ਅਪਣੇ ਹੈਡਫੋਨ ਆਪਰੇਸ਼ਨਸ ਨੂੰ ਮੈਨੇਜ ਕਰਨ ਲਈ ਕੋਰਟਾਨਾ ਐਪ ਦਾ ਇਸਤੇਮਾਲ ਕਰਦੇ ਹਨ। ਉਹਨਾਂ ਨੇ ਕਿਹਾ ਕਿ ਜੇ ਤੁਹਾਡੇ ਕੋਲ ਸਰਫੇਸ ਹੈਡਫੋਨਸ ਹਨ ਤਾਂ ਤੁਸੀਂ ਉਹਨਾਂ ਨੂੰ ਕੋਰਟਾਨਾ ਐਪ ਨਾਲ ਯੂਜ਼ ਕਰ ਸਕਦੇ ਹੋ ਕਿਉਂ ਕਿ ਉਹ ਹੁਣ ਵੀ ਸਪੋਰਟ ਕਰ ਰਹੇ ਹਨ।
Cortana App
ਮਾਈਕ੍ਰੋਸਾਫਟ ਨੇ ਐਂਡਰਾਇਡ ਅਤੇ iOS ਲਈ Cortana ਦਸੰਬਰ 2015 ਵਿਚ ਲਾਂਚ ਕੀਤਾ ਸੀ ਅਤੇ ਇਸ ਨੂੰ ਵਿੰਡੋਜ਼ 10 ਅਤੇ ਮੋਬਾਇਲ ਲਈ ਡਿਜ਼ਾਇਨ ਕੀਤਾ ਗਿਆ ਸੀ। ਕੋਰਟਾਨਾ ਮਾਈਕ੍ਰੋਸਾਫਟ ਦਾ ਇਕ ਆਰਟੀਫੀਸ਼ੀਅਲ ਇੰਟੇਲੀਜੈਂਸ ਸਾਫਟਵੇਅਰ ਹੈ ਜੋ ਕਿ ਕੰਪਿਊਟਰ ਅਤੇ ਮੋਬਾਇਲ ਵਿਚ ਲੋਕਾਂ ਲਈ ਡਿਜ਼ੀਟਲ ਅਸਿਸਟੈਂਟ ਦੇ ਤੌਰ ਤੇ ਕੰਮ ਕਰਦਾ ਹੈ।
Cortana App
ਉਦਾਹਰਨ ਦੇ ਤੌਰ ਤੇ ਤੁਸੀਂ ਕੋਰਟਾਨਾ ਓਪਨ ਕਰ ਕੇ ਬੋਲੋਗੇ Navigate Me to Taj Mahal ਤੁਹਾਡੇ ਇੰਨਾ ਬੋਲਦੇ ਹੀ ਕੋਰਟਾਨਾ ਮੋਬਾਇਲ ਦੇ ਮੈਪ ਦੁਆਰਾ ਤੁਹਾਨੂੰ ਤਾਜ ਮਹਿਲ ਤਕ ਦਾ ਰਸਤਾ ਦਿਖਾਵੇਗਾ। ਇਸ ਤਰ੍ਹਾਂ ਹੋਰ ਵੀ ਕਮਾਂਡਸ ਦੇ ਕੇ ਤੁਸੀਂ ਕੋਰਟਾਨਾ ਤੋਂ ਕੁੱਝ ਵੀ ਪੁੱਛ ਸਕਦੇ ਹੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।