
ਇਹ ਐਪ ਅਗਲੇ ਹਫ਼ਤੇ ਲਾਂਚ ਹੋੇਵੇਗੀ
ਚੰਡੀਗੜ੍ਹ- ਔਰਤਾਂ ਦੀ ਮਦਦ ਲਈ ਹੁਣ ਇਕ ਅਜਿਹੀ ਐਪ ਆ ਰਹੀ ਹੈ ਜੋ ਯੌਨ ਉਤਪੀੜਨ ਦੀ ਸ਼ਿਕਾਇਤ ਕਰਨ ’ਚ ਮਦਦਗਾਰ ਸਾਬਿਤ ਹੋਵੇਗੀ। ਇਸ ਐਪ ਦੇ ਆਉਣ ਤੋਂ ਬਾਅਦ ਔਰਤਾਂ ਨੂੰ ਥਾਣੇ ਦੇ ਚੱਕਰ ਵੀ ਨਹੀਂ ਲਾਉਣੇ ਪੈਣਗੇ। ਸਮੈਸ਼ਬੋਰਡ ਨਾਂ ਦੀ ਇਸ ਖਾਸ ਐਪ ਰਾਹੀਂ ਕਾਨੂੰਨੀ ਮਦਦ ਔਰਤਾਂ ਨੂੰ ਮਿਲੇਗੀ ਅਤੇ ਮੈਡੀਕਲ ਸੁਵਿਧਾਵਾਂ ਵੀ ਮੁਹੱਈਆ ਕਰਾਈਆਂ ਜਾਣਗੀਆਂ।
File Photo
ਇਹ ਐਪ ਅਗਲੇ ਹਫ਼ਤੇ ਲਾਂਚ ਹੋੇਵੇਗੀ। ਸਮੈਸ਼ਬੋਰਡ ਐਪ ਦੇ ਕੋ-ਫਾਊਂਡਰ ਨੂਪੂਰ ਤਿਵਾਰੀ ਨੇ ਨਿਊਜ਼ ਏਜੰਸੀ reuters ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਐਪ ’ਚ ਪੀੜਤ ਔਰਤਾਂ ਫੋਟੋ, ਸਕਰੀਨਸ਼ਾਟ, ਕੋਈ ਡਾਕਿਊਮੈਂਟ, ਵੀਡੀਓ ਅਤੇ ਆਡੀਓ ਸਬੂਤ ਦੇ ਤੌਰ ’ਤੇ ਸੇਵ ਕਰ ਸਕਣਗੀਆਂ। ਇਹ ਜਾਣਕਾਰੀ ਪੂਰੀ ਤਰ੍ਹਾਂ ਪ੍ਰਾਈਵੇਟ ਅਤੇ ਐਨਕ੍ਰਿਪਟਿਡ ਹੋਵੇਗੀ।
File Photo
ਐਪ ਰਾਹੀਂ ਪੀੜਤਾਂ ਨੂੰ ਮੈਡੀਕਲ ਦੇ ਨਾਲ-ਨਾਲ ਕਾਨੂੰਨੀ ਮਦਦ ਮਿਲੇਗੀ। ਨੂਪੂਰ ਤਿਵਾਰੀ ਨੇ ਦੱਸਿਆ ਹੈ ਕਿ ਇਹ ਐਪ ਯੂਜ਼ਰ ਦੀ ਲੋਕੇਸ਼ਨ ਨੂੰ ਟ੍ਰੈਕ ਨਹੀਂ ਕਰੇਗੀ ਅਤੇ ਉਸ ਦੇ ਡਾਟਾ ਦੇ ਨਾਲ ਵੀ ਕੋਈ ਛੇੜਛਾੜ ਨਹੀਂ ਹੋਵੇਗੀ।
File Photo
ਥਾਮਸਨ ਰਿਯੂਟਰ ਫਾਊਂਡੇਸ਼ਨ 2018 ਸਰਵੇ ਮੁਤਾਬਕ, ਭਾਰਤ ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ’ਚ ਸਭ ਤੋਂ ਉੱਤੇ ਹੈ। ਭਾਰਤ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ, ਸਾਲ 2017 ’ਚ 90 ਦਿਨਾਂ ’ਚ ਰੇਪ ਦੀਆਂ 32,500 ਸ਼ਿਕਾਇਤਾਂ ਦਰਜ਼ ਹੋਈਆਂ ਸਨ। ਭਾਰਤ ’ਚ ਕਾਨੂੰਨੀ ਪ੍ਰਕਿਰਿਆ ਕਾਫੀ ਸਲੋ ਹੈ, ਉਥੇ ਹੀ ਕਈ ਵਾਰ ਸ਼ਿਕਾਇਤ ਕਰਨ ਵਾਲੀਆਂ ਔਰਤਾਂ ’ਤੇ ਹਮਲੇ ਵੀ ਹੋ ਜਾਂਦੇ ਹਨ।
File Photo
ਅਜਿਹੇ ’ਚ ਇਹ ਐਪ ਕਾਫੀ ਕੰਮ ਦੀ ਸਾਬਿਤ ਹੋ ਸਕਦੀ ਹੈ। ਦੱਸ ਦਈਏ ਕਿ ਭਾਰਤ ਔਰਤਾਂ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਭ ਤੋਂ ਉੱਤੇ ਹੈ। ਸਾਲ 2019 ਵਿਚ ਕਈ ਔਰਤਾਂ ਯੌਨ ਸੋਸ਼ਣ ਦਾ ਸ਼ਿਕਾਰ ਹੋਈਆਂ ਹਨ। ਜਿਨ੍ਹਾਂ ਵਿਚੋਂ ਕਈਆਂ ਨੂੰ ਇਨਸਾਫ਼ ਵੀ ਨਹੀਂ ਮਿਲਿਆ ਅਤੇ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।