
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਨਾਗਰਿਕ ਪੱਖੀ ਡਿਜ਼ੀਟਲ ਉਦਮਾਂ ਨੂੰ ਜਾਰੀ ਰੱਖਣ ਦਾ ਅਹਿਦ.....
ਚੰਡੀਗੜ੍ਹ, 9 ਜਨਵਰੀ- ਪੰਜਾਬ ਦੇ ਵਸਨੀਕਾਂ ਨੂੰ ਇਕੋ ਮੰਚ 'ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਨੇ ਵੀਰਵਾਰ ਨੂੰ ਪੰਜਾਬ ਐਮਸੇਵਾ ਮੋਬਾਈਲ ਐਪ ਜਾਰੀ ਕੀਤੀ ਜਿਸ ਨਾਲ ਸਾਰੇ ਸਰਕਾਰੀ ਵਿਭਾਗਾਂ ਦੀ ਸੇਵਾਵਾਂ ਹੁਣ ਸਮਾਰਟ ਫੋਨ ਉਤੇ ਇਕ ਬਟਨ ਦਬਾਇਆ ਉਪਲੱਬਧ ਹੋਣਗੀਆਂ। ਮੁੱਖ ਮੰਤਰੀ ਨੇ ਇਸ ਵਿਲੱਖਣ ਐਪ ਨੂੰ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੀਆਂ ਵੱਖੋ-ਵੱਖਰੀਆਂ ਐਪ ਦੀ ਵਰਤੋਂ ਕਰਨ ਦੀ ਬਜਾਏ ਸੂਬਾ ਵਾਸੀ ਹੁਣ ਇਕੋ ਮੋਬਾਈਲ ਐਪ ਨਾਲ ਸਾਰੀਆਂ ਸਰਕਾਰੀ ਸੇਵਾਵਾਂ ਆਸਾਨੀ ਨਾਲ ਬਿਨਾਂ ਕਿਸੇ ਮੁਸ਼ਕਲ ਤੋਂ ਹਾਸਲ ਕਰ ਸਕਣਗੇ।
Captain Amrinder Singh
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਨਾਗਰਿਕ ਪੱਖੀ ਡਿਜ਼ੀਟਲ ਉਦਮਾਂ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਉਂਦਿਆ ਕਿਹਾ ਕਿ ਹੁਣ ਸੂਬਾ ਵਾਸੀ ਆਪਣੇ ਨਿੱਜੀ ਦਸਤਾਵੇਜ਼ ਐਮਸੇਵਾ ਮੋਬਾਈਲ ਰਾਹੀਂ ਆਪਣੇ ਡਿਜੀਲੌਕਰ ਵਿੱਚ ਰੱਖ ਸਕਦੇ ਹਨ। ਇਹ ਮੋਬਾਈਲ ਐਪਲੀਕੇਸ਼ਨ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਐਨਡੋਰਾਇਡ ਤੇ ਆਈ.ਓ.ਐਸ. ਸਮਾਰਟ ਫੋਨਾਂ ਉਪਰ ਉਪਲੱਬਧ ਹਾਸਲ ਹੋਵੇਗੀ ਜਿਹੜੀ ਸਬੰਧਤ ਐਪ ਸਟੋਰ ਉਤੇ ਐਮਸੇਵਾ ਪੰਜਾਬ ਖੋਜ ਕਰ ਕੇ ਡਾਊਨਲੋਡ ਕੀਤੀ ਜਾ ਸਕੇਗੀ।
VINI MAHAJAN
ਪ੍ਰਸ਼ਾਸਕੀ ਸੁਧਾਰ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਇਕੋ ਮੋਬਾਈਲ ਐਪ ਜ਼ਰੀਏ ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮਾਲ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ, ਪੰਜਾਬ ਰਾਜ ਮੰਡੀਕਰਨ ਬੋਰਡ, ਪੰਜਾਬ ਪੁਲਿਸ, ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ ਸਣੇ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਣਗੀਆਂ।
Captain Amrinder Singh
ਸ੍ਰੀਮਤੀ ਮਹਾਜਨ ਨੇ ਕਿਹਾ ਕਿ ਆਪਣੀ ਡਿਜੀਟਲ ਯਾਤਰਾ 'ਤੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਇਹ ਮੋਬਾਈਲ ਐਪਲੀਕੇਸ਼ਨ ਮੰਚ ਐਟਰਪ੍ਰਾਈਜਜ਼ ਆਰਕੀਟੈਕਚਰ 'ਤੇ ਆਧਾਰਿਤ ਹੈ। ਵਿਨੀ ਮਹਾਜਨ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਪ ਦੀ ਵਰਤੋਂ ਕਰਨ ਵਾਲੇ ਨਾਗਰਿਕ ਸਬੰਧਤ ਸੇਵਾ ਸਬੰਧੀ ਅਦਾ ਕੀਤੀ ਜਾਣ ਵਾਲੀ ਰਾਸ਼ੀ ਦਾ ਭੁਗਤਾਨ ਵੀ ਆਨਲਾਈਨ ਕਰ ਸਕਣਗੇ। ਇਸ ਤੋਂ ਬਾਅਦ ਸੇਵਾ ਦੇ ਸਟੇਟਸ ਨੂੰ ਟਰੈਕ ਵੀ ਐਮਸੇਵਾ ਜਾਂ ਸੇਵਾ ਕੇਂਦਰ ਰਾਹੀ ਕੀਤਾ ਜਾ ਸਕੇਗਾ।
File Photo
ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਨੇੜਲੀਆਂ ਸਰਕਾਰੀ ਸੰਸਥਾਵਾਂ, ਆਪਣੇ ਸਬੰਧਤ ਪਿੰਡ/ਕਸਬੇ ਦੇ ਵਿਕਾਸ ਕੰਮਾਂ ਦੀ ਸਥਿਤੀ ਅਤੇ ਸਰਕਾਰੀ ਸੰਦੇਸ਼ ਵੀ ਹਾਸਲ ਕੀਤੇ ਜਾ ਸਕਿਆ ਕਰਨਗੇ।