
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਚੀਨ ਦੇ ਪ੍ਰਸ਼ਾਸ਼ਨ ਨੇ ਹਾਈ ਅਲਰਟ ਕਰ ਰੱਖਿਆ ਹੈ ਅਤੇ ਇਸ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦੇ ਹੋਏ ਚੀਨ ਦੇ ਪ੍ਰਸ਼ਾਸ਼ਨ ਨੇ ਹਾਈ ਅਲਰਟ ਕਰ ਰੱਖਿਆ ਹੈ ਅਤੇ ਇਸ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਵਾਇਰਸ ਦੇ ਕਾਰਨ ਇਕ ਹਫ਼ਤੇ ਵਿਚ ਹਜ਼ਾਰਾ ਦੇ ਕਰੀਬ ਬੈੱਡ ਬਣਾਏ ਜਾ ਰਹੇ ਹਨ। ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਚੀਨ ਦੇ ਵੁਹਾਨ ਵਿਚ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਹਸਪਤਾਲ ਵਿਚ 1300 ਦੇ ਕਰੀਬ ਬੈੱਡ ਬਣਾਏ ਜਾ ਰਹੇ ਹਨ।
File Photo
ਦੱਸ ਦਈਏ ਕਿ ਹੁਣ ਤੱਕ ਇਸ ਵਾਇਰਸ ਨਾਲ 41 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ 1300 ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹਨ। ਚੀਨ ਵਿਚ ਹੁਣ ਤੱਕ 18 ਸ਼ਹਿਰਾਂ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਚੀਨ ਵਿਚ 22 ਜਨਵਰੀ ਤੱਕ ਕੋਰੋਨਾ ਵਾਇਰਸ ਨਾਲ 555 ਲੋਕ ਪ੍ਰਭਾਵਿਤ ਹੋਏ ਹਨ। ਇਹ ਸਾਰੇ ਲੋਕ ਸਾਂਹ ਲੈਣ, ਨਮੂਨੀਆ, ਬੁਖਾਰ ਆਦਿ ਨਾਲ ਪ੍ਰਭਾਵਿਤ ਹਨ।
File Photo
ਹਾਲ ਹੀ ਵਿਚ ਨਵਾਂ ਖੁਲਾਸਾ ਇਹ ਹੋਇਆ ਹੈ ਕਿ ਇਹ ਵਾਇਰਸ ਲੋਕਾਂ ਵਿਚ ਸੱਪ ਦੇ ਜਰੀਏ ਫੈਲ ਰਿਹਾ ਹੈ। ਅੰਤਰਰਾਸ਼ਟਰੀ ਪੱਧਰ 'ਤੇ, ਇਹ ਵਾਇਰਸ ਥਾਈਲੈਂਡ, ਜਾਪਾਨ, ਦੱਖਣੀ ਕੋਰੀਆ ਅਤੇ ਅਮਰੀਕਾ ਵਿਚ ਵੀ ਫੈਲਿਆ ਹੋਇਆ ਹੈ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਸੱਪ ਨੇ ਬਹੁਤ ਸਾਰੇ ਲੋਕਾਂ ਨੂੰ ਡੰਗਿਆ ਹੈ ਅਤੇ ਚੀਨ ਵਿਚ ਸੱਪ ਖਾਣ ਦੇ ਸ਼ੌਕੀਨ ਵੀ ਬਹੁਤ ਜ਼ਿਆਦਾ ਹਨ।
File Photo
ਚੀਨ ਦੇ ਵੁਹਾਨ ਵਿਚ ਅਜਿਹੇ ਪਸ਼ੂਆਂ ਦੀ ਇਕ ਮਾਰਕਿਟ ਹੈ ਜਿਥੇ ਸੱਪ, ਚਮਗਿੱਦੜ, ਮੈਰਮੋਟਸ, ਪੰਛੀ, ਖਰਗੋਸ਼ ਆਦਿ ਵਿਕਦੇ ਹਨ। ਚੀਨ ਦੇ ਲੋਕ ਇਨ੍ਹਾਂ ਜੀਵਾਂ ਨੂੰ ਖਾਂਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਚਮਗਿੱਦੜ ਨਾਲ ਫੈਲਣ ਵਾਲਾ ਵਾਇਰਸ ਸੱਪ ਵਿਚ ਚਲਾ ਗਿਆ ਅਤੇ ਸੱਪ ਦੇ ਜਰੀਏ ਇਹ ਵਾਇਰਸ ਲੋਕਾਂ ਵਿਚ ਫੈਲ ਗਿਆ।