
ਕੋਰੋਨਾ ਵਾਇਰਸ ਨਾਲ ਚੀਨ ਵਿਚ ਹੁਣ ਤੱਕ 26 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਜਦਕਿ 830 ਲੋਕ ਇਸ ਨਾਲ ਸੰਕਰਮਿਤ ਹੋਏ ਹਨ
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਕੁੜੀ ਚਮਗਿੱਦੜ ਨੂੰ ਖਾ ਰਹੀ ਹੈ ਅਤੇ ਇਸ ਵੀਡੀਓ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਮਗਿੱਦੜ ਖਾਣ ਨਾਲ ਹੀ ਕੋਰੋਨਾ ਵਾਇਰਸ ਫੈਲਿਆ ਹੈ।
Photo
ਡੇਲੀ ਮੀਲ ਦੀ ਇਕ ਰਿਪੋਰਟ ਅਨੁਸਾਰ ਚਮਗਿਦੜ ਨੂੰ ਖਾਂਦੇ ਅਤੇ ਉਸ ਦਾ ਸੂਪ ਪੀਂਦੇ ਹੋਏ ਲੜਕੀ ਦੇ ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਮਗਿੱਦੜ ਖਾਣ ਤੋਂ ਬਾਅਦ ਲੜਕੀ ਵਿਚ ਕੋਰੋਨਾ ਵਾਇਰਸ ਫੈਲਿਆ ਜਿਸ ਤੋਂ ਬਾਅਦ ਉਹ ਲੋਕਾਂ ਵਿਚ ਫੈਲਦਾ ਗਿਆ।ਖੈਰ ਇਸ ਵੀਡੀਓ ਦੀ ਸਚਾਈ ਕੀ ਹੈ ਇਸ ਦਾ ਪਤਾ ਨਹੀਂ ਲੱਗ ਸਕਿਆ ਪਰ ਉੱਥੇ ਹੀ ਚੀਨ ਦੇ ਇਕ ਵਿਗਿਆਨੀ ਨੇ ਵੀ ਇਹ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੱਪ ਅਤੇ ਚਮਗਿੱਦੜ ਰਾਹੀਂ ਲੋਕਾਂ ਵਿਚ ਫੈਲ ਰਿਹਾ ਹੈ।
Photo
ਦਰਅਸਲ ਚੀਨ ਦੇ ਵੁਹਾਨ ਵਿਚ ਅਜਿਹੇ ਜੀਵ ਜੰਤੂਆਂ ਦਾ ਬਜ਼ਾਰ ਹੈ ਜਿੱਥੇ ਸੱਪ, ਚਮਗਿੱਦੜ, ਮੈਰਮੋਟ੍ਰਸ, ਪੰਛੀ, ਖਰਗੋਸ਼ ਆਦਿ ਨੂੰ ਲੋਕਾਂ ਦੇ ਖਾਣ ਲਈ ਵੇਚਿਆ ਜਾਂਦਾ ਹੈ। ਵਿਗਆਨੀਆਂ ਦਾ ਮੰਨਣਾ ਹੈ ਕਿ ਚਮਗਿੱਦੜ ਨਾਲ ਫੈਲਣ ਵਾਲਾ SARS( Server Acute Respiratory Syndrome) ਦਾ ਵਾਇਰਸ ਸੱਪ ਦੇ ਜਰੀਏ ਲੋਕਾਂ ਵਿਚ ਫੈਲਿਆ ਹੈ।
Photo
ਜ਼ਿਕਰਯੋਗ ਹੈ ਕਿ ਚੀਨ ਵਿਚ ਕੋਰੋਨਾ ਵਾਇਰਸ ਦੇ ਡਰ ਨਾਲ ਵੁਹਾਨ ਸਮੇਤ 9 ਸ਼ਹਿਰਾਂ ਨੂੰ ਬੰਦ ਕਰ ਦਿੱਤਾ ਹੈ। ਕੋਰੋਨਾ ਵਾਇਰਸ ਨਾਲ ਚੀਨ ਵਿਚ ਹੁਣ ਤੱਕ 26 ਲੋਕਾਂ ਦੀ ਜਾਨ ਲੈ ਚੁੱਕਿਆ ਹੈ ਜਦਕਿ 830 ਲੋਕ ਇਸ ਨਾਲ ਸੰਕਰਮਿਤ ਹੋਏ ਹਨ। ਕੋਰੋਨਾ ਵਾਇਰਸ ਹੁਣ ਭਾਰਤ ਵਿਚ ਵੀ ਪਹੁੰਚ ਚੁੱਕਿਆ ਹੈ। ਮੁੰਬਈ ਵਿਚ ਵੀ ਇਸ ਨਾਲ ਜੁੜੇ ਹੋਏ ਦੋ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੀ ਸਮੀਖਿਆ ਕੀਤਾ ਜਾ ਰਹੀ ਹੈ।
Photo
ਕੋਰੋਨਾ ਵਾਇਰਸ ਦੇ ਲੱਛਣ ਜੁਖਾਮ, ਗਲ ਵਿਚ ਦਰਦ, ਖਾਂਸੀ, ਸਾਹ ਲੈਣ ਵਿਚ ਪਰੇਸ਼ਾਨੀ ਅਤੇ ਬੁਖਾਰ ਆਉਣਾ ਹੈ। ਇਸ ਤੋਂ ਬਾਅਦ ਇਹ ਲੱਛਣ ਨਮੂਨੀਆ ਵਿਚ ਬਦਲ ਜਾਂਦੇ ਹਨ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਤੋਂ ਬਚਣ ਦੇ ਤਰੀਕੇ ਇਹ ਹਨ ਕਿ ਆਪਣੇ ਹੱਥਾਂ ਨੂੰ ਸਾਬੁਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਖਾਂਸੀ ਅਤੇ ਛਿੱਕਦੇ ਵੇਲੇ ਆਪਣੀ ਨੱਕ ਅਤੇ ਮੂੰਹ ਨੂੰ ਰੁਮਾਲ ਜਾਂ ਟਿੱਸ਼ੂ ਪੇਪਰ ਨਾਲ ਢੱਕਣਾ ਚਾਹੀਦਾ ਹੈ। ਭੋਜਨ ਵਿਚ ਚੰਗੀ ਤਰ੍ਹਾ ਪਕਾਏ ਮੀਟ ਅਤੇ ਅੰਡਿਆ ਨੂੰ ਹੀ ਪਕਾ ਕੇ ਖਾਣ ਅਤੇ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।