
ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟ੍ਰੈਕਟਰ ਪਰੇਡ...
ਨਵੀਂ ਦਿੱਲੀ: ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟ੍ਰੈਕਟਰ ਪਰੇਡ ਕੱਢੀ, ਸਿੰਘੂ ਅਤੇ ਟਿਕਰੀ ਬਾਰਡਰ ਉਤੇ ਬੈਰੀਕੇਡਸ ਤੋੜ ਦਿੱਤੇ ਗਏ। ਜਿਸਦੀ ਵਜ੍ਹਾ ਨਾਲ ਕਿਸਾਨਾਂ ਅਤੇ ਪੁਲਿਸ ਵਿਚਕਾਰ ਕਾਫ਼ੀ ਹੰਗਾਮਾ ਹੋ ਗਿਆ।
ਇਸ ਵਿਚਕਾਰ ਇਕ ਅਜਿਹੀ ਵੀ ਤਸਵੀਰ ਸਾਹਮਣੇ ਆਈ ਜਦੋਂ ਟ੍ਰੈਕਟਰ ਪਰੇਡ ਵਿਚ ਐਂਬੂਲੈਂਸ ਫਸ ਗਈ, ਹਾਲਾਂਕਿ ਇਸ ਦੌਰਾਨ ਕਿਸਾਨਾਂ ਨੇ ਮਦਦ ਦਾ ਹੱਥ ਵਧਾਉਂਦੇ ਹੋਏ ਐਂਬੂਲੈਂਸ ਦੇ ਲਈ ਰਸਤਾ ਬਣਾਇਆ ਅਤੇ ਉਸਨੂੰ ਜਲਦ ਭੀੜ ਤੋਂ ਕੱਢ ਦਿੱਤਾ ਗਿਆ। ਇੰਦਰਪ੍ਰਸਥ ਪਾਰਕ ‘ਚ ਕਿਸਾਨਾਂ ਵੱਲੋਂ ਕੱਢੀ ਗਈ ਟ੍ਰੈਕਟਰ ਪਰੇਡ ‘ਚ ਐਂਬੂਲੈਂਸ ਫਸ ਗਈ।
Red fort
ਕਾਫ਼ੀ ਮੁਸ਼ਕਿਲ ਤੋਂ ਬਾਅਦ ਕਿਸਾਨਾਂ ਨੇ ਉਥੋਂ ਰਸਤਾ ਬਣਾਇਆ ਅਤੇ ਉਸਨੂੰ ਭੀੜ ਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਜੀਟੀ ਕਰਨਾਲ ਰੋਡ, ਆਉਟਰ ਰਿੰਗ ਰੋਡ, ਬਾਦਲੀ ਰੋਡ ਮਧੂਬਨ ਚੌਕ, ਨਰੇਲਾ ਰੋਡ ਉਤੇ ਟ੍ਰੈਫ਼ਿਕ ਜਾਮ ਹੈ। ਇਨ੍ਹਾਂ ਰਸਤਿਆਂ ਉਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸਦੇ ਨਾਲ ਹੀ ਵਜੀਰਾਬਾਦ ਰੋਡ, ਆਈਐਸਬੀਟੀ ਰੋਡ, ਪੁਛਤਾ ਰੋਡ, ਵਿਕਾਸ ਮਾਰਗ, ਐਨਐਚ-24 ਰੋਡ ਅਤੇ ਨੋਇਡਾ ਲਿੰਕ ਰੋਡ ਉਤੇ ਵੀ ਭਾਰੀ ਜਾਮ ਲੱਗਿਆ ਹੋਇਆ ਸੀ।
Farmer in Red fort Delhi
ਦਿੱਲੀ ਮੈਟਰੋ ਨੇ ਖਬਰ ਦਿੱਤੀ ਹੈ ਕਿ ਇੰਦਰਪ੍ਰਸਥ ਮੈਟਰੋ ਸਟੇਸ਼ਨ ਦੇ ਵੀ ਐਂਟੀ ਐਕਜ਼ਿਟ ਗੇਟ ਬੰਦ ਕੀਤੇ ਗਏ ਹਨ। ਸਮੇਯਪੁਰ ਬਾਦਲੀ, ਰੋਹਿਨੀ ਸੈਕਟਰ 18-19, ਹੈਦਰਪੁਰ ਬਾਦਲੀ ਮੋੜ, ਜਹਾਂਗੀਰਪੁਰੀ, ਆਦਰਸ਼ ਨਗਰ, ਆਜ਼ਾਦਪੁਰ, ਮਾਡਲ ਟਾਉਨ, ਜੀਟੀਬੀ ਨਗਰ, ਯੂਨੀਵਰਸਿਟੀ, ਵਿਧਾਨਸਭਾ ਅਤੇ ਸਿਵਲ ਲਾਇਨਜ਼ ਮੈਟਰੋ ਦੇ ਐਂਟਰੀ ਅਤੇ ਐਕਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ।