
ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਟ੍ਰੈਕਟਰ ਮਾਰਚ ਵੀ ਕੱਢ ਰਹੇ ਹਨ।
ਨਵੀਂ ਦਿੱਲੀ: ਗਣਤੰਤਰ ਦਿਵਸ ਪਰੇਡ ‘ਚ ਰਾਜਧਾਨੀ ਵਿਚ ਵੱਖ-ਵੱਖ ਥਾਵਾਂ ਉਤੇ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਪੁਲਿਸ ‘ਚ ਝੜਪ ਹੋ ਗਈ ਹੈ। ਭਾਰੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਕਿਸਾਨ ਟ੍ਰੈਕਟਰਾਂ ਦੇ ਨਾਲ ਲਾਲ ਕਿਲਾ ਦਾ ਬਾਹਰ ਪਹੁੰਚ ਗਏ ਹਨ। ਇਸਤੋਂ ਬਾਅਦ ਪ੍ਰਦਰਸ਼ਕਾਰੀ ਕਿਸਾਨ ਲਾਲ ਕਿਲੇ ਵਿਚ ਦਖਲ ਹੋ ਚੁੱਕੇ ਹਨ। ਲਾਲਾ ਕਿਲੇ ਅੰਦਰ ਪਹੁੰਚ ਕੇ ਕਿਸਾਨਾਂ ਵੱਲੋਂ ਤਿਰੰਗੇ ਝੰਡੇ ਦੀ ਥਾਂ ਕੇਸਰੀ ਝੰਡਾ ਲਹਿਰਾ ਦਿੱਤਾ ਹੈ। ਉਥੇ, ਰਾਜਧਾਨੀ ਵਿਚ ਆਈਟੀਓ ਵਿਚ ਪ੍ਰਦਰਸ਼ਨਕਾਰੀ ਕਿਸਾਨ ਨੇ ਟ੍ਰੈਕਟਰਾਂ ਨਾਲ ਬੈਰੀਕੇਡ ਤੋੜ ਦਿੱਤੇ ਹਨ।
Red fort
ਹੰਗਾਮਾ ਵਧਣ ‘ਤੇ ਪੁਲਿਸ ਨੇ ਇੱਥੇ ਕਿਸਾਨਾਂ ਉਤੇ ਲਾਠੀਚਾਰਜ ਕਰ ਦਿੱਤਾ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ-ਬਿਤਰ ਕਰਨ ਦੇ ਲਈ ਹੰਝੂ ਗੈਸ ਦੇ ਗੋਲੇ ਛੱਡੇ। ਖਬਰ ਹੈ ਕਿ ਭੀੜ ਨੂੰ ਕਾਬੂ ਕਰਨ ਦੇ ਦੌਰਾਨ ਪੰਜ-ਛੇ ਪੁਲਿਸ ਕਰਮਚਾਰੀ ਜਖ਼ਮੀ ਹੋ ਗਏ। ਉਥੇ, ਪ੍ਰਦਰਸ਼ਨਕਾਰੀਆਂ ਵੱਲੋਂ ਪੁਲਿਸ ਵਾਲਿਆਂ ਉਤੇ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ। ਝੜਪ ਦੌਰਾਨ ਦੋ ਮੀਡੀਆ ਕਰਮਚਾਰੀ ਵੀ ਜਖ਼ਮੀ ਹੋ ਗਏ ਹਨ।
Farmers
ਉਥੇ ਹੀ ਕਈਂ ਪ੍ਰਦਰਸ਼ਨਕਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਉਥੇ, ਐਨਐਚ-24 ਉਤੇ ਵੀ ਕਿਸਾਨ ਰਸਤੇ ਵਿਚ ਬੈਰੀਕੇਡ ਤੋੜ ਅਕਸ਼ਰਧਾਮ ਮੰਦਰ ਵੱਲ ਵਧ ਰਹੇ ਹਨ। ਰਸਤੇ ਵਿਚ ਪ੍ਰਦਰਸ਼ਨਕਾਰੀਆਂ ਨੇ ਹੁਲੜਬਾਜ਼ੀ ਵੀ ਕੀਤੀ। ਇਨ੍ਹਾਂ ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਹਨ। ਰਾਜਧਾਨੀ ਦੇ ਕਰਨਾਲ ਬਾਈਪਾਸ ਉਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਹੀ ਘੋੜਸਵਾਰ ਨਿਹੰਗ ਪੁਲਿਸ ਬੈਰੀਕੇਡ ਉਤੇ ਟੁੱਟ ਪਏ। ਕਿਸਾਨਾਂ ਅਤੇ ਨਿਹੰਗਾਂ ਨੇ ਪੁਲਿਸ ਬੈਰੀਕੇਡ ਤੋੜ ਕੇ ਬਹੁਤ ਹੰਗਾਮਾ ਕੀਤਾ। ਉਥੇ, ਪੁਲਿਸ ਨੇ ਭੀੜ ਨੂੰ ਤਿਤਰ ਬਿਤਰ ਕਰਨ ਦੇ ਲਈ ਹੰਝੂ ਗੈਸ ਦੇ ਗੋਲੇ ਛੱਡੇ।
Red fort farmer
ਨਾਂਗਲੋਈ ਵਿਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਵਾਲੇ ਖੁਦ ਜਮੀਨ ਉਤੇ ਬੈਠ ਗਏ। ਜਿੱਥੇ ਕਿਸਾਨਾਂ ਦੇ ਜਥੇ ਤਨਫ਼ਗੜ ਵੱਲ ਤੈਅ ਰੂਟ ਉਤੇ ਜਾਣ ਦੀ ਬਜਾਏ ਰੋਹਤਕ ਰੋਡ ਉਤੇ ਪੀਰਾਗੜੀ ਵੱਲ ਵਧ ਰਹੇ ਹਨ। ਬਹਾਦਰਗੜ ਤੋਂ ਪੀਰਾਗੜੀ ਮੈਟਰੋ ਸੇਵਾ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਗਈ। ਪੀਰਾਗੜੀ ਸਮੇਤ ਇਸ ਰੂਟ ਉਤੇ ਲੱਗਣ ਵਾਲੇ ਸਾਰੇ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਰਾਜਧਾਨੀ ਦੇ ਮਕਰਬਾ ਚੌਕ ਉਤੇ ਪੁਲਿਸ ਦੇ ਵਾਹਨ ਉਤੇ ਚੜ ਗਏ। ਇਸਤੋਂ ਬਾਅਦ ਉਨ੍ਹਾਂ ਲੋਕਾਂ ਨੇ ਪੁਲਿਸ ਦੇ ਬੈਰੀਕੇਡ ਹਟਾ ਦਿੱਤੇ।
Red Fort
ਦਿੱਲੀ ਮੈਟਰੋ ਨੇ ਇਨ੍ਹਾਂ ਸਟੇਸ਼ਨਾਂ ਦੇ ਗੇਟ ਕੀਤੇ ਬੰਦ
ਦਿੱਲੀ ਮੈਟਰੋ ਨੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਅਤੇ ਪੁਲਿਸ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਵਿਚ ਝੜਪ ਤੋਂ ਬਾਅਦ ਅਪਣੇ ਕਈਂ ਸਟੇਸ਼ਨਾਂ ਦੇ ਗੰਟ ਬੰਦ ਕਰ ਦਿੱਤੇ ਹਨ। ਦਿੱਲੀ ਮੈਟਰੋ ਨੇ ਟਵੀਟ ਕਰ ਦੱਸਿਆ ਕਿ ਸਮੇਯਪੁਰ ਬਾਦਲੀ, ਰੋਹਿਨੀ ਸੈਕਟਰ 18/19, ਹੈਦਰਪੁਰ ਬਾਦਲੀ ਮੋੜ, ਜਹਾਂਗੀਰ ਪੁਰੀ, ਆਦਰਸ਼ਨਗਰ, ਆਜਾਦਪੁਰ, ਮਾਡਲ ਟਾਊਨ, ਜੀਟੀਬੀ ਨਗਰ, ਯੂਨੀਵਰਸਿਟੀ ਅਤੇ ਸਿਵਲ ਲਾਇਨਜ਼, ਇੰਦਰਪ੍ਰਸਥ ਮੈਟਰੋ ਸਟੇਸ਼ਨ ਉਤੇ ਐਂਟਰੀ ਅਤੇ ਬਾਹਰ ਜਾਣਾ ਬੰਦ ਕਰ ਦਿੱਤਾ ਹੈ।
Delhi metro services
ਉਥੇ, ਦਿੱਲੀ-ਮੇਰਠ ਐਕਸਪ੍ਰੈਸਵੇਅ ਉਤੇ ਪਾਂਡਵ ਨਗਰ ਦੇ ਨੇੜੇ ਵੀ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚਾਲੇ ਝੜਪ ਹੋ ਗਈ। ਕਿਸਾਨਾਂ ਦੀ ਟ੍ਰੈਕਟਰ ਪਰੇਡ ਦਾ ਸਮਾਂ ਗਣਤੰਤਰ ਦਿਵਸ ਪਰੇਡ ਤੋਂ ਬਾਅਦ ਦਾ ਤੈਅ ਕੀਤਾ ਗਿਆ ਹੈ।