
ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਦੇਵੇਂਦਰ ਕੁਮਾਰ ਨੇ ਆਪਣੀ ਜਾਨ ਕਿਉਂ ਲਈ।
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਦੇਵੇਂਦਰ ਕੁਮਾਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੇਵੇਂਦਰ ਕੁਮਾਰ ਦਿੱਲੀ ਪੁਲਿਸ ਵਿਚ ਹੈੱਡ ਕਾਂਸਟੇਬਲ ਸਨ। ਫਿਲਹਾਲ ਦੇਵੇਂਦਰ ਕੁਮਾਰ ਪਹਾੜਗੰਜ ਥਾਣੇ 'ਚ ਤਾਇਨਾਤ ਸੀ। ਉਹਨਾਂ ਨੇ ਬੀਤੀ ਰਾਤ ਬੈਰਕ ਨੰਬਰ ਤਿੰਨ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਕੋਲੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਫਿਲਹਾਲ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਦੇਵੇਂਦਰ ਕੁਮਾਰ ਨੇ ਆਪਣੀ ਜਾਨ ਕਿਉਂ ਲਈ।