IBM ਨੇ ਆਪਣੇ ਫੈਸਲੇ ਬਾਰੇ ਕਿਹਾ ਕਿ ਇਹ ਫੈਸਲਾ ਸਾਲਾਨਾ ਨਕਦੀ ਟੀਚਾ ਹਾਸਲ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਲਿਆ ਗਿਆ ਹੈ।
ਨਵੀਂ ਦਿੱਲੀ: ਹਾਲ ਹੀ 'ਚ ਮਾਈਕ੍ਰੋਸਾਫਟ, ਗੂਗਲ, ਅਮੇਜ਼ਨ, ਸਵਿਗੀ ਸ਼ੇਅਰ ਚੈਟ ਨੇ ਆਪਣੇ ਕਰਮਚਾਰੀਆਂ ਨੂੰ ਇਹ ਕਹਿ ਕੇ ਨੌਕਰੀ ਤੋਂ ਕੱਢ ਦਿੱਤਾ ਸੀ ਕਿ ਬਾਕੀ ਲੋਕਾਂ ਦੀ ਸੁਰੱਖਿਅਤ ਨੌਕਰੀ ਲਈ ਅਜਿਹਾ ਕਰਨਾ ਜ਼ਰੂਰੀ ਹੈ। ਹੁਣ ਇਸੇ ਕ੍ਰਮ ਵਿਚ IBM ਨੇ ਵੀ ਆਪਣੇ 3900 ਕਰਮਚਾਰੀਆਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਬੱਲੇਬਾਜ਼ਾਂ ਦੀ ODI ਰੈਂਕਿੰਗ 'ਚ ਨੰਬਰ-6 'ਤੇ ਪਹੁੰਚੇ ਸ਼ੁਭਮਨ ਗਿੱਲ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਵੀ ਪਛਾੜਿਆ
IBM ਨੇ ਆਪਣੇ ਫੈਸਲੇ ਬਾਰੇ ਕਿਹਾ ਕਿ ਇਹ ਫੈਸਲਾ ਸਾਲਾਨਾ ਨਕਦੀ ਟੀਚਾ ਹਾਸਲ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਲਿਆ ਗਿਆ ਹੈ। ਇਸ ਸਭ ਦੇ ਵਿਚਕਾਰ ਕੰਪਨੀ ਦੇ ਸੀਐਫਓ ਜੇਮਸ ਕਾਵਨਾ ਦਾ ਕਹਿਣਾ ਹੈ ਕਿ ਇਹਨਾਂ ਹਲਾਤਾਂ ਵਿਚਕਾਰ ਵੀ ਕੰਪਨੀ ਗਾਹਕਾਂ ਨਾਲ ਸਬੰਧਤ ਆਰ ਐਂਡ ਡੀ ਦੇ ਮੱਦੇਨਜ਼ਰ ਭਰਤੀ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 10% ਡਿੱਗੇ
IBM ਨੇ ਕਿਹਾ ਕਿ ਨਤੀਜੇ ਵਜੋਂ ਛਾਂਟੀ ਜਨਵਰੀ-ਮਾਰਚ ਦੀ ਮਿਆਦ ਵਿਚ 300 ਮਿਲੀਅਨ ਡਾਲਰ ਚਾਰਜ ਦਾ ਕਾਰਨ ਬਣ ਸਕਦੀ ਹੈ ਪਰ ਕੰਪਨੀ ਦੇ ਮੁੱਖ ਵਿੱਤੀ ਅਧਿਕਾਰੀ ਜੇਮਜ਼ ਕੈਵਾਨੌਗ ਨੇ ਦੱਸਿਆ ਕਿ IBM ਫੋਕਸ ਖੇਤਰਾਂ ਵਿਚ ਭਰਤੀ ਜਾਰੀ ਰੱਖੇਗਾ।