ਮੈਟਰੋ ਪਾਇਲਟ ਤ੍ਰਿਪਤੀ ਸ਼ੇਟੇ ਨੇ ਪ੍ਰਧਾਨ ਮੰਤਰੀ ਨੂੰ ਕਰਵਾਈ ਯਾਤਰਾ, ਤਿੰਨ ਸਾਲ ਨੌਕਰੀ ਲਈ ਕੀਤਾ ਸੀ ਸੰਘਰਸ਼
Published : Jan 20, 2023, 2:55 pm IST
Updated : Jan 20, 2023, 2:55 pm IST
SHARE ARTICLE
Woman engineer who struggled for job for 3 years steers PM on his Metro ride
Woman engineer who struggled for job for 3 years steers PM on his Metro ride

ਕਿਹਾ- 91 ਪਾਇਲਟਾਂ ਵਿਚੋਂ ਮੈਨੂੰ ਮੌਕਾ ਮਿਲਣਾ ਵੱਡੀ ਗੱਲ ਹੈ, ਮੇਰੀ ਸਖ਼ਤ ਮਿਹਨਤ ਦਾ ਮੁੱਲ ਪਿਆ

 

ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਧੇਰੀ ਦੇ ਗੁੰਡਾਵਲੀ ਸਟੇਸ਼ਨ ਤੋਂ ਮੁੰਬਈ ਮੈਟਰੋ ਲਾਈਨ 2ਏ ਅਤੇ 7 ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ। ਜਿਸ ਤੋਂ ਬਾਅਦ ਪੀਐਮ ਮੋਦੀ ਨੇ ਵੀ ਮੈਟਰੋ ਵਿਚ ਸਫਰ ਕੀਤਾ। ਇਸ ਮੈਟਰੋ ਨੂੰ ਮਹਿਲਾ ਪਾਇਲਟ ਤ੍ਰਿਪਤੀ ਸ਼ੇਟੇ ਨੇ ਚਲਾਇਆ ਸੀ।

ਇਹ ਵੀ ਪੜ੍ਹੋ: ਇਟਲੀ ਦੇ ਲੰਮਬਾਰਦੀਆ ਸੂਬੇ ਦੀਆਂ ਚੋਣਾਂ ’ਚ ਸਿਆਸੀ ਕਿਸਮਤ ਅਜ਼ਮਾਉਣਗੇ ਇਹ ਸਿੱਖ ਚਿਹਰੇ

ਮੁੰਬਈ ਮੈਟਰੋ ਨੂੰ ਚਲਾਉਣ ਲਈ 91 ਪਾਇਲਟ ਹਨ, ਜਿਨ੍ਹਾਂ 'ਚੋਂ 21 ਔਰਤਾਂ ਹਨ, ਇਹਨਾਂ 'ਚੋਂ ਇਕ ਤ੍ਰਿਪਤੀ ਹੈ। ਜਦੋਂ ਉਸ ਨੂੰ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਵੀ ਮੈਟਰੋ ਵਿਚ ਸਫ਼ਰ ਕਰਨਗੇ, ਤਾਂ ਉਹ ਇਹ ਸੁਣ ਕੇ ਬਹੁਤ ਖੁਸ਼ ਹੋ ਗਈ। ਤ੍ਰਿਪਤੀ (27) ਨੇ ਅਪ੍ਰੈਲ 2022 ਵਿਚ ਪ੍ਰਾਜੈਕਟ ਦੇ ਪਹਿਲੇ ਪੜਾਅ ਦੇ ਉਦਘਾਟਨ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਵੀ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ: ਗੂਗਲ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ: ਇਕ ਹਫ਼ਤੇ ਵਿਚ ਜਮ੍ਹਾਂ ਕਰਵਾਉਣੇ ਪੈਣਗੇ ਜੁਰਮਾਨੇ ਦੇ 138 ਕਰੋੜ

ਤ੍ਰਿਪਤੀ ਨੇ ਕਿਹਾ, “ਜਦੋਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਮੈਟਰੋ ਵਿਚ ਯਾਤਰਾ ਕੀਤੀ ਤਾਂ ਮੈਨੂੰ ਮੈਟਰੋ ਚਲਾਉਣ ਦਾ ਮੌਕਾ ਮਿਲਿਆ। ਮੈਂ ਬਹੁਤ ਉਤਸ਼ਾਹਿਤ ਅਤੇ ਖੁਸ਼ ਸੀ, ਮੇਰੇ ਲਈ ਇਹ ਇਕ ਸਨਮਾਨ ਸੀ।" ਮਹਾਰਾਸ਼ਟਰ ਦੇ ਔਰੰਗਾਬਾਦ (ਹੁਣ ਸੰਭਾਜੀਨਗਰ) ਦੀ ਰਹਿਣ ਵਾਲੀ ਤ੍ਰਿਪਤੀ ਸ਼ੇਟੇ ਇਕ ਆਮ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਡਿਪਲੋਮਾ ਅਤੇ ਬੈਚਲਰ ਕੀਤਾ ਹੈ। ਇਸ ਤੋਂ ਬਾਅਦ ਸਾਲ 2020 'ਚ ਉਸ ਨੇ ਹੈਦਰਾਬਾਦ 'ਚ ਮੈਟਰੋ ਪਾਇਲਟ ਦੀ ਸਿਖਲਾਈ ਵੀ ਲਈ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਧੀ ਨੇ ਇਟਲੀ ’ਚ ਵਧਾਇਆ ਮਾਣ, ਮਾਸਟਰ ਡਿਗਰੀ ’ਚ ਹਾਸਲ ਕੀਤਾ ਪਹਿਲਾ ਸਥਾਨ

ਤ੍ਰਿਪਤੀ ਸ਼ੇਟੇ ਨੇ ਦੱਸਿਆ ਕਿ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਨੂੰ ਤਿੰਨ ਸਾਲ ਨੌਕਰੀ ਲਈ ਸੰਘਰਸ਼ ਕਰਨਾ ਪਿਆ। ਇਕ ਔਰਤ ਹੋਣ ਦੇ ਨਾਤੇ ਇਹ ਮੌਕਾ ਮਿਲਣਾ ਮੇਰੇ ਲਈ ਇੱਕ ਵੱਡੀ ਪ੍ਰਾਪਤੀ ਹੈ। ਖਾਸ ਤੌਰ 'ਤੇ 91 ਪਾਇਲਟਾਂ ਵਿਚੋਂ ਮੇਰੀ ਚੋਣ ਹੋਈ, ਮੇਰੀ ਸਖ਼ਤ ਮਿਹਨਤ ਦਾ ਮੁੱਲ ਪਿਆ ਹੈ। ਫਿਲਹਾਲ ਮੈਂ ਇਹ ਕਹਿ ਸਕਦੀ ਹਾਂ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੈ ਅਤੇ ਜੋ ਮਿਹਨਤ ਕਰਦੇ ਹਨ ਉਹਨਾਂ ਨੂੰ ਆਪਣੀ ਮੰਜ਼ਿਲ ਜ਼ਰੂਰ ਮਿਲਦੀ ਹੈ।

Tags: metro, pm modi

Location: India, Maharashtra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement