ਡੇਵਿਡ ਕੈਰਿਕ ਨੂੰ ਦੋ ਦਹਾਕਿਆਂ ਦੌਰਾਨ 49 ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਵਿਚੋਂ 12 ਔਰਤਾਂ ਖ਼ਿਲਾਫ਼ ਬਲਾਤਕਾਰ ਦੇ 24 ਕੇਸ ਦਰਜ ਹਨ।
ਲੰਡਨ: ਬਰਤਾਨੀਆ ਦੀ ਰਾਜਧਾਨੀ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਦੇ ਇਕ ਹਥਿਆਰਬੰਦ ਅਧਿਕਾਰੀ ਨੇ ਆਪਣੀ 18 ਸਾਲਾਂ ਦੀ ਨੌਕਰੀ ਦੌਰਾਨ 24 ਬਲਾਤਕਾਰ ਕੀਤੇ। ਡੇਟਿੰਗ ਵੈੱਬਸਾਈਟਾਂ ਰਾਹੀਂ ਪੀੜਤਾਂ ਵਿਚੋਂ ਕੁਝ ਨੂੰ ਮਿਲਣ ਵਾਲੇ 48 ਸਾਲਾ ਡੇਵਿਡ ਕੈਰਿਕ ਨੂੰ ਦੋ ਦਹਾਕਿਆਂ ਦੌਰਾਨ 49 ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਇਹਨਾਂ ਵਿਚੋਂ 12 ਔਰਤਾਂ ਖ਼ਿਲਾਫ਼ ਬਲਾਤਕਾਰ ਦੇ 24 ਕੇਸ ਦਰਜ ਹਨ।
ਇਹ ਵੀ ਪੜ੍ਹੋ: ਗੁਰਦਾਸਪੁਰ: ਕੌਮਾਂਤਰੀ ਸਰਹੱਦ ’ਤੇ ਮੁੜ ਡਰੋਨ ਦੀ ਦਸਤਕ: ਤਲਾਸ਼ੀ ਦੌਰਾਨ 4 ਚੀਨੀ ਪਿਸਤੌਲ ਤੇ 8 ਮੈਗਜ਼ੀਨ ਬਰਾਮਦ
ਮੈਟਰੋਪੋਲੀਟਨ ਪੁਲਿਸ ਨੇ 2000 ਤੋਂ 2021 ਦਰਮਿਆਨ ਹੋਈਆਂ ਇਹਨਾਂ ਘਟਨਾਵਾਂ ਲਈ ਮੁਆਫੀ ਮੰਗੀ ਹੈ। ਕੈਰਿਕ ਦੀ ਪ੍ਰੇਮਿਕਾ ਨੇ ਵੀ ਉਸ ਬਾਰੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਡੇਵਿਡ ਕੈਰਿਕ 2001 ਵਿਚ ਮੈਟਰੋਪੋਲੀਟਨ ਪੁਲਿਸ ਵਿਚ ਭਰਤੀ ਹੋਇਆ ਸੀ। ਉਸ ਨੇ ਸ਼ੁਰੂ ਵਿਚ ਮਰਟਨ ਅਤੇ ਬਾਰਨੇਟ ਵਿਚ ਇਕ ਰਿਸਪਾਂਸ ਅਧਿਕਾਰੀ ਵਜੋਂ ਕੰਮ ਕੀਤਾ। 2009 ਵਿਚ ਉਸ ਨੂੰ ਸੰਸਦੀ ਅਤੇ ਰਾਜਨੀਤਿਕ ਸੁਰੱਖਿਆ ਕਮਾਂਡ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਉਹ ਆਪਣੀ ਗ੍ਰਿਫਤਾਰੀ ਅਤੇ ਮੁਅੱਤਲੀ ਤੱਕ ਉਸੇ ਵਿਭਾਗ ਵਿਚ ਰਿਹਾ।
ਇਹ ਵੀ ਪੜ੍ਹੋ: ਪੁਲਿਸ ਵਰਦੀ ਦੀ ‘ਦੁਰਵਰਤੋਂ’ ਨੂੰ ਲੈ ਕੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ, ਅਦਾਲਤ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਕੈਰਿਕ ਦੇ ਘਿਨਾਉਣੇ ਅਪਰਾਧ ਦਾ ਅੰਤ ਉਦੋਂ ਹੋਇਆ ਜਦੋਂ ਇਕ ਹੋਰ ਪੁਲਿਸ ਬਲਾਤਕਾਰੀ ਨੂੰ ਜੇਲ੍ਹ ਵਿਚ ਬੰਦ ਕਰਨ ਤੋਂ ਬਾਅਦ ਇਕ ਬਹਾਦਰ ਪੀੜਤ ਅੱਗੇ ਆਈ। ਕੈਰਿਕ 16 ਜਨਵਰੀ ਨੂੰ ਸਾਊਥਵਾਰਕ ਕਰਾਊਨ ਕੋਰਟ ਵਿਚ ਪੇਸ਼ ਹੋਇਆ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਉਸ ਦੀ ਸਜ਼ਾ 'ਤੇ 6 ਫਰਵਰੀ ਨੂੰ ਸੁਣਵਾਈ ਹੋਵੇਗੀ।
ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਦੀਆਂ ਤਰੀਕਾਂ ’ਚ ਬਦਲਾਅ
ਮੈਟਰੋਪੋਲੀਟਨ ਪੁਲਿਸ ਦੀ ਸਹਾਇਕ ਕਮਿਸ਼ਨਰ ਬਾਰਬਰਾ ਗ੍ਰੇ ਨੇ ਕੈਰਿਕ ਦੇ ਪੀੜਤਾਂ ਤੋਂ ਮੁਆਫੀ ਮੰਗੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਕੇ ਵਿਚ 1,000 ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਜਿਨਸੀ ਅਪਰਾਧਾਂ ਅਤੇ ਘਰੇਲੂ ਹਿੰਸਾ ਦੇ 1,600 ਤੋਂ ਵੱਧ ਦਾਅਵਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਗ੍ਰਹਿ ਸਕੱਤਰ ਸੁਏਲਾ ਬ੍ਰੇਵਰਮੈਨ ਨੇ ਕੈਰਿਕ ਦੇ ਅਪਰਾਧਾਂ ਨੂੰ "ਪੁਲੀਸਿੰਗ ਅਤੇ ਮੈਟਰੋਪੋਲੀਟਨ ਪੁਲਿਸ ਲਈ ਇਕ ਕਾਲਾ ਦਿਨ" ਕਿਹਾ ਹੈ।