
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ PoK ਵਿਚ ਵੜਕੇ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਗਿਆ ਹੈ। ਹਵਾਈ ਫੌਜ...
ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ PoK ਵਿਚ ਵੜਕੇ ਏਅਰ ਸਟ੍ਰਾਈਕ ਨੂੰ ਅੰਜਾਮ ਦਿੱਤਾ ਗਿਆ ਹੈ। ਹਵਾਈ ਫੌਜ ਦਾ ਮਿਰਾਜ ਜਹਾਜ਼ਾਂ ਨੇ ਮੰਗਲਵਾਰ ਸਵੇਰੇ 3.30 ਵਜੇ ਬਾਲਾਕੋਟ ਅਤੇ ਮੁਜੱਫਰਾਬਾਦ ਦੇ ਆਲੇ-ਦੁਆਲੇ ਅਤਿਵਾਦੀ ਟਿਕਾਣਿਆ ਨੂੰ ਨਿਸ਼ਾਨਾ ਬਣਾਇਆ ਹੈ। ਰਾਸ਼ਟਰੀ ਸੁਰੱਖਿਆ ਸਲਾਹਾਕਾਰ (NSA) ਅਜੀਤ ਡੋਭਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਹੈ।
Ajit Dowal
ਭਾਰਤੀ ਹਵਾਈ ਫੌਜ ਨੇ ਸਵੇਰੇ ਕਰੀਬ 3 ਵਜੇ 12 ਮਿਰਾਜ ਜਹਾਜ਼ਾਂ ਦੇ ਜਰੀਏ ਇਸ ਏਅਰ ਸਟਰਾਇਕ ਨੂੰ ਅੰਜਾਮ ਦਿੱਤਾ ਹੈ। ਇਸ ਸਟਰਾਇਕ ਵਿਚ ਜੈਸ਼ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਜੈਸ਼ ਦਾ ਕੰਟਰੋਲ ਰੂਮ ਅਲਫਾ-3 ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਫੌਜ ਅਤੇ ਰੱਖਿਆ ਮੰਤਰਾਲਾ ਦੁਪਹਿਰ ਵਿਚ ਇਸ ਪੂਰੀ ਕਾਰਵਾਈ ਬਾਰੇ ਮੀਡੀਆ ਨੂੰ ਦੱਸਾਂਗੇ। ਇਸ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਟਲੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ।
Mirage
ਅਹਿਮ ਨੇਤਾਵਾਂ ਦੇ ‘ਚ ਇਸ ਕਾਰਵਾਈ ਬਾਰੇ ਅਗਲੀ ਰਣਨੀਤੀ ਉੱਤੇ ਚਰਚਾ ਸੰਭਵ ਹੈ। ਨਾਲ ਹੀ ਪਾਕਿਸਤਾਨ ਵਲੋਂ ਅੱਗੇ ਚੁੱਕੇ ਜਾਣ ਵਾਲੇ ਕਦਮ ਉਤੇ ਵੀ ਗੱਲਬਾਤ ਹੋ ਸਕਦੀ ਹੈ। ਇਸ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਵਿਚ ਹੜਕੰਪ ਮੱਚ ਗਿਆ ਹੈ ਅਤੇ ਇਸਲਾਮਾਬਾਦ ‘ਚ ਵਿਦੇਸ਼ ਮੰਤਰਾਲਾ ਵਲੋਂ ਤੁਰੰਤ ਬੈਠਕ ਬੁਲਾਈ ਗਈ ਹੈ। ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੀ ਫੌਜ ਠੀਕ ਸਮੇਂ ‘ਤੇ ਆਪਣੇ ਤਰੀਕੇ ਨਾਲ ਇਸ ਹਮਲੇ ਦਾ ਜਵਾਬ ਦੇਵੇਗੀ।
Mirage
ਇਸ ਬਿਆਨ ਤੋਂ ਬਾਅਦ ਪਾਕਿਸਤਾਨ ਵਿਚ ਡਰ ਸੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦੇ ਸਾਹਮਣੇ ਗੱਲਬਾਤ ਤੱਕ ਦਾ ਪ੍ਰਸਤਾਵ ਰੱਖਿਆ ਸੀ। ਪਰ ਪਾਕਿਸਤਾਨ ਫਿਰ ਵੀ ਬਾਜ ਨਹੀਂ ਆਇਆ ਹੈ ਅਤੇ 14 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਲਗਾਤਾਰ ਸੀਜਫਾਇਰ ਦੀ ਉਲੰਘਣਾ ਕਰ ਰਿਹਾ ਹੈ। ਹਵਾਈ ਫੌਜ ਦੀ ਇਸ ਕਾਰਵਾਈ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਪ੍ਰਸੰਸਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਹਵਾਈ ਫੌਜ ਦੇ ਜਵਾਨਾਂ ਨੂੰ ਸਲਾਮ ਕੀਤਾ ਹੈ ਨਾਲ ਹੀ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਤਮਾਮ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਭਾਰਤੀ ਹਵਾ ਫੌਜ ਦੀ ਇਸ ਕਾਰਵਾਈ ਉੱਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
Mirage
ਪੁਲਵਾਮਾ ਵਿਚ 44 CRPF ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦੇ ਹੋਏ ਅਤਿਵਾਦ ਦੇ ਵਿਰੁੱਧ ਕਾਰਵਾਈ ਦੇ ਸੰਕੇਤ ਦਿੱਤੇ ਹਨ। ਇੱਥੇ ਤੱਕ ਬੀਤੇ ਦਿਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੱਕ ਇਹ ਕਹਿ ਚੁੱਕੇ ਹਨ ਕਿ ਮੌਜੂਦਾ ਮਾਹੌਲ ਨੂੰ ਵੇਖਦੇ ਹੋਏ ਭਾਰਤ ਕੁੱਝ ਵੱਡਾ ਕਰਨ ਵਾਲਾ ਹੈ।