
ਸਮ੍ਰਿਤੀ ਨੇ ਮਮਤਾ ਸਰਕਾਰ ਖ਼ਿਲਾਫ਼ ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਸਕੂਟੀ ਮੁਹਿੰਮ ਚਲਾਈ।
ਪਰਾਗਨਾ:ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਵਿਚਕਾਰ ਰਾਜਨੀਤਿਕ ਤਕਰਾਰਬਾਜ਼ੀ ਦਿਨੋਂ ਦਿਨ ਵਧਦੀ ਜਾ ਰਹੀ ਹੈ । ਸਮ੍ਰਿਤੀ ਇਰਾਨੀ ਨੇ ਅਪਣੇ ਟਵੀਟ ਰਾਹੀਂ ਕਿਹਾ ਅਸੀਂ ਧੰਨਵਾਦੀ ਹਾਂ ਕਿ ਬੰਗਾਲ ਦੇ ਲੋਕ ਸਾਡੀ ਯਾਤਰਾ ਵਿਚ ਜਾਂ ਸਾਡੀ ਸੀਨੀਅਰ ਲੀਡਰਸ਼ਿਪ ਦੁਆਰਾ ਕੀਤੇ ਜਾ ਰਹੇ ਪ੍ਰੋਗਰਾਮਾਂ ਵਿਚ ਸਾਡੀ ਸਹਾਇਤਾ ਕਰਨ ਲਈ ਵੱਡੀ ਗਿਣਤੀ ਵਿਚ ਬਾਹਰ ਆ ਰਹੇ ਹਨ,ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਵਾਰ ਪੱਛਮੀ ਬੰਗਾਲ ਵਿਚ ਤੁਸੀਂ ਕਮਲ ਖਿੜਦਾ ਵੇਖੋਂਗੇ ।
photoਜ਼ਿਕਰਯੋਗ ਹੈ ਕਿ ਬੰਗਾਲ ਵਿੱਚ ਚੱਲ ਰਹੀ ਰਾਜਨੀਤਿਕ ਉਥਲ-ਪੁਥਲ ਸੜਕਾਂ ‘ਤੇ ਆ ਗਈ ਹੈ। ਰਾਜ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਬਾਅਦ ਹੁਣ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਸਕੂਟੀ ‘ਤੇ ਨਜ਼ਰ ਆਈ । ਸਮ੍ਰਿਤੀ ਨੇ ਮਮਤਾ ਸਰਕਾਰ ਖ਼ਿਲਾਫ਼ ਪੱਛਮੀ ਬੰਗਾਲ ਦੇ ਦੱਖਣੀ 24 ਪਰਗਣਾ ਜ਼ਿਲ੍ਹੇ ਵਿੱਚ ਸਕੂਟੀ ਮੁਹਿੰਮ ਚਲਾਈ। ਉਨ੍ਹਾਂ ਦੇ ਨਾਲ ਭਾਜਪਾ ਨੇਤਾ ਰੂਪਾ ਗਾਂਗੁਲੀ ਅਤੇ ਹੋਰ ਵੀ ਸਨ।
Mamata Banerjee,ਮਮਤਾ ਬੈਨਰਜੀ 'ਤੇ ਹਮਲਾ ਕਰਦਿਆਂ ਭਾਜਪਾ ਨੇਤਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੀਆਂ ਯੋਜਨਾਵਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਦਾ ਭਾਵ ਸਿਰਫ ਸ਼ਕਤੀ ਹੈ,ਸੇਵਾ ਨਹੀਂ । ਉਨ੍ਹਾਂ ਦੋਸ਼ ਲਾਇਆ ਕਿ ਟੀਐਮਸੀ ਰਾਜਨੀਤੀ ਨੂੰ ਸਾਡੇ ਲਈ ਖੇਡ ਸਮਝਦੀ ਹੈ ਰਾਜਨੀਤੀ ਇਕ ਮਾਧਿਅਮ ਹੈ ਜਿਸ ਰਾਹੀਂ ਅਸੀਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ । ਇੰਨਾ ਹੀ ਨਹੀਂ, ਸਮ੍ਰਿਤੀ ਈਰਾਨੀ ਨੇ ਕੇਰਲ ਵਿਚ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ । ਉਹ ਫੁੱਟ ਦਾ ਕਾਰਨ ਬਣਦੇ ਹਨ।