Advertisement
  ਖ਼ਬਰਾਂ   ਰਾਸ਼ਟਰੀ  26 Feb 2021  ਚੋਣ ਕਮਿਸ਼ਨ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਕੀਤਾ ਐਲਾਨ

ਚੋਣ ਕਮਿਸ਼ਨ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ
Published Feb 26, 2021, 6:04 pm IST
Updated Feb 26, 2021, 6:22 pm IST
ਪੱਛਮੀ ਬੰਗਾਲ ਵਿਚ 294, ਤਾਮਿਲਨਾਡੂ ਵਿਚ 234 , ਕੇਰਲ ਵਿਚ 140 , ਅਸਾਮ ਵਿਚ 126 ਅਤੇ ਪੁਡੂਚੇਰੀ ਵਿਚ 30 ਸੀਟਾਂ ਲਈ ਵੋਟਾਂ ਪੈਣੀਆਂ ਹਨ।
Election commission
 Election commission

ਨਵੀਂ ਦਿੱਲੀ: ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਅਸਾਮ,ਕੇਰਲ,ਤਾਮਿਲਨਾਡੂ,ਪੱਛਮੀ ਬੰਗਾਲ ਅਤੇ ਪੁਡੂਚੇਰੀ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਦਿੱਲੀ ਦੇ ਵਿਗਿਆਨ ਭਵਨ ਵਿੱਚ ਸ਼ਾਮ 4.30 ਵਜੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੋਲ ਪੈਨਲ ਨੇ ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਕਾਰਜਕਾਲ ਘੋਸ਼ਿਤ ਕੀਤਾ । ਰਾਜਾਂ ਵਿਚ ਅਪ੍ਰੈਲ-ਮਈ ਵਿੱਚ ਚੋਣਾਂ ਹੋਣ ਵਾਲੇ ਹਨ।

photophotoਚੋਣ ਕਮਿਸ਼ਨ ਨੇ ਪੰਜ ਰਾਜਾਂ ਚ ਚੋਣਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਸਾਰੇ ਨਤੀਜੇ ਮਈ ਨੂੰ ਆਉਣਗੇ । ਆਸ਼ਾਮ ਚੋਂ ਤਿੰਨ ਗੇੜ੍ਹਾਂ ਵਿੱਚ ਚੋਣਾਂ ਹੋਣਗੀਆਂ। ਪਹਿਲੇ ਗੇੜ ਦੀਆਂ ਚੋਣਾਂ ਵਿੱਚ 27 ਮਾਰਚ ਨੂੰ ਅਤੇ ਤੀਸਰੇ ਗੇੜ ਦੀਆਂ ਚੋਣਾਂ 6 ਅਪ੍ਰੈਲ ਨੂੰ , ਉਨ੍ਹਾਂ ਦੱਸਿਆ ਕਿ ਕੇਰਲਾ, ਤਾਮਿਲਨਾਡੂ ਅਤੇ ਪੁਡੁਚੇਰੀ ਵਿਚੋਂ 6 ਅਪ੍ਰੈਲ ਨੂੰ ਚੋਣਾਂ ਹੋਣਗੀਆਂ, ਪੱਛਮੀ ਬੰਗਾਲ ਵਿੱਚ ਅੱਠ ਗੇੜਾਂ ਵਿਚ ਚੋਣਾਂ ਹੋਣਗੀਆਂ ।

photophotoਪੱਛਮੀ ਬੰਗਾਲ ਵਿੱਚ 8 ਗੇੜਾਂ ਦੀਆਂ ਚੋਣਾਂ ਵਿਚ ਪਹਿਲੇ ਗੇੜ ਦੀਆਂ ਚੋਣਾਂ 27 ਮਾਰਚ ਨੂੰ, ਦੁਜੇ ਗੇੜ ਦੀਆਂ 1 ਅਪ੍ਰੈਲ ਨੂੰ, ਤੀਜੇ ਦੀਆਂ 6 ਅਪ੍ਰੈਲ, ਚੌਥੇ ਦੀਆਂ 10 ਅਪ੍ਰੈਲ ਨੂੰ , ਪੰਜਵੇਂ ਗੇੜ ਦੀਆਂ 17 ਅਪ੍ਰੈਲ ਨੂੰ, ਛੇਵੇਂ ਦੀਆਂ 22 ਅਪ੍ਰੈਲ ਨੂੰ, ਸੱਤਵੇਂ ਦੀਆਂ 26 ਅਪ੍ਰੈਲ ਨੂੰ ਅਤੇ ਅੱਠਵੇਂ ਗੇੜ ਦੀਆਂ ਚੋਣਾਂ 29 ਅਪਰੈਲ ਨੂੰ ਹੋਣਗੀਆਂ। ਪੱਛਮੀ ਬੰਗਾਲ ਵਿਚ 294,ਤਾਮਿਲਨਾਡੂ ਵਿਚ 234 ਸੀਟਾਂ,ਕੇਰਲ ਵਿਚ 140 ਸੀਟਾਂ, ਅਸਾਮ ਵਿਚ 126 ਅਤੇ ਪੁਡੂਚੇਰੀ ਵਿਚ 30 ਸੀਟਾਂ ਲਈ ਵੋਟਾਂ ਪੈਣੀਆਂ ਹਨ। 

Advertisement
Advertisement
Advertisement