
ਸ਼ੇਅਰ ਬਾਜ਼ਾਰ 1940 ਅੰਕ ਹੇਠਾਂ ਆ ਗਿਆ
ਮੁੰਬਈ : ਸ਼ੇਅਰ ਬਾਜ਼ਾਰਾਂ ਵਿਚ ਸ਼ੁਕਰਵਾਰ ਨੂੰ ਵੱਡੀ ਗਿਰਾਵਟ ਆਈ ਅਤੇ ਸ਼ੇਅਰ ਬਾਜ਼ਾਰ 1940 ਅੰਕ ਹੇਠਾਂ ਆ ਗਿਆ। ਬਾਂਡ ਬਾਜ਼ਾਰ ਵਿਚ ਰਿਟਰਨ ਵਧਦ ਨਾਲ ਨਿਵੇਸ਼ਕਾਂ ਦੇ ਜੋਖਮ ਭਰੇ ਬਾਜ਼ਾਰ ਤੋਂ ਦੂਰ ਹੋਣ ਵਿਚਾਲੇ ਆਲਮੀ ਪੱਧਰ ’ਤੇ ਚਾਰੇ ਪਾਸਿਉਂ ਵੇਚ ਨਾਲ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਆਈ। 30 ਸ਼ੇਅਰਾਂ ਵਾਲੇ ਬੀਐਸਈ ਸੈਂਸੈਕਸ 1,939.32 ਅੰਕ ਭਾਵ 3.80 ਫ਼ੀ ਸਦੀ ਡਿਗ ਕੇ 49,099.99 ਅੰਕ ’ਤੇ ਬੰਦ ਹੋਇਆ।
stock market
ਇਸੇ ਤਰ੍ਹਾਂ ਐਨਐਸਈ ਨਿਫ਼ਟੀ 568.20 ਅੰਕ ਭਾਵ 3.76 ਫ਼ੀ ਸਦੀ ਦਾ ਗੋਤਾ ਲਗਾ ਕੇ 14,529.15 ਅੰਕ ’ਤੇ ਬੰਦ ਹੋਇਆ। ਸ਼ੇਅਰ ਬਾਜ਼ਾਰ ਦੇ ਸਾਰੇ ਸ਼ੇਅਰ ਘਾਟੇ ਵਿਚ ਰਹੇ। ਓਐਨਜੀਸੀ ਵਿਚ ਸੱਭ ਤੋਂ ਜ਼ਿਆਦਾ ਕਰੀਬ 6.50 ਫ਼ੀ ਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, ਬਜਾਜ ਫ਼ਿਨਸਰਵੇ, ਐਕਸਿਸ ਬੈਂਕ, ਕੋਟਕ ਬੈਂਕ, ਪਾਵਰ ਗਰਿਡ, ਐਚਡੀਐਫ਼ਸੀ, ਬਜਾਜ ਫ਼ਾਈਨਾਂਸ ਅਤੇ ਆਈਸੀਆਈਸੀਆਈ ਬੈਂਕ ਵੀ ਹੇਠਾਂ ਆਏ।
Stock market
ਖੰਡਵਾਰ ਸੂਚਕ ਅੰਕਾਂ ਵਿਚ ਬੈਂਕ ਸੂਚਕ ਅੰਕ ਵਿਚ 4.8 ਫ਼ੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ। ਵਿੱਤੀ ਅਤੇ ਦੂਰ ਸੰਚਾਰ ਸੂਚਕ ਵਿਚ ਅੰਕ ਕ੍ਰਮਵਾਰ : 4.9 ਫ਼ੀ ਸਦੀ ਅਤੇ 3.85 ਫ਼ੀ ਸਦੀ ਦੀ ਗਿਰਾਵਟ ਆਈ।
stock market
ਏਸ਼ੀਆ ਦੇ ਹੋਰ ਬਾਜ਼ਾਰਾਂ ਵਿਚ ਵੀ ਭਾਰੀ ਗਿਰਾਵਟ ਰਹੀ। ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ ਖੁਲ੍ਹੇ ਯੂਰਪ ਦੇ ਪ੍ਰਮੁਖ ਬਾਜ਼ਾਰਾਂ ਵਿਚ ਵੀ ਗਿਰਾਵਟ ਦਾ ਰੁਖ਼ ਰਿਹਾ। ਮਾਹਰਾਂ ਦਾ ਮੰਨਣਾ ਹੈ ਕਿ ਬਾਂਡ ’ਤੇ ਰਿਟਰਨ ਵਧਣ ਨਾਲ ਨਿਵੇਸ਼ਕਾਂ ਦੀ ਜੋਖਮ ਭਰੇ ਬਾਜ਼ਾਰਾਂ ਵਿਚ ਰੁਚੀ ਘੱਟ ਹੋਈ ਹੈ।