
ਕਰੀਬ ਦੋ ਦਹਾਕਿਆਂ ਬਾਅਦ ਡੈਨਮਾਰਕ ਦੇ ਸ਼ਾਹੀ ਪਰਿਵਾਰ ਦੀ ਪਹਿਲੀ ਭਾਰਤ ਫੇਰੀ
ਨਵੀਂ ਦਿੱਲੀ : ਡੈਨਮਾਰਕ ਦੇ ਪ੍ਰਿੰਸ ਫਰੈਡਰਿਕ ਆਂਦਰੇ ਹੈਨਰਿਕ ਅਤੇ ਰਾਜਕੁਮਾਰੀ ਮੈਰੀ ਐਲਿਜ਼ਾਬੈਥ ਐਤਵਾਰ ਨੂੰ ਚਾਰ ਦਿਨਾਂ ਦੇ ਦੌਰੇ 'ਤੇ ਭਾਰਤ ਪਹੁੰਚੇ। ਪਿਛਲੇ ਦੋ ਦਹਾਕਿਆਂ ਵਿੱਚ ਡੈਨਮਾਰਕ ਦੇ ਸ਼ਾਹੀ ਪਰਿਵਾਰ ਦੀ ਇਹ ਪਹਿਲੀ ਭਾਰਤ ਯਾਤਰਾ ਹੈ।
ਵਿਦੇਸ਼ ਮੰਤਰਾਲੇ (MEA) ਅਨੁਸਾਰ, ਦੋਵੇਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਸੱਦੇ 'ਤੇ ਭਾਰਤ ਦੇ ਦੌਰੇ 'ਤੇ ਹਨ।ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਇਸ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਨਜ਼ਦੀਕੀ ਅਤੇ ਦੋਸਤਾਨਾ ਸਬੰਧ ਹੋਰ ਮਜ਼ਬੂਤ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਡੈਨਮਾਰਕ ਦੇ ਵਿਦੇਸ਼ ਮੰਤਰੀ ਲਾਰਸ ਲੋਕ ਰਾਸਮੁਸੇਨ, ਵਾਤਾਵਰਣ ਮੰਤਰੀ ਮੈਗਨਸ ਹਿਊਨਿਕ ਅਤੇ ਜਲਵਾਯੂ, ਊਰਜਾ ਮੰਤਰੀ ਲਾਰਸ ਅਗਾਰਡ ਵੀ ਸ਼ਾਹੀ ਜੋੜੇ ਦੇ ਨਾਲ ਹਨ।
ਇਹ ਵੀ ਪੜ੍ਹੋ : ਪੁਲਵਾਮਾ 'ਚ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਿਤ ਦਾ ਗੋਲੀ ਮਾਰ ਕੇ ਕਤਲ
ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਸੀ, ''ਇਸ ਯਾਤਰਾ ਦੌਰਾਨ ਸ਼ਾਹੀ ਜੋੜਾ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕਰੇਗਾ ਅਤੇ ਉਹ ਸੀਆਈਆਈ ਦੁਆਰਾ ਆਯੋਜਿਤ ਪ੍ਰੋਗਰਾਮ 'ਇੰਡੀਆ-ਡੈਨਮਾਰਕ: ਪਾਰਟਨਰਜ਼ ਫਾਰ ਗ੍ਰੀਨ ਐਂਡ ਸਸਟੇਨੇਬਲ ਡਿਵੈਲਪਮੈਂਟ' ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪਿੰਡ ਬੁਲਾਰਾ 'ਚ ਵੱਡੀ ਵਾਰਦਾਤ, ਡੇਅਰੀ ਸੰਚਾਲਕ ਜੋਤਰਾਮ ਤੇ ਨੌਕਰ ਭਗਵੰਤ ਸਿੰਘ ਦਾ ਕਤਲ
ਮੰਤਰਾਲੇ ਵਲੋਂ ਇਹ ਵੀ ਕਿਹਾ ਗਿਆ ਸੀ, “ਭਾਰਤ ਅਤੇ ਡੈਨਮਾਰਕ, ਜੀਵੰਤ ਅਤੇ ਆਜ਼ਾਦ ਲੋਕਤੰਤਰੀ ਦੇਸ਼ਾਂ ਦੇ ਰੂਪ ਵਿੱਚ, ਨਿਯਮ-ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਨਾਲ ਸਬੰਧਤ ਸਾਂਝੇ ਮੁੱਲਾਂ ਅਤੇ ਮਹੱਤਵਪੂਰਨ ਬਹੁਪੱਖੀ ਮੁੱਦਿਆਂ ਨੂੰ ਸਾਂਝਾ ਕਰਦੇ ਹਨ। ਇਸ ਦੌਰੇ ਤੋਂ ਭਾਰਤ ਅਤੇ ਡੈਨਮਾਰਕ ਦਰਮਿਆਨ ਨੇੜਲੇ ਅਤੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।