ਯੂਕ੍ਰੇਨ ਦੇ ਮਿਜ਼ਾਈਲ ਹਮਲੇ 'ਚ ਭਾਰਤੀ ਨੌਜਵਾਨ ਦੀ ਮੌਤ, ਰੂਸ ਫ਼ੌਜ ਵੱਲੋਂ ਲੜ ਰਿਹਾ ਸੀ ਜੰਗ
Published : Feb 26, 2024, 2:09 pm IST
Updated : Feb 26, 2024, 2:09 pm IST
SHARE ARTICLE
Indian 'helper' dies in Russian war zone
Indian 'helper' dies in Russian war zone

ਰੂਸੀ ਫੌਜ ਨਾਲ ਸਮਝੌਤੇ 'ਤੇ ਕਈ ਹੋਰ ਭਾਰਤੀਆਂ ਨੇ ਵੀ ਦੂਤਘਰ ਤੱਕ ਪਹੁੰਚ ਕੀਤੀ ਹੈ

ਯੂਕਰੇਨ -  ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਨੂੰ 2 ਸਾਲ ਹੋ ਗਏ ਹਨ। ਇਸ ਦੌਰਾਨ ਇਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਯੂਕ੍ਰੇਨ ਦੇ ਮਿਜ਼ਾਈਲ ਹਮਲੇ 'ਚ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਇਹ 23 ਸਾਲਾ ਨੌਜਵਾਨ ਗੁਜਰਾਤ ਦਾ ਰਹਿਣ ਵਾਲਾ ਸੀ ਅਤੇ ਨੌਜਵਾਨ ਰੂਸ ਫੌਜ ਵਿਚ ਸੁਰੱਖਿਆ ਸਹਾਇਕ ਵਜੋਂ ਭਰਤੀ ਹੋਇਆ ਸੀ। ਹਮਲੇ ਤੋਂ ਬਚ ਕੇ ਨਿਕਲੇ ਇਕ ਹੋਰ ਭਾਰਤੀ ਕਰਮਚਾਰੀ ਨੇ ਦੱਸਿਆ ਕਿ 21 ਫਰਵਰੀ ਨੂੰ ਯੂਕ੍ਰੇਨ ਦੇ ਹਵਾਈ ਹਮਲੇ ਵਿੱਚ ਰੂਸ ਵੱਲੋਂ ਸੁਰੱਖਿਆ ਸਹਾਇਕ ਦੇ ਰੂਪ ਵਿਚ ਨਿਯੁਕਤ ਗੁਜਰਾਤ ਦਾ 23 ਸਾਲਾ ਵਿਅਕਤੀ ਮਾਰਿਆ ਗਿਆ।

ਉਸ ਨੂੰ ਰੂਸ-ਯੂਕ੍ਰੇਨ ਸਰਹੱਦ 'ਤੇ ਡੋਨੇਟਸਕ ਖੇਤਰ 'ਚ ਤਾਇਨਾਤ ਕੀਤਾ ਗਿਆ ਸੀ। ਉਸ ਨੂੰ ਗੋਲੀ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਸੀ ਜਦੋਂ ਮਿਜ਼ਾਈਲ ਹਮਲਾ ਹੋਇਆ। ਇਸ ਹਮਲੇ ਵਿਚ ਨੌਜਵਾਨ ਦੀ ਜਾਨ ਚਲੀ ਗਈ। ਇਕ ਰਿਪੋਰਟ ਮੁਤਾਬਕ ਸੂਰਤ ਜ਼ਿਲ੍ਹੇ ਦਾ ਰਹਿਣ ਵਾਲਾ ਹੇਮਿਲ ਅਸ਼ਵਿਨਭਾਈ ਮਾਂਗੁਕੀਆ ਦਸੰਬਰ 2023 ਵਿਚ ਰੂਸ ਗਿਆ ਸੀ ਅਤੇ ਬਾਅਦ ਵਿਚ ਰੂਸੀ ਫੌਜ ਵਿਚ ਭਰਤੀ ਹੋ ਗਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿਚ ਹੇਮਿਲ ਦੇ ਪਿਤਾ ਨੇ  ਭਾਰਤੀ ਕੌਂਸਲੇਟ ਨੂੰ ਇੱਕ ਪੱਤਰ ਲਿਖ ਕੇ ਉਸ ਨੂੰ ਘਰ ਵਾਪਸ ਲਿਆਉਣ ਵਿਚ ਮਦਦ ਦੀ ਮੰਗ ਕੀਤੀ ਸੀ।

ਰੂਸੀ ਫੌਜ ਨਾਲ ਸਮਝੌਤੇ 'ਤੇ ਕਈ ਹੋਰ ਭਾਰਤੀਆਂ ਨੇ ਵੀ ਦੂਤਘਰ ਤੱਕ ਪਹੁੰਚ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਹੈਮਿਲ ਦੇ ਪਿਤਾ ਨੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਉਨ੍ਹਾਂ ਨੇ 20 ਫਰਵਰੀ ਨੂੰ ਹੇਮਿਲ ਨਾਲ ਗੱਲ ਕੀਤੀ ਸੀ। ਇੱਕ ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ। ਕਰਨਾਟਕ ਦੇ ਸਮੀਰ ਅਹਿਮਦ ਨੇ ਘਟਨਾ ਬਾਰੇ ਦੱਸਿਆ ਕਿ ਉਸ ਤੋਂ 150 ਮੀਟਰ ਦੀ ਦੂਰੀ 'ਤੇ ਹੇਮਿਲ ਗੋਲੀਬਾਰੀ ਅਤੇ ਮਿਜ਼ਾਈਲਾਂ ਦਾਗਣ ਦਾ ਅਭਿਆਸ ਕਰ ਰਿਹਾ ਸੀ।

ਜਦੋਂ ਅਚਾਨਕ ਧਮਾਕਾ ਹੋਇਆ ਤਾਂ ਅਸੀਂ ਟ੍ਰੇਂਚ ਵਿਚ ਲੁਕ ਗਏ। ਕੁਝ ਦੇਰ ਬਾਅਦ ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਹੇਮਿਲ ਮਰ ਚੁੱਕਾ ਸੀ। ਉਹ ਮਿਜ਼ਾਈਲ ਹਮਲੇ ਦੀ ਮਾਰ ਹੇਠ ਆਇਆ ਸੀ। ਇਸ ਤੋਂ ਬਾਅਦ ਅਸੀਂ ਉਸ ਦੀ ਲਾਸ਼ ਨੂੰ ਟਰੱਕ ਵਿੱਚ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਚਾਰ ਭਾਰਤੀ ਉਸ ਟੁਕੜੀ ਦਾ ਹਿੱਸਾ ਸਨ, ਜਿਸ 'ਤੇ 21 ਫਰਵਰੀ ਨੂੰ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਇੱਕ ਨੇਪਾਲੀ ਨਾਗਰਿਕ ਵੀ ਮਾਰਿਆ ਗਿਆ ਸੀ।


 

SHARE ARTICLE

ਏਜੰਸੀ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement