
ਵਰਲਡ ਐਥਲੀਟ ਚੈਪੀਅਨਸ਼ਿਪ ‘ਚ ਭਾਰਤ ਲਈ ਵਧੀਆ ਖ਼ਬਰ ਹੈ। ਦਵਿੰਦਰ ਸਿੰਘ ਕੰਗ ਵਰਲਡ ਚੈਪੀਅਨਸ਼ਿਪ ਦੀ ਜੈਵਲਿਨ-ਥ੍ਰੋ ਦੇ ਫਾਈਨਲ ‘ਚ ਪੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ।
ਵਰਲਡ ਐਥਲੀਟ ਚੈਪੀਅਨਸ਼ਿਪ ‘ਚ ਭਾਰਤ ਲਈ ਵਧੀਆ ਖ਼ਬਰ ਹੈ। ਦਵਿੰਦਰ ਸਿੰਘ ਕੰਗ ਵਰਲਡ ਚੈਪੀਅਨਸ਼ਿਪ ਦੀ ਜੈਵਲਿਨ-ਥ੍ਰੋ ਦੇ ਫਾਈਨਲ ‘ਚ ਪੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਪਰ ਸਟਾਰ ਖਿਡਾਰੀ ਨੀਰਜ ਚੋਪੜਾ ਕੁਆਲੀਫਾਈ ਦੌਰ ਤੋਂ ਬਾਹਰ ਹੋ ਗਏ। ਕੁਆਲੀਫਿਕੇਸ਼ਨ ਦੌਰ ‘ਚ ਗਰੁੱਪ ਬੀ ‘ਚ ਉੱਤਰੇ ਕੰਗ ਨੇ ਤੀਸਰੇ ਅਤੇ ਆਖਰੀ ਥ੍ਰੋ ‘ਚ 83 ਮੀਟਰ ਦੇ ਮਾਰਕ ਨੂੰ ਫੜਿਆ। ਉਨ੍ਹਾਂ ਨੇ 84.22 ਮੀਟਰ ਦਾ ਥ੍ਰੋ ਸੁੱਟਿਆ।
ਪਹਿਲੇ ਥ੍ਰੋ ‘ਚ ਉਸਨੇ 82.22 ਮੀਟਰ ਦਾ ਫਾਸਲਾ ਨੰਪਿਆ ਸੀ, ਜਦ ਕਿ ਦੂਸਰੇ ‘ਚ 82.14 ਮੀਟਰ ਹੀ ਸੁੱਟ ਸਕੇ। ਮੋਢੇ ਦੀ ਸੱਟ ਦੇ ਚੱਲਦਿਆਂ ਵੀ 26 ਸਾਲ ਦੇ ਐਥਲੀਟ ‘ਤੇ ਆਖਰੀ ਕੋਸ਼ਿਸ਼ 83 ਮੀਟਰ ਦਾ ਫਾਸਲਾ ਕੱਢਣ ਦਾ ਦਬਾਅ ਸੀ ਤੇ ਉਸ ਨੇ ਭਾਰਤੀ ਪ੍ਰਸ਼ੰਸ਼ਕਾ ਨੂੰ ਨਿਰਾਸ਼ ਨਹੀਂ ਕੀਤਾ। ਗਰੁੱਪ ਏ ਤੋਂ ਪੰਜ ਅਤੇ ਗਰੁੱਪ ਬੀ ਨਾਲ ਸੱਤ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਅਤੇ ਸਾਰੇ ਕੱਲ ਫਾਈਨਲ ਖੇਡਣਗੇ।ਆਖਰੀ ਕੁਵਾਲੀਫਾਈ ਰਾਊਂਡ ਦੇ ਬਾਅਦ ਸੱਤਵੇ ਸਥਾਨ ਤੇ ਰਹੇ।
ਉਨ੍ਹਾਂ ਦਾ ਇਹ ਪ੍ਰਦਰਸ਼ਨ ਇਸ ਲਈ ਵੀ ਖਾਸ ਰਿਹਾ ਕਿਉਕਿ ਮਈ ‘ਚ ਇੰਡਿਆ ਗ੍ਰਾ ਪੀ ‘ਚ ਉਹਨਾ ਨੂੰ ਮੋਡੇ ਤੇ ਸੱਟ ਲੱਗੀ ਸੀ। ਵਰਲਡ ਚੈਪੀਅਨਸ਼ਿਪ ‘ਚ ਫਾਈਨਲ ਰਾਊਂਡ ਲਈ ਕੰਗ ਨੇੇ ਕਿਹਾ ਕਿ’ ਜਦੋਂ ਮੈਨੂੰ ਪਤਾ ਲੱਗਿਆ ਕਿ ਨੀਰਜ ਨੇ ਕਵਾਲੀਫਾਈ ਨਹੀਂ ਕੀਤਾ ਤਾਂ ਮੈਂ ਫਾਈਨਲ ਰਾਊਂਡ ਲਈ ਕੁਵਾਲੀਫਾਈ ਕਰਨਾ ਚਾਹੁੰਦਾ ਸੀ । ਮੈਂ ਦੇਸ਼ ਲਈ ਕੁਝ ਕਰਨਾ ਚਾਹੁੰਦਾ ਸੀ ਅਤੇ ਰੱਬ ਦੀ ਕਿਰਪਾ ਨਾਲ ਮੈਂ ਅਜਿਹਾ ਕਰਨ ‘ਚ ਸਫਲ ਰਿਹਾ।