
ਭਾਰਤ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧ ਰਿਹਾ ਹੈ ਜਿਸ ਦੇ ਕਾਰਨ ਇਸ ਵਾਇਰਸ ਦੇ ਹਰ-ਰੋਜ਼ ਕਈ ਮਾਮਲੇ ਸਾਹਮਣੇ ਆ ਰਹੇ ਹਨ
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਵਧ ਰਿਹਾ ਹੈ ਜਿਸ ਦੇ ਕਾਰਨ ਇਸ ਵਾਇਰਸ ਦੇ ਹਰ-ਰੋਜ਼ ਕਈ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦੱਈਏ ਕਿ ਬੀਤੇ 24 ਘੰਟਿਆਂ ਵਿਚ ਕਰੋਨਾ ਵਾਇਰਸ ਦੇ 95 ਹੋਰ ਨਵੇਂ ਮਾਮਲੇ ਸਾਹਮਣੇ ਆ ਗਏ ਹਨ। ਇਸਦੇ ਨਾਲ ਹੀ ਹੁਣ ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧ ਕੇ 624 ਹੋ ਗਈ ਹੈ।
photo
ਉਥੇ ਹੀ ਜੇਕਰ ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਸੰਖਿਆ 13 ਹੋ ਗਈ ਹੈ। ਅਹਿਮਦਾਬਾਦ ਦੀ ਇਕ 85 ਸਾਲਾ ਬਜੁਰਗ ਔਰਤ ਦੀ ਬੁੱਧਵਾਰ ਦੇਰ ਰਾਤ ਨੂੰ ਇਸ ਬਿਮਾਰ ਦੇ ਕਾਰਨ ਮੌਤ ਹੋ ਗਈ । ਗੁਜਰਾਤ ਦੇ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਇਹ ਮਹਿਲਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਆਈ ਸੀ ਅਤੇ ਕਰੋਨਾ ਵਾਇਰਸ ਦੀ ਪੌਜਟਿਵ ਪਾਈ ਗਈ ਸੀ।
coronavirus
ਦੱਸ ਦੱਈਏ ਕਿ 22 ਮਾਰਚ ਨੂੰ ਉਸ ਬਜੁਰਗ ਔਰਤ ਨੂੰ ਅਹਿਮਦਾਬਾਦ ਦੇ ਇਕ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਦਿਨ ਦੇ ਲਈ ਪੂਰੇ ਭਾਰਤ ਵਿਚ ਲੌਕਡਾਊਨ ਕਰਨ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ
coronavirus
ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਮੈਂਬਰਾਂ ਦੇ ਭਲੇ ਲਈ ਕੁਝ ਦਿਨ ਆਪਣੇ ਘਰਾਂ ਵਿਚ ਹੀ ਰਹਿਣ । ਦੱਸ ਦੱਈਏ ਕਿ ਇਸ ਦੇ ਨਾਲ ਹੀ ਲੋਕਾਂ ਨੂੰ ਦਵਾਈਆਂ ਅਤੇ ਖਾਣ-ਪੀਣ ਦੀਆਂ ਜਰੂਰੀ ਵਸਤੂਆਂ ਦੀ ਸਪਲਾਈ ਹੁੰਦੀ ਰਹੇ ਗਈ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।