
28 ਮਾਰਚ ਤੋਂ 30 ਮਾਰਚ ਤੱਕ ਸ੍ਰੀਲੰਕਾ ਦਾ ਦੌਰਾ ਕਰਨਗੇ ਵਿਦੇਸ਼ ਮੰਤਰੀ ਐਸ ਜੈਸ਼ੰਕਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਸੱਤ ਦੇਸ਼ਾਂ ਦੇ 'ਬਿਮਸਟੇਕ' ਸਮੂਹ ਦੇ ਸਿਖਰ ਸੰਮੇਲਨ 'ਚ ਸ਼ਿਰਕਤ ਕਰਨਗੇ। ਡਿਜ਼ੀਟਲ ਤੌਰ 'ਤੇ ਹੋਣ ਵਾਲੀ ਇਸ ਕਾਨਫਰੰਸ ਵਿਚ ਸਮੂਹ ਦੇ ਮੈਂਬਰ ਦੇਸ਼ਾਂ ਵਿਚਾਲੇ ਆਰਥਿਕ ਸਹਿਯੋਗ ਨੂੰ ਵਧਾਉਣ 'ਤੇ ਚਰਚਾ ਹੋਣ ਦੀ ਉਮੀਦ ਹੈ।
Prime Minister Modi
ਇਸ ਵਾਰ ਸ੍ਰੀਲੰਕਾ ਬਤੌਰ ਚੇਅਰਮੈਨ 'ਬੇ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ-ਸੈਕਟੋਰਲ ਟੈਕਨੀਕਲ ਐਂਡ ਇਕਨਾਮਿਕ ਕੋਆਪ੍ਰੇਸ਼ਨ' (BIMSTEC) ਕਾਨਫਰੰਸ ਦੀ ਮੇਜ਼ਬਾਨੀ ਕਰੇਗਾ। ਭਾਰਤ ਤੋਂ ਇਲਾਵਾ ਬਿਮਸਟੇਕ ਵਿੱਚ ਬੰਗਲਾਦੇਸ਼, ਮਿਆਂਮਾਰ, ਥਾਈਲੈਂਡ, ਨੇਪਾਲ ਅਤੇ ਭੂਟਾਨ ਸ਼ਾਮਲ ਹਨ।
PM Modi
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਹੋਣ ਵਾਲੇ ਪੰਜਵੇਂ ਬਿਮਸਟੇਕ ਸੰਮੇਲਨ 'ਚ ਸ਼ਿਰਕਤ ਕਰਨਗੇ। ਸਿਖਰ ਸੰਮੇਲਨ ਡਿਜੀਟਲ ਤੌਰ 'ਤੇ ਆਯੋਜਿਤ ਕੀਤਾ ਜਾਵੇਗਾ ਅਤੇ ਬਿਮਸਟੇਕ ਦੇ ਮੌਜੂਦਾ ਪ੍ਰਧਾਨ ਸ੍ਰੀਲੰਕਾ ਦੁਆਰਾ ਮੇਜ਼ਬਾਨੀ ਕੀਤੀ ਜਾਵੇਗੀ।
S Jaishankar
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬਿਸਮਟੈਕ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ 28 ਮਾਰਚ ਨੂੰ ਹੋਵੇਗੀ ਅਤੇ ਸਮੂਹ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ 29 ਮਾਰਚ ਨੂੰ ਹੋਵੇਗੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ 28 ਮਾਰਚ ਤੋਂ 30 ਮਾਰਚ ਤੱਕ ਸ੍ਰੀਲੰਕਾ ਦਾ ਦੌਰਾ ਕਰਨਗੇ ਅਤੇ ਬਿਮਸਟੇਕ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣਗੇ।