1 ਕਰੋੜ ਤੋਂ ਮਹਿੰਗੇ ਘਰਾਂ ਦੀ ਮੰਗ ਤੇਜ਼ੀ ਨਾਲ ਵਧੀ, ਚੰਡੀਗੜ੍ਹ 'ਚ 1 ਸਾਲ ਵਿਚ 1 ਕਰੋੜ ਰੁਪਏ ਮਹਿੰਗੇ ਘਰਾਂ ਦੀ ਵਿਕਰੀ 226% ਵਧੀ 
Published : Mar 26, 2023, 1:29 pm IST
Updated : Mar 26, 2023, 1:29 pm IST
SHARE ARTICLE
File Photo
File Photo

ਜੈਪੁਰ, ਚੰਡੀਗੜ੍ਹ, ਨਾਗਪੁਰ ਵਰਗੇ ਟੀਅਰ-2 ਸ਼ਹਿਰਾਂ ਵਿੱਚ ਮਹਿੰਗੇ ਘਰ ਖਰੀਦਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।

ਨਵੀਂ ਦਿੱਲੀ - ਦੇਸ਼ ਵਿਚ 1 ਕਰੋੜ ਤੋਂ ਮਹਿੰਗੇ ਘਰਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। 2022 ਵਿੱਚ 44 ਸ਼ਹਿਰਾਂ ਵਿੱਚ ਕੁੱਲ 6.36 ਲੱਖ ਘਰ ਵੇਚੇ ਗਏ। CII ਮੁਤਾਬਕ 34% ਯਾਨੀ ਕਿ 2 ਲੱਖ ਰੁਪਏ ਤੋਂ ਜ਼ਿਆਦਾ ਘਰ 1 ਕਰੋੜ ਰੁਪਏ ਦੇ ਜ਼ਿਆਦਾ ਕੀਮਤ ਦੇ ਸਨ। 2.5 ਕਰੋੜ ਰੁਪਏ ਤੋਂ ਜ਼ਿਆਦਾ ਦੇ ਪਿਛਲੇ ਦੋ ਮਹੀਨਿਆਂ ਵਿਚ ਹੀ 50 ਹਜ਼ਾਰ ਤੋਂ ਵੱਧ ਘਰ ਵੇਚੇ ਗਏ ਹਨ। ਹਾਲਾਂਕਿ, ਇਸ ਦਾ ਇੱਕ ਕਾਰਨ ਪੂੰਜੀ ਲਾਭ ਟੈਕਸ ਬਚਾਉਣ ਦੀ ਕਸਰਤ ਵੀ ਸੀ। ਜੈਪੁਰ, ਚੰਡੀਗੜ੍ਹ, ਨਾਗਪੁਰ ਵਰਗੇ ਟੀਅਰ-2 ਸ਼ਹਿਰਾਂ ਵਿੱਚ ਮਹਿੰਗੇ ਘਰ ਖਰੀਦਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ।

PropEquity ਦੇ ਅੰਕੜੇ ਦਰਸਾਉਂਦੇ ਹਨ ਕਿ ਚੰਡੀਗੜ੍ਹ ਵਿਚ ਸਿਰਫ਼ 1 ਸਾਲ ਵਿੱਚ 1 ਕਰੋੜ ਰੁਪਏ ਮਹਿੰਗੇ ਘਰਾਂ ਦੀ ਵਿਕਰੀ 226% ਵਧੀ ਹੈ। ਚੰਡੀਗੜ੍ਹ ਵਿੱਚ 2022 ਵਿੱਚ ਵਿਕਰੀ ਲਈ 509 ਯੂਨਿਟਸ ਉਪਲਬਧ ਹਨ, ਜਿਨ੍ਹਾਂ ਦੀ ਕੀਮਤ 1 ਕਰੋੜ ਤੋਂ ਵੱਧ ਹੈ। ਜਦੋਂ ਕਿ 2021 ਵਿਚ ਅਜਿਹੇ ਸਿਰਫ਼ 156 ਯੂਨਿਟ ਸੀ। ਇਸੇ ਤਰ੍ਹਾਂ ਜੈਪੁਰ ਵਿਚ 1 ਕਰੋੜ ਰੁਪਏ ਤੋਂ ਮਹਿੰਗੇ ਮਕਾਨਾਂ ਦੀ ਵਿਕਰੀ 66% ਕਰੋੜ ਰੁਪਏ ਵਧੀ ਹੈ। ਅੰਕੜਿਆਂ ਅਨੁਸਾਰ ਇਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਦੇਸ਼ ਵਿਚ 1 ਕਰੋੜ ਰੁਪਏ ਤੋਂ ਜ਼ਿਆਦਾ ਸਲਾਨਾ ਕਮਾਈ ਵਾਲੇ ਲੋਕ ਵੀ ਦੁੱਗਣੇ ਹੋ ਗਏ ਹਨ। 2022 ਵਿਚ 1.68 ਲੱਖ ਲੋਕਾਂ ਨੇ 1 ਕਰੋੜ ਰੁਪਏ ਤੋਂ ਜ਼ਿਆਦਾ ਸਲਾਨਾ ਆਮਦਨ ਰਿਟਰਨ ਭਰੀ, ਜਦੋਂ ਕਿ 2021 ਵਿਚ ਇਹ ਸੰਖਿਆ ਸਿਰਫ਼ 89 ਹਜ਼ਾਰ ਸੀ। ਜਾਣਕਾਰੀ ਅਨੁਸਾਰ ਕਿ ਕਾਰਾਂ ਦੀ ਤਰ੍ਹਾਂ ਘਰਾਂ ਵਿਚ ਵੀ ਅਪਗ੍ਰੇਡ ਹੋ ਰਹੇ ਹਨ। ਦੋ ਸਾਲ ਪਹਿਲਾਂ ਅਫੌਡੇਰਬਲ ਹਾਊਂਸਿੰਗ ਕੈਟਾਗਿਰੀ ਦੇ ਘਰ ਖਰੀਦਣ ਵਾਲਿਆਂ ਦੀ ਤਦਾਦ ਸਭ ਤੋਂ ਜ਼ਿਆਦਾ ਸੀ ਪਰ ਹੁਣ ਇਹ ਘਟ ਕੇ 25% ਰਹਿ ਗਈ ਹੈ। 
 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement