ਰਿਸ਼ਤੇ ਹੋਏ ਤਾਰ-ਤਾਰ, ਇਕ ਮੋਬਾਇਲ ਫੋਨ ਲਈ ਭਤੀਜੇ ਨੇ ਚਾਚੇ ਦਾ ਕੀਤਾ ਕਤਲ

By : GAGANDEEP

Published : Mar 26, 2023, 3:54 pm IST
Updated : Mar 26, 2023, 3:54 pm IST
SHARE ARTICLE
photo
photo

ਪੁਲਿਸ ਨੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ

 

ਮੇਰਠ: ਉੱਤਰ ਪ੍ਰਦੇਸ਼ ਦੇ ਮੇਰਠ 'ਚ 2000 ਰੁਪਏ ਦੇ ਮੋਬਾਈਲ ਲਈ ਭਤੀਜੇ ਨੇ ਆਪਣੇ ਚਾਚੇ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ। ਸ਼ਨੀਵਾਰ ਨੂੰ ਚਾਚੇ-ਭਤੀਜੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਗੁੱਸੇ 'ਚ ਆ ਕੇ ਚਾਚੇ ਨੇ ਭਤੀਜੇ ਦਾ ਕੀ-ਪੈਡ ਫੋਨ ਸੁੱਟ ਕੇ ਤੋੜ ਦਿੱਤਾ। ਫੋਨ ਟੁੱਟਣ 'ਤੇ ਭਤੀਜੇ ਨੇ ਗੁੱਸੇ 'ਚ ਆ ਕੇ ਆਪਣੇ ਚਾਚੇ 'ਤੇ ਤਿੰਨ-ਚਾਰ ਵਾਰ ਇੱਟ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ: ਕਲਯੁਗੀ ਪਿਓ ਨੇ ਸ਼ਰਾਬ ਲਈ ਪੈਸੇ ਨਾ ਦੇਣ 'ਤੇ ਧੀ ਦਾ ਕੀਤਾ ਕਤਲ

ਹਮਲੇ ਕਾਰਨ ਚਾਚਾ ਬੇਹੋਸ਼ ਹੋ ਗਿਆ। ਰਿਸ਼ਤੇਦਾਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਉਥੋਂ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਭਤੀਜੇ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੂਰਾ ਮਾਮਲਾ ਲਿਸਾੜੀ ਗੇਟ ਥਾਣਾ ਖੇਤਰ ਦੇ ਸ਼ਿਆਮਨਗਰ ਦਾ ਹੈ।

ਇਹ ਵੀ ਪੜ੍ਹੋ: ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜੈਕਲੀਨ ਫਰਨਾਂਡੀਜ਼ ਤੇ ਸੋਨੂੰ ਸੂਦ

ਮ੍ਰਿਤਕ ਦਾ ਨਾਂ ਇਸਰਾਰ ਹੈ। ਉਹ ਆਪਣੇ ਪਿੱਛੇ ਭਰਾ ਨਿਆਜ਼, ਭਤੀਜੇ ਦੀਨ ਮੁਹੰਮਦ (20), ਭਤੀਜੀ ਸਗੁਫਤਾ (16) ਅਤੇ ਮਾਂ ਸਰਵਰੀ ਛੱਡ ਗਿਆ ਹੈ। ਦੀਨ ਮੁਹੰਮਦ ਦੀ ਮਾਂ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਪਿਤਾ ਦੀ ਸਿਹਤ ਖ਼ਰਾਬ ਹੋਣ ਕਾਰਨ ਉਹ ਲੰਬੇ ਸਮੇਂ ਤੋਂ ਮੰਜੇ ’ਤੇ ਪਏ ਹਨ। ਦਾਦੀ ਬਾਹਰ ਕੰਮ ਕਰਕੇ ਘਰ ਚਲਾਉਂਦੀ ਹੈ। ਦੀਨ ਮੁਹੰਮਦ ਗੈਸ ਸਿਲੰਡਰ ਪੇਂਟ ਕਰਨ ਦਾ ਕੰਮ ਕਰਦਾ ਹੈ।

ਮੁਲਜ਼ਮ ਦੀ ਦਾਦੀ ਸਰਵਰੀ ਨੇ ਦੱਸਿਆ, "ਘਰ ਵਿੱਚ ਸਿਰਫ਼ ਦੀਨ ਅਤੇ ਇਸਰਾਰ ਹੀ ਸਨ। ਮੈਂ ਮਜ਼ਦੂਰੀ ਕਰਨ ਲਈ ਬਾਹਰ ਗਈ ਹੋਈ ਸੀ। ਦੀਨ ਦੇ ਪਿਤਾ ਘਰ ਦੇ ਇੱਕ ਹੋਰ ਕਮਰੇ ਵਿੱਚ ਸੌਂ ਰਹੇ ਸਨ। ਸ਼ਾਮ ਦੇ ਕਰੀਬ 5 ਵੱਜ ਚੁੱਕੇ ਸਨ। ਜਦੋਂ ਮੈਂ ਘਰ ਪਹੁੰਚੀ ਤਾਂ ਮੈਂ ਦੇਖਿਆ "ਇਸਰਾਰ ਦੀ ਲਾਸ਼ ਵਿਹੜੇ ਵਿਚ ਪਈ ਸੀ। ਸਿਰ ਵਿਚੋਂ ਖੂਨ ਨਿਕਲ ਰਿਹਾ ਸੀ। ਕੋਲ ਬੈਠੀ ਮੇਰੀ ਪੋਤੀ ਰੋਂ ਰਹੀ ਸੀ। ਉਸ ਨੇ ਦੱਸਿਆ ਕਿ ਭਾਈ ਦੀਨ ਮੁਹੰਮਦ ਨੇ ਉਸ ਦੇ ਚਾਚੇ ਨੂੰ ਇੱਟ ਮਾਰ ਕੇ ਮਾਰ ਦਿੱਤਾ ਸੀ।

Location: India, Uttar Pradesh, Meerut

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement