
ਨਵੀਂ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਵਾਹਿਗੁਰੂ ਅੱਗੇ ਕੀਤੀ ਅਰਦਾਸ
ਅੰਮ੍ਰਿਤਸਰ : ਫਿਲਮ ਸਟਾਰ ਸੋਨੂੰ ਸੂਦ ਅਤੇ ਜੈਕਲੀਨ ਫਰਨਾਂਡੀਜ਼ ਅੰਮ੍ਰਿਤਸਰ ਪਹੁੰਚੇ। ਇਥੇ ਉਹ ਸ੍ਰੀ ਦਰਬਾਰ ਸਾਹਿਬ ਵਿਥਏ ਨਤਮਸਤਕ ਹੋਏ। ਉਹ ਜਲਦ ਹੀ ਆਪਣੀ ਫਿਲਮ 'ਫਤਿਹ' ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਮੂਹ ਸਾਥੀਆਂ ਸਮੇਤ ਹਰਿਮੰਦਰ ਸਾਹਿਬ ਮੱਥਾ ਟੇਕਿਆ।
ਸੋਨੂੰ ਸੂਦ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਰਿਵਾਰ ਨਾਲ ਇੱਥੇ ਮੱਥਾ ਟੇਕਣ ਲਈ ਆਉਂਦੇ ਸਨ ਪਰ ਹੁਣ ਉਹ ਆਪਣੇ ਫਿਲਮੀ ਪਰਿਵਾਰ ਨਾਲ ਇੱਥੇ ਪਹੁੰਚੇ ਹਨ। ਫਿਲਮ 'ਫਤਿਹ' ਪੰਜਾਬ 'ਤੇ ਆਧਾਰਿਤ ਐਕਸ਼ਨ ਥ੍ਰਿਲਰ ਹੈ। ਇਸ ਨੂੰ ਸੋਨੂੰ ਸੂਦ ਦੇ ਆਪਣੇ ਹੋਮ ਪ੍ਰੋਡਕਸ਼ਨ ਸ਼ਕਤੀ ਸਾਗਰ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ।
ਫਿਲਮ ਦਾ ਐਲਾਨ ਦਸੰਬਰ 2022 ਵਿੱਚ ਕੀਤਾ ਗਿਆ ਸੀ। ਦੂਜੇ ਪਾਸੇ ਸੋਨੂੰ ਸੂਦ ਨੇ ਜਨਵਰੀ ਮਹੀਨੇ 'ਚ ਟਵੀਟ ਕਰਕੇ ਲੋਕਾਂ ਤੋਂ ਇਸ ਫਿਲਮ ਦੇ ਵਿਲੇਨ ਲਈ ਸੁਝਾਅ ਦੇਣ ਲਈ ਕਿਹਾ ਸੀ। ਦੋ ਮਹੀਨਿਆਂ ਬਾਅਦ ਹੁਣ ਸੋਨੂੰ ਸੂਦ ਇਸ ਫਿਲਮ ਦਾ ਨਿਰਮਾਣ ਸ਼ੁਰੂ ਕਰਨ ਜਾ ਰਹੇ ਹਨ। ਇਸ ਫਿਲਮ ਨੂੰ ਵੈਭਵ ਮਿਸ਼ਰਾ ਡਾਇਰੈਕਟ ਕਰ ਰਹੇ ਹਨ।