
ਪਾਰਟੀ ਦੇ ਅਧਿਕਾਰਤ ਪੇਜ ਦਾ Blue Tick ਵੀ ਗਾਇਬ
AAP Protest News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਦੇਸ਼ ਭਰ ਵਿਚ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੀ ਪ੍ਰੋਫਾਈਲ ਤੋਂ ਬਲੂ ਟਿੱਕ ਹਟਾ ਦਿਤਾ ਗਿਆ ਹੈ।
ਸੂਤਰਾਂ ਅਨੁਸਾਰ X ਪ੍ਰੋਫਾਈਲ ’ਤੇ ਜੇਲ ਵਿਚ ਬੰਦ ਅਰਵਿੰਦ ਕੇਜਰੀਵਾਲ ਦੀ DP ਲਗਾਉਣ ਵਾਲੇ ਆਗੂਆਂ ਵਿਰੁਧ ਹੀ ਇਹ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਆਗੂਆਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ, ਦਿੱਲੀ ਦੇ ਮੰਤਰੀ ਆਤਿਸ਼ੀ ਅਤੇ ਹੋਰ ਆਗੂ ਸ਼ਾਮਲ ਹਨ। ਇਸ ਤੋਂ ਇਲਾਵਾ ਪਾਰਟੀ ਦੇ ਅਧਿਕਾਰਤ ਪੇਜਾਂ ਦੇ ਬਲੂ ਟਿਕ ਵੀ ਗਾਇਬ ਹਨ।
(For more Punjabi news apart from AAP leaders including Bhagwant Mann Harjot Bains Atishi Twitter X Blue Tick News, stay tuned to Rozana Spokesman)